ਪੜਚੋਲ ਕਰੋ
Advertisement
ਮੋਗਾ ਦੇ ਸਿਵਲ ਹਸਪਤਾਲ 'ਚੋਂ 8 ਮਹੀਨੇ ਦਾ ਬੱਚਾ ਗਾਇਬ, ਘਟਨਾ CCTV 'ਚ ਕੈਦ
ਨਸਬੰਦੀ ਦਾ ਆਪਰੇਸ਼ਨ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਆਈ ਸੀ। ਇਸ ਦੌਰਾਨ ਉਸਦੇ ਬੇਟੇ ਕਰਮਜੀਤ ਸਿੰਘ ਦੇ ਨਾਲ ਹਸਪਤਾਲ 'ਚ ਘੁੰਮਣ ਵਾਲੇ ਇਕ ਵਿਅਕਤੀ ਦਾ ਮੇਲ ਮਿਲਾਪ ਹੋ ਗਿਆ ਜੋ ਆਪਣੇ ਆਪ ਨੂੰ ਪਿੰਡ ਚੜੀਕ ਦਾ ਰਹਿਣ ਵਾਲਾ ਦੱਸ ਰਿਹਾ ਸੀ
ਮੋਗਾ ਦੇ ਸਿਵਲ ਹਸਪਤਾਲ 'ਚ ਜ਼ਿਲ੍ਹਾ ਮੋਗੇ ਦੇ ਪਿੰਡ ਰੋਂਤਾ ਦੇ ਨਿਵਾਸੀ ਸਿਮਰਨ ਕੌਰ ਪਤਨੀ ਕਰਮਜੀਤ ਸਿੰਘ ਦੇ 8 ਮਹੀਨੇ ਦੇ ਬੇਟੇ ਨੂੰ ਕੋਈ ਅਗਵਾਹ ਕਰ ਕੇ ਜਵਾਕ ਚੁੱਕ ਕੇ ਲੈ ਗਿਆ ਤੇ ਬੱਚਾ ਚੁੱਕਣ ਵਾਲਾ ਸੀਸੀਟੀ 'ਚ ਕੈਦ ਹੋ ਗਿਆ ਹੈ ਤੇ ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ। ਉਥੇ ਹੀ ਸਿਮਰਨ ਦੀ ਸੱਸ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਨੂੰਹ ਦੇ ਨਾਲ
ਨਸਬੰਦੀ ਦਾ ਆਪਰੇਸ਼ਨ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਆਈ ਸੀ। ਇਸ ਦੌਰਾਨ ਉਸਦੇ ਬੇਟੇ ਕਰਮਜੀਤ ਸਿੰਘ ਦੇ ਨਾਲ ਹਸਪਤਾਲ 'ਚ ਘੁੰਮਣ ਵਾਲੇ ਇਕ ਵਿਅਕਤੀ ਦਾ ਮੇਲ ਮਿਲਾਪ ਹੋ ਗਿਆ ਜੋ ਆਪਣੇ ਆਪ ਨੂੰ ਪਿੰਡ ਚੜੀਕ ਦਾ ਰਹਿਣ ਵਾਲਾ ਦੱਸ ਰਿਹਾ ਸੀ ਜੋ ਕੁਝ ਦੇਰ ਬਾਅਦ ਉਸਦੇ ਅੱਠ ਮਹੀਨੀਆਂ ਦੇ ਪੋਤਰੇ ਨੂੰ ਲੈ ਕੇ ਫਰਾਰ ਹੋ ਗਿਆ ਉਥੇ ਹੀ ਉਨ੍ਹਾਂ ਨੇ ਦੱਸਿਆ ਕੀ ਮੈਂ ਦੂਜੇ ਬੱਚੇ ਨੂੰ ਸੰਭਾਲ ਰਹੀ ਸੀ।
ਉਥੇ ਹੀ ਕਰਮੰਜੀਤ ਨੇ ਦੱਸਿਆ ਕਿ ਉਹ ਉਸ ਜਵਾਨ ਨੂੰ ਨਹੀ ਜਾਣਦਾ ਉਹ ਹਸਪਤਾਲ 'ਚ ਹੀ ਘੁੰਮ ਰਿਹਾ ਸੀ ਤੇ ਕਰੀਬ 2 ਢਾਈ ਵਜੇ ਉਹ ਦੂਜੇ ਬੱਚੇ ਲਈ ਦੁੱਧ ਲੈਣ ਜਾ ਰਿਹਾ ਸੀ ਤਾਂ ਉਸਨੇ ਮੇਰੇ 8 ਮਹੀਨੇ ਦੇ ਨੂੰ ਬੱਚੇ ਨੂੰ ਫੜ ਲਿਆ ਤੇ ਫਰਾਰ ਹੋ ਗਿਆ। ਉਥੇ ਹੀ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਬੱਚੇ ਦੀ ਉਮਰ 8 ਮਹੀਨੇ ਦੀ ਹੈ।
ਇਹ ਵੀ ਪੜ੍ਹੋ: Punjab Congress ਚੀਫ਼ Navjot Singh Sidhu ਬੋਲੇ- India-Pakistan ‘ਚ ਸ਼ੁਰੂ ਹੋਵੇ ਵਪਾਰ, ਵਧੇਗੀ ਪੰਜਾਬ ਦੀ ਇਕੌਨਮੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement