ਜਲੰਧਰ: ਜਲੰਧਰ ਦੇ ਮਖਦੂਮਪੁਰਾ ਵਿੱਚ ਬੀਤੀ ਰਾਤ ਪੁਲਿਸ ਨੇ ਇੱਕ ਘਰ ਵਿੱਚ ਛਾਪਾ ਮਾਰ ਕੇ ਆਈਪੀਐਲ ਮੈਚ ’ਤੇ ਸੱਟਾ ਲਾ ਰਹੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।


 

ਮੁਲਜ਼ਮ ਚੇਨੱਈ ਸੁਪਰਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਚੱਲ ਰਹੇ ਕ੍ਰਿਕਟ ਮੈਚ ’ਤੇ ਸੱਟਾ ਲਵਾ ਰਹੇ ਸਨ। ਇਨ੍ਹਾਂ ਕੋਲੋਂ 35 ਹਜ਼ਾਰ ਰੁਪਏ ਦੀ ਨਕਦੀ, 2 ਹੁੱਕੇ, ਆਈਪੀਐਲ ’ਚ ਸੱਟਾ ਲਾਉਣ ਲਈ ਵਰਤੇ ਜਾਂਦੇ ਵਾਇਰਲੈਸ ਮੋਬਾਈਲ ਸੈੱਟ ਅਟੈਚੀ ਤੇ 2 ਲੈਪਟਾਪ ਬਰਾਮਦ ਕੀਤੇ ਗਏ। ਸਾਰੇ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ।