ਜਲੰਧਰ: ਇੱਥੋਂ ਦੀ ਦਿਹਾਤ ਪੁਲਿਸ ਨੇ ਪੰਜ ਵੱਖ-ਵੱਖ ਕੇਸਾਂ ਵਿੱਚ ਤਿੰਨ ਨਾਈਜੀਰੀਅਨ ਮੂਲ ਦੇ ਲੋਕਾਂ ਸਮੇਤ ਕੁੱਲ ਛੇ ਵਿਅਕਤੀਆਂ ਵੱਡੀ ਮਾਤਰਾ ਵਿੱਚ ਨਸ਼ੇ ਸਮੇਤ ਕਾਬੂ ਕੀਤਾ ਹੈ। ਛੇ ਮੁਲਜ਼ਮਾਂ ਕੋਲੋਂ ਕੁੱਲ ਦੋ ਕਿੱਲੋ 325 ਗ੍ਰਾਮ ਹੈਰੋਇਨ ਅਤੇ 88 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ ਹੈ।
ਐਸਐਸਪੀ ਜਲੰਧਰ ਦੇਹਾਤ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਾਰੀਆਂ ਗ੍ਰਿਫ਼ਤਾਰੀਆਂ ਕਰਤਾਰਪੁਰ, ਭੋਗਪੁਰ ਤੇ ਸ਼ਾਹਕੋਟ ਥਾਣਿਆਂ ਅਧੀਨ ਹੋਈਆਂ ਹਨ। ਮੁਲਜ਼ਮ ਪਹਿਲਾਂ ਵੀ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਤਿੰਨ ਨਾਈਜੀਰੀਅਨ ਨੌਜਵਾਨ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਦੇ ਸ਼ਾਹਕੋਟ ਥਾਣੇ ਵਿੱਚ ਸਪਲਾਈ ਕਰਨ ਆਏ ਸਨ।
ਮਾਹਲ ਨੇ ਦੱਸਿਆ ਕਿ ਇਸ ਸਾਲ ਜਲੰਧਰ ਦੇਹਾਤ ਪੁਲਿਸ ਨੇ ਕੁੱਲ 25 ਨਾਈਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਨੇ ਇਨ੍ਹਾਂ ਤੋਂ ਕੁੱਲ 37 ਕਿੱਲੋ 444 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਸਵਾ 2 ਕਿੱਲੋ ਹੈਰੋਇਨ ਤੇ 88 ਕਿੱਲੋ ਭੁੱਕੀ ਨਾਲ 3 ਨਾਈਜੀਰੀਅਨ ਸਮੇਤ 6 ਕਾਬੂ
ਏਬੀਪੀ ਸਾਂਝਾ
Updated at:
11 Aug 2019 07:25 PM (IST)
ਐਸਐਸਪੀ ਜਲੰਧਰ ਦੇਹਾਤ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਾਰੀਆਂ ਗ੍ਰਿਫ਼ਤਾਰੀਆਂ ਕਰਤਾਰਪੁਰ, ਭੋਗਪੁਰ ਤੇ ਸ਼ਾਹਕੋਟ ਥਾਣਿਆਂ ਅਧੀਨ ਹੋਈਆਂ ਹਨ। ਮੁਲਜ਼ਮ ਪਹਿਲਾਂ ਵੀ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਤਿੰਨ ਨਾਈਜੀਰੀਅਨ ਨੌਜਵਾਨ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਦੇ ਸ਼ਾਹਕੋਟ ਥਾਣੇ ਵਿੱਚ ਸਪਲਾਈ ਕਰਨ ਆਏ ਸਨ।
- - - - - - - - - Advertisement - - - - - - - - -