ਪੜਚੋਲ ਕਰੋ

Farishte scheme: ਪੜ੍ਹੋ ਜਲੰਧਰ 'ਚ ਕਿਹੜੇ ਹਸਪਤਾਲ ਜੁੜੇ ‘ਫਰਿਸ਼ਤੇ’ ਸਕੀਮ ਨਾਲ, ਇਹਨਾਂ ਥਾਵਾਂ 'ਤੇ ਮਿਲੇਗਾ ਹਾਦਸੇ ਦੌਰਾਨ ਮੁਫ਼ਤ ਇਲਾਜ

Farishte scheme-ਸਰਕਾਰ ਨਾਲ ਸੂਚੀਬਧ ਹਸਪਤਾਲ, ਜੋ ਹਾਦਸਾ ਪੀੜਤਾਂ ਦਾ ਇਲਾਜ ਕਰਨਗੇ ਨੂੰ ਪੈਕਜ ਦਰਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਰਾਜ ਸਿਹਤ ਏਜੰਸੀ ਵੱਲੋਂ ਸੜਕ ਹਾਦਸਾ ਪੀੜਤਾਂ ਦੇ ਇਲਾਜ ਲਈ 52 ਪੈਕਜਾਂ ਦੀ ਸ਼ਨਾਖਤ ਕੀਤੀ ਗਈ ਹੈ।

Farishte scheme:  ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ   ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਫਰਿਸ਼ਤੇ’ ਸਕੀਮ ਤਹਿਤ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲਿਆਂ ਨੂੰ ਜਲੰਧਰ ਜ਼ਿਲ੍ਹੇ ਵਿੱਚ 41 ਹਸਪਤਾਲ ਸੂਚੀਬੱਧ ਕੀਤੇ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਦੱਸਿਆ ਕਿ ਇਸ ਸਕੀਮ ਤਹਿਤ ਸੜਕੀ ਹਾਦਸਿਆਂ ਦੌਰਾਨ 'ਗੋਲਡਨ ਆਵਰ' ਦੀ ਵੱਧ ਤੋਂ ਵੱਧ ਸੁਚੱਜੀ ਵਰਤੋਂ ਕਰਕੇ ਹਾਦਸਾ ਪੀੜਤਾਂ ਨੂੰ ਨੇੜਲੇ ਸਰਕਾਰੀ ਹਸਪਤਾਲਾਂ ਸਮੇਤ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੀ ਮੁਫ਼ਤ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸੜਕ ਦੁਰਘਟਨਾ ਤੋਂ ਬਾਅਦ ਪਹਿਲਾ ਇੱਕ ਘੰਟਾ ਬਹੁਤ ਮਹੱਤਵਪੂਰਨ ਹੁੰਦਾ ਹੈ, ਜਿਸ ਦੌਰਾਨ ਜੇਕਰ ਕਿਸੇ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਉਸ ਦੀ ਜਾਨ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

 ਸਾਰੰਗਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ 15 ਸਰਕਾਰੀ, 25 ਪ੍ਰਾਈਵੇਟ ਹਸਪਤਾਲਾਂ ਅਤੇ ਇਕ ਮੈਡੀਕਲ ਕਾਲਜ ਸਮੇਤ ਕੁੱਲ 41 ਹਸਪਤਾਲ ਸੂਚੀਬੱਧ ਕੀਤੇ ਗਏ ਹਨ। 
  
ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨਾਲ ਸੂਚੀਬਧ ਹਸਪਤਾਲ, ਜੋ ਹਾਦਸਾ ਪੀੜਤਾਂ ਦਾ ਇਲਾਜ ਕਰਨਗੇ ਨੂੰ ਪੈਕਜ ਦਰਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਸਿਹਤ ਏਜੰਸੀ ਵੱਲੋਂ ਸੜਕ ਹਾਦਸਾ ਪੀੜਤਾਂ ਦੇ ਇਲਾਜ ਲਈ 52 ਪੈਕਜਾਂ ਦੀ ਸ਼ਨਾਖਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੜਕ ਹਾਦਸੇ ਦੇ ਪੀੜਤ ਨੂੰ ਇਲਾਜ ਲਈ ਹਸਪਤਾਲ ਵਿੱਚ ਪਹੁੰਚਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ 2000 ਰੁਪਏ ਤੱਕ ਦੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਉਦੋਂ ਤੱਕ ਕਿਸੇ ਕਿਸਮ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਆਇਆ ਵਿਅਕਤੀ ਖੁਦ ਚਸ਼ਮਦੀਦ ਗਵਾਹ ਬਣਨ ਦੀ ਇੱਛਾ ਨਹੀਂ ਪ੍ਰਗਟਾਉਂਦਾ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਪੁਲਿਸ ਨੂੰ ਸੂਚਿਤ ਕੀਤੇ ਜਾਣਾ ਲਾਜ਼ਮੀ ਹੈ। 

ਇਹਨਾਂ ਹਸਪਤਾਲਾਂ ਨੂੰ ਜੋੜਿਆ 

ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਜਯੋਤੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿੱਚ ਜ਼ਿਲ੍ਹਾ ਹਸਪਤਾਲ ਜਲੰਧਰ, ਐਸ.ਡੀ.ਐਚ. ਫਿਲੌਰ, ਐਸ.ਡੀ.ਐਚ. ਨਕੋਦਰ, ਸੀ.ਐਚ.ਸੀ.ਆਦਮਪੁਰ, ਸੀ.ਐਚ.ਸੀ.ਅਪਰਾ, ਸੀ.ਐਚ.ਸੀ. ਬੜਾਪਿੰਡ, ਸੀ.ਐਚ.ਸੀ. ਕਾਲਾ ਬੱਕਰਾ, ਸੀ.ਐਸ.ਸੀ.ਲੋਹੀਆਂ ਖਾਸ, ਸੀ.ਐਸ.ਸੀ. ਸ਼ੰਕਰ, ਸੀ.ਐਸ.ਸੀ. ਸ਼ਾਹਕੋਟ, ਸੀ.ਐਸ.ਸੀ. ਪੀ.ਏ.ਪੀ., ਸੀ.ਐਸ.ਸੀ. ਬੁੰਡਾਲਾ, ਸੀ.ਐਸ.ਸੀ. ਨੂਰਮਹਿਲ, ਸੀ.ਐਸ.ਸੀ. ਕਰਤਾਰਪੁਰ, ਯੂ. ਸੀ.ਐਸ.ਸੀ. ਬਸਤੀ ਗੁਜ਼ਾਂ, ਪਿਮਸ, ਮਾਨ ਮੈਡੀਸਿਟ ਹਸਪਤਾਲ, ਅਰਮਾਨ ਹਸਪਤਾਲ, ਸਰਵੋਦਿਆ ਹਸਪਤਾਲ, ਗਲੋਬਲ ਹਸਪਤਾਲ, ਨਿਊ ਰੂਬੀ ਹਸਪਤਾਲ, ਐਚ.ਪੀ. ਓਰਥੋਕੇਅਰ, ਟੈਗੋਰ ਹਸਪਤਾਲ, ਇਨੋਸੈਂਟ ਹਾਰਟ, ਸ਼ਰਨਜੀਤ ਹਸਪਤਾਲ, ਕਪੂਰ ਬੋਨ ਐਂਡ ਚਿਲਡਰਨ ਹਸਪਤਾਲ, ਕਮਲ ਮਲਟੀਸਪੈਸ਼ਲਟੀ ਹਸਪਤਾਲ, ਸ਼ਮਸ਼ੇਰ ਓਨਕੋਲੋਜੀ, ਡਾਂਗ ਹਸਪਤਾਲ, ਜੇ.ਏ.ਪੀ. ਹਸਪਤਾਲ, ਡੀ.ਐਮ.ਸੀ. ਹਸਪਤਾਲ ਤੇ ਟਰੋਮਾ ਸੈਂਟਰ, ਕਮਲ ਹਸਪਤਾਲ ਨਕੋਦਰ, ਗੰਗਾ ਓਰਥੋਕੇਅਰ, ਦੋਆਬਾ ਹਸਪਤਾਲ, ਓਰਥੋਨੋਵਾ ਜੁਆਇੰਟ ਤੇ ਟਰੋਮਾ ਹਸਪਤਾਲ, ਅਮਰ ਹਸਪਤਾਲ, ਸ਼੍ਰੀਮਤੀ ਸਵਿੱਤਰੀ ਮੈਮੋਰੀਅਲ ਮਿਗਲਾਨੀ ਹਸਪਤਾਲ, ਮੱਕੜ ਹਸਪਤਾਲ, ਅਰਮਾਨ ਹਸਪਤਾਲ ਟਾਂਡਾ ਰੋਡ, ਰਤਨ ਹਸਪਤਾਲ ਅਤੇ ਸੈਂਟਰ ਹਸਪਤਾਲ ਤੇ ਮੈਟਰਨਿਟੀ ਹੋਮ ਸ਼ਾਮਲ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Advertisement
ABP Premium

ਵੀਡੀਓਜ਼

Bikram Majithia | ਸ਼ੀਤਲ ਦਾ CM ਮਾਨ ਨੂੰ ਚੈਲੇਂਜ - ਮਜੀਠੀਆ ਦਾ ਤੰਜ਼Sheetal angural | '5 ਜੁਲਾਈ ਨੂੰ ਸ਼ੀਤਲ ਅੰਗੂਰਾਲ ਖੋਲ੍ਹੇਗਾ ਇਮਾਨਦਾਰਾਂ ਦੀ ਪੋਲ'Mukerian ਹਾਈਡਲ ਨਹਿਰ ਵਿੱਚ ਨੌਜਵਾਨ ਲੜਕੇ-ਲੜਕੀ ਨੇ ਮਾਰੀ ਛਾਲਫਾਜ਼ਿਲਕਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Asia Cup 2025: ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Embed widget