Punjab News: ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਸਮੇਤ 7 ਖਿਡਾਰੀ ਬਣੇ DSP, 4 PCS, ਮੁੱਖ ਮੰਤਰੀ ਨੇ ਦਿੱਤੇ ਨਿਯੁਕਤੀ ਪੱਤਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕੀਤਾ ਜਾ ਰਿਹਾ ਹੈ। ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਸ਼ਮਸ਼ੇਰ ਸਿੰਘ ਨੂੰ ਵੀ ਡੀ.ਐਸ.ਪੀ. ਨਿਯੁਕਤ ਕੀਤਾ ਜਾ ਰਿਹਾ ਹੈ
![Punjab News: ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਸਮੇਤ 7 ਖਿਡਾਰੀ ਬਣੇ DSP, 4 PCS, ਮੁੱਖ ਮੰਤਰੀ ਨੇ ਦਿੱਤੇ ਨਿਯੁਕਤੀ ਪੱਤਰ 7 players became DSP 4 PCS, appointment letters given by the Chief Minister Punjab News: ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਸਮੇਤ 7 ਖਿਡਾਰੀ ਬਣੇ DSP, 4 PCS, ਮੁੱਖ ਮੰਤਰੀ ਨੇ ਦਿੱਤੇ ਨਿਯੁਕਤੀ ਪੱਤਰ](https://feeds.abplive.com/onecms/images/uploaded-images/2024/02/04/b2767802a4d82c7510fefb13399bc3d41707031821897674_original.png?impolicy=abp_cdn&imwidth=1200&height=675)
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 10 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਦੇਣਗੇ। ਇਹ ਪ੍ਰੋਗਰਾਮ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਹੋ ਰਿਹਾ ਹੈ।
ਕਿਹੜੇ-ਕਿਹੜੇ ਖਿਡਾਰੀ ਹਨ ਸ਼ਾਮਲ ?
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕੀਤਾ ਜਾ ਰਿਹਾ ਹੈ। ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਸ਼ਮਸ਼ੇਰ ਸਿੰਘ ਨੂੰ ਵੀ ਡੀ.ਐਸ.ਪੀ. ਨਿਯੁਕਤ ਕੀਤਾ ਜਾ ਰਿਹਾ ਹੈ। ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਪੀ.ਸੀ.ਐਸ. ਦੀਆਂ ਸੇਵਾਵਾਂ ਨਿਭਾਉਣਗੇ।
ਸਾਡੇ ਖਿਡਾਰੀ ਦੇਸ਼ ਦੀ ਸ਼ਾਨ... ਦੇਸ਼ ਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਅਫ਼ਸਰਾਂ ਵਜੋਂ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਚੰਡੀਗੜ੍ਹ ਤੋਂ Live... https://t.co/wGQGCTd5EM
— Bhagwant Mann (@BhagwantMann) February 4, 2024
ਖਿਡਾਰੀਆਂ ਲਈ ਇੱਕ ਖ਼ਾਸ ਦਿਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਅੱਜ ਦਾ ਦਿਨ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਹੈ। ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣੀ। ਮੈਲਬੌਰਨ ਕ੍ਰਿਕਟ ਗਰਾਊਂਡ 'ਚ ਇੱਕ ਵੀ ਸੀਟ ਖਾਲੀ ਨਹੀਂ ਸੀ ਫਿਰ ਇਹ ਗੱਲ ਸਾਹਮਣੇ ਆਈ ਕਿ ਭਾਰਤੀ ਕ੍ਰਿਕਟ ਟੀਮ ਨੂੰ ਵੀ ਫਾਇਨਾਂਸਰ ਮਿਲ ਸਕਦੇ ਹਨ।
ਮਹਿਲਾ ਕ੍ਰਿਕਟ ਲੀਗ ਸ਼ੁਰੂ ਹੋ ਰਹੀ ਹੈ। ਸਾਡੇ 4-5 ਖਿਡਾਰੀਆਂ ਦਾ ਚੰਗਾ ਮੁੱਲ ਪਿਆ ਹੈ। ਕ੍ਰਿਕਟ ਟੀਮ ਨੂੰ ਹਰ ਕੋਈ ਪੂਜਦਾ ਸੀ ਪਰ ਹਾਕੀ ਟੀਮ ਦੇ ਹਾਲਾਤ ਅਜਿਹੇ ਸਨ ਕਿ ਜਦੋਂ ਕੋਈ ਰਿਸ਼ਤੇਦਾਰ ਆ ਕੇ ਦੱਸਦਾ ਸੀ ਕਿ ਹਾਕੀ ਕ੍ਰਿਕਟ ਟੀਮ ਦਾ ਹਿੱਸਾ ਹੈ ਤਾਂ ਕੁੜੀ ਦੇ ਮਾਪੇ ਪੁੱਛਦੇ ਸਨ ਕਿ ਉਹ ਹਾਕੀ ਤਾਂ ਖੇਡਦਾ ਹੈ ਪਰ ਹੋਰ ਕੀ ਕਰਦਾ ਹੈ। ਹਾਕੀ ਨੂੰ ਕੰਮ ਨਹੀਂ ਸਮਝਿਆ ਜਾਂਦਾ ਸੀ। ਅੱਜ ਹਾਕੀ ਖੇਡ ਨਹੀਂ ਸਗੋਂ ਕਿੱਤਾ ਬਣ ਗਿਆ ਹੈ।
ਜਦੋਂ ਕੈਪਟਨ ਸਾਹਿਬ ਦੇ ਪਿਤਾ ਜੀ ਚੈੱਕ ਲੈਣ ਆਏ ਤਾਂ ਉਨ੍ਹਾਂ ਧੰਨਵਾਦ ਕੀਤਾ ਕਿ ਹੁਣ ਉਨ੍ਹਾਂ ਨੇ ਰਾਤ ਨੂੰ ਖੇਤਾਂ ਵਿੱਚ ਜਾਣਾ ਬੰਦ ਕਰ ਦਿੱਤਾ ਹੈ। ਪੰਜਾਬ ਵਿੱਚ ਖਿਡਾਰੀ ਵੀ ਹਨ ਤੇ ਅੰਨਦਾਤਾ ਵੀ ਹਨ। ਪੰਜਾਬ ਵਿੱਚ 182 ਲੱਖ ਮੀਟ੍ਰਿਕ ਟਨ ਚੌਲਾਂ ਦੀ ਪੈਦਾਵਾਰ ਹੁੰਦੀ ਹੈ ਅਤੇ 99 ਫ਼ੀਸਦੀ ਵਿਕਦੀ ਹੈ।
ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੀ ਚਮਕ ਮੱਧਮ ਪੈ ਗਈ ਸੀ। ਉਨ੍ਹਾਂ ਨੇ ਨਾਂ ਤਾਂ ਮੁਲਾਜ਼ਮਾਂ ਵੱਲ ਧਿਆਨ ਦਿੱਤਾ, ਨਾ ਖਿਡਾਰੀਆਂ ਵੱਲ, ਨਾ ਕਿਸਾਨਾਂ ਵੱਲ, ਉਨ੍ਹਾਂ ਨੇ ਸਾਰਾ ਧਿਆਨ ਆਪਣੇ ਪਰਿਵਾਰ ਉੱਤੇ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)