ਤਰਨ ਤਾਰਨ: ਇੱਥੇ ਤਰਨ ਤਾਰਨ-ਅੰਮ੍ਰਿਤਸਰ ਰੋਡ 'ਤੇ ਇੱਕ ਮੈਰਿਜ਼ ਪੈਲੇਸ ਦੇ ਚਾਰ ਵਰਕਰਾਂ ਦਮ ਘੁੱਟਣ ਨਾਲ ਮੌਤ ਹੋ ਗਈ। ਇੱਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਨ੍ਹਾਂ ਮਜ਼ਦੂਰਾਂ ਨੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲੀ ਹੋਈ ਸੀ। ਕਮਰਾ ਬੰਦ ਹੋਣ ਕਾਰਨ ਅੰਦਰ ਆਕਸੀਜਨ ਦੀ ਕਮੀ ਹੋ ਗਈ। ਇਸ ਨਾਲ ਦਮ ਘੁੱਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ।
ਮਰਨ ਵਾਲਿਆਂ ਦੀ ਪਛਾਣ ਕਿਸ਼ਨਾ (19) ਤੇ ਸੁਰੇਸ਼ (40) ਵਾਸੀ ਉੱਤਰ ਪ੍ਰਦੇਸ਼, ਵਿੱਕੀ (17) ਵਾਸੀ ਆਸਾਮ ਤੇ ਲਵ (25) ਵਾਸੀ ਬਿਹਾਰ ਵਜੋਂ ਹੋਈ ਹੈ। ਨੇਪਾਲ ਦੇ ਵਿਨੋਦ (25) ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਸਾਰੇ ਮਜ਼ਦੂਰ ਮੈਰਿਜ਼ ਪੈਲੇਸ ਵਿੱਚ ਵੇਟਰ ਦਾ ਕੰਮ ਕਰਦੇ ਸੀ।