Breaking : ਅੰਮ੍ਰਿਤਸਰ 'ਚ ਅੱਜ ਫਿਰ ਲੈਡ ਹੋਈ ਕੋਰੋਨਾ ਦੀ ਫਲਾਈਟ, 8 ਪਾਜ਼ੇਟਿਵ
ਏਅਰਪੋਰਟ 'ਤੇ ਅੱਜ ਬਰਤਾਨੀਆ ਦੇ ਬਰਮਿੰਘਮ ਤੋਂ ਆਈ ਫਲਾਈਟ 'ਚੋਂ ਉਤਰੇ ਮੁਸਾਫਰਾਂ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਸੰਬੰਧੀ ਆਰਟੀਪੀਸੀਆਰ ਟੈਸਟ ਹੋ ਰਹੇ ਹਨ।
ਅੰਮ੍ਰਿਤਸਰ : ਏਅਰਪੋਰਟ 'ਤੇ ਅੱਜ ਬਰਤਾਨੀਆ ਦੇ ਬਰਮਿੰਘਮ ਤੋਂ ਆਈ ਫਲਾਈਟ 'ਚੋਂ ਉਤਰੇ ਮੁਸਾਫਰਾਂ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਸੰਬੰਧੀ ਆਰਟੀਪੀਸੀਆਰ ਟੈਸਟ ਹੋ ਰਹੇ ਹਨ। ਜਿਨ੍ਹਾਂ 'ਚੋਂ 55 ਮੁਸਾਫਰਾਂ ਦੇ ਟੈਸਟ ਹੋਏ ਹਨ ਉਨ੍ਹਾਂ 'ਚੋਂ 8 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਬਾਕੀ ਮੁਸਾਫਰਾਂ ਦੀ ਜਾਂਚ ਚੱਲ ਰਹੀ ਹੈ। ਫਲਾਈਟ 'ਚ ਕੁੱਲ 200 ਦੇ ਕਰੀਬ ਮੁਸਾਫਰ ਹਨ।
ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਦੀ ਜਾਂਚ ਕਰਨ ਵਾਲੀ ਨਿੱਜੀ ਲੈਬ ਨੂੰ ਅੱਜ ਬਦਲ ਕੇ ਉਸਦੀ ਜਗਾ ਦੂਸਰੀ ਨਿੱਜੀ ਲੈਬ ਨੂੰ ਕੋਰੋਨਾ ਟੈਸਟਿੰਗ ਦੀ ਜਿੰਮੇਵਾਰੀ ਦੇ ਦਿੱਤੀ ਹੈ। ਇਹ ਕਦਮ ਏਅਰਪੋਰਟ ਅਥਾਰਟੀ ਨੇ ਸਿਹਤ ਵਿਭਾਗ ਵੱਲੋਂ ਪਿਛਲੀ ਲੈਬ ਦੀ ਦੋ ਦਿਨ ਦੀ ਕਾਰਜਸ਼ੈਲੀ 'ਤੇ ਖਦਸ਼ਾ ਪ੍ਰਗਟਾਏ ਜਾਣ ਤੋਂ ਬਾਅਦ ਚੁੱਕਿਆ ਹੈ।
ਕਿਉਂਕਿ ਬੀਤੀ ਰਾਤ ਹੀ ਸਿਵਲ ਸਰਜਨ ਅੰਮ੍ਰਿਤਸਰ ਨੇ ਲੈਬ 'ਚੋਂ ਵੱਡੀ ਸੰਖਿਆ 'ਚ ਮੁਸਾਫਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ 75 ਮੁਸਾਫਰਾਂ ਦੇ ਕੋਰੋਨਾ ਟੈਸਟ ਦੁਬਾਰਾ ਕਰਨ ਦੇ ਹੁਕਮ ਜਾਰੀ ਕੀਤੇ ਸਨ। ਏਅਰਪੋਰਟ ਅਥਾਰਟੀ ਦੇ ਨਿਰਦੇਸ਼ਕ ਵਿਪਨ ਕਾਂਤ ਸੇਠ ਨੇ ਦੱਸਿਆ ਕਿ ਅੱਜ ਪਹਿਲੀ ਲੈਬ ਨੂੰ ਬਦਲ ਕੇ ਦੂਜੀ ਨਿੱਜੀ ਲੈਬ ਨੂੰ ਟੈਸਟਿੰਗ ਦੀ ਜਿੰਮੇਵਾਰੀ ਦੇ ਦਿੱਤੀ ਹੈ ਤੇ ਜੇਕਰ ਪਹਿਲੀ ਲੈਬ 'ਚੋਂ ਕੋਈ ਕੋਤਾਹੀ ਨਿਕਲਦੀ ਹੈ ਤਾਂ ਇਸ ਖਿਲਾਫ ਕਾਰਵਾਈ ਦਾ ਫੈਸਲਾ ਸਿਹਤ ਵਿਭਾਗ ਪੰਜਾਬ ਤੈਅ ਕਰੇਗਾ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਲਗਾਤਾਰ ਦੂਜੇ ਦਿਨ ਰੋਮ ਤੋਂ ਆਈ ਫਲਾਈਟ 'ਚ 173 ਮੁਸਾਫਰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ।ਇਟਲੀ ਦੇ ਰੋਮ ਤੋਂ ਆਈ ਸਪਾਇਸ ਜੈਟ ਦੀ ਚਾਰਟਰਡ ਫਲਾਈਟ 'ਚ 285 ਮੁਸਾਫਰਾਂ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਆਰਟੀਪੀਸੀਆਰ ਟੈਸਟ ਹੋਏ ਸਨ। ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਵਿਪਨ ਕਾਂਤ ਸੇਠ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਕੱਲ੍ਹ ਦੇ ਮੁਕਾਬਲੇ ਅੱਜ ਸਾਡਾ ਸਟਾਫ, ਜ਼ਿਲ੍ਹਾ ਪ੍ਰਸਾਸ਼ਨ 'ਤੇ ਸਿਹਤ ਵਿਭਾਗ ਪਹਿਲਾਂ ਤੋਂ ਤਿਆਰ ਸਨ ਤੇ ਇਸ ਕਰ ਕੇ ਇਨ੍ਹਾਂ ਸਾਰੇ ਹੀ ਪਾਜ਼ੇਟਿਵ ਆਏ ਮੁਸਾਫਰਾਂ ਨੂੰ ਪਾਜ਼ੇਟਿਵ ਆਉਣ 'ਤੇ ਸੰਬੰਧਤ ਜ਼ਿਲਿਆਂ 'ਚ ਕੁਆਰੰਟਾਈਨ ਕਰ ਕੀਤਾ ਗਿਆ ਹੈ।
ਲਗਾਤਾਰ ਦੂਜੇ ਦਿਨ ਏਨੀ ਵੱਡੀ ਸੰਖਿਆ 'ਚ ਇਟਲੀ ਤੋਂ ਆਏ ਮੁਸਾਫਰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ ਜਦਕਿ ਬੀਤੇ ਕੱਲ ਵੀ ਰੋਮ ਤੋਂ ਆਈ ਫਲਾਈਟ 'ਚ 125 ਮੁਸਾਫਰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਵਿਪਨਕਾਂਤ ਸੇਠ ਨੇ ਦੱਸਿਆ ਕਿ ਕੱਲ ਕੁਝ ਮੁਸਾਫਰਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਤਾਂ ਉਸ ਤਹਿਤ ਅੱਜ ਸਾਡੇ ਸਟਾਫ ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ ਤੇ ਮੁਸਾਫਰਾਂ ਨੂੰ ਤੁਰੰਤ ਸੰਬੰਧਤ ਜ਼ਿਲ੍ਹਿਆਂ 'ਚ ਰਵਾਨਾ ਕਰ ਦਿੱਤਾ ਗਿਆ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਵੀ ਕੋਰੋਨਾ ਦੀ ਐਂਟਰੀ ਹੋ ਗਈ ਹੈ। ਉਨ੍ਹਾਂ ਦੀ ਪਤਨੀ, ਬੇਟਾ ਤੇ ਨੂੰਹ ਕੋਰੋਨਾ ਪਾਜ਼ੇਟਿਵ ਆਏ ਹਨ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh) ਦੀ ਪਤਨੀ, ਪੁੱਤਰ ਤੇ ਨੂੰਹ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੂੰ ਘਰ 'ਚ ਆਈਸੋਲੇਟ ਕੀਤਾ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਪੋਰਟ ਵੀ ਅੱਜ ਆਵੇਗੀ। ਮਿਲੀ ਜਾਣਕਾਰੀ ਮੁਤਾਬਕ ਸੀਐਮ ਚਰਨਜੀਤ ਸਿੰਘ ਚੰਨੀ ਦੀ ਰਿਪੋਰਟ ਨੈਗੇਟਿਵ ਆਈ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904