ਸ਼ਹੀਦ-ਏ-ਆਜ਼ਮ 115ਵੇਂ ਜਨਮ ਦਿਹਾੜੇ ਮੌਕੇ ਜੰਡਿਆਲਾ ਵਿਖੇ ਲਾਏ ਗਏ 50,000 ਪੌਦੇ, Harbhajan Singh ETO ਨੇ ਕੀਤਾ ਟਵੀਟ
ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ 50,000 ਪੌਦੇ ਅਤੇ 115 ਤ੍ਰਿਵੇਣੀ ਸਕੀਮ ਤਹਿਤ ਜੰਡਿਆਲਾ ਗੁਰੂ ਵਿੱਚ ਲਾਏ ਜਾਣਗੇ।
ਜੰਡਿਆਲਾ : ਪੰਜਾਬ ਦੀ 'ਆਮ ਆਦਮੀ ਪਾਰਟੀ' ਸਰਕਾਰ ਅੱਜ-ਕੱਲ੍ਹ ਕਾਫੀ ਐਕਟਿਵ ਮੋਡ ਵਿੱਚ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਸਮੇਂ-ਸਮੇਂ ਉੱਤੇ ਵੱਖ-ਵੱਖ ਤਰ੍ਹਾਂ ਦੇ ਹੁਕਮ ਦਿੱਤੇ ਜਾ ਰਹੇ ਹਨ। ਇਸ ਦੌਰਾਨ ਅੱਜ ਜੰਡਿਆਲਾ ਵਿਖੇ ਵਣ ਮੰਡਲ ਦੇ ਸਹਿਯੋਗ ਨਾਲ ਵਾਤਾਵਰਣ ਸਬੰਧੀ ਮੁੱਖ ਮੰਤਰੀ ਦੇ ਫਲੈਗਸ਼ਿਪ ਪ੍ਰੋਗਰਾਮ “ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰੀਆਵਲ ਲਹਿਰ” ਨੂੰ ਮੁੱਖ ਰੱਖਦਿਆਂ ਪੌਦੇ ਲਾਏ ਗਏ। ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ 50,000 ਪੌਦੇ ਅਤੇ 115 ਤ੍ਰਿਵੇਣੀ ਸਕੀਮ ਤਹਿਤ ਜੰਡਿਆਲਾ ਗੁਰੂ ਵਿੱਚ ਲਾਏ ਜਾਣਗੇ। ਇਸ ਦੀ ਜਾਣਕਾਰੀ Harbhajan Singh ETO ਨੇ ਟਵੀਟ ਕਰ ਕੇ ਦਿੱਤੀ ਹੈ।
ਅੱਜ ਜੰਡਿਆਲਾ ਵਿਖ਼ੇ ਵਣ ਮੰਡਲ ਦੇ ਸਹਿਯੋਗ ਨਾਲ ਵਾਤਾਵਰਣ ਸੰਬੰਧੀ ਮੁੱਖ ਮੰਤਰੀ ਜੀ ਦੇ ਫਲੈਗਸ਼ਿਪ ਪ੍ਰੋਗਰਾਮ “ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰੀਆਵਲ ਲਹਿਰ” ਨੂੰ ਮੁੱਖ ਰੱਖਦਿਆਂ ਪੌਦੇ ਲਗਾਏ ਗਏ । ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ 50000 ਪੌਦੇ ਅਤੇ 115 ਤ੍ਰਿਵੇਣੀ ਸਕੀਮ ਤਹਿਤ ਜੰਡਿਆਲਾ ਗੁਰੂ ਵਿੱਚ ਲਗਾਏ ਜਾਣਗੇ। pic.twitter.com/AQZNAGYDpe
— Harbhajan Singh ETO (@AAPHarbhajan) July 23, 2022