ਸੰਗਰੂਰ: ਸ਼ਹਿਰ ਵਿੱਚ 9,00000 ਰੁਪਏ ਦੀ ਲੁੱਟ ਹੋਈ ਹੈ। ਲੁਟੇਰਿਆਂ ਨੇ ਗਾਰਡ ਨੂੰ ਗੋਲੀ ਮਾਰ ਕੇ ਏਟੀਐਮ ਕੈਸ਼ ਵੈਨ ਲੁੱਟ ਲਈ। ਲੁਟੇਰੇ ਵੈਨ ਵਿੱਚੋਂ ਸਾਰੇ ਪੈਸੇ ਲੈ ਕੇ ਫਰਾਰ ਹੋ ਗਏ।
ਸੰਗਰੂਰ ਦੇ ਸੀਐਲ ਟਾਵਰ ਹੇਠ ਬਣੇ ਆਈਡੀਬੀਆਈ ਬੈਂਕ ਦੇ ਏਟੀਐਮ ਵਿੱਚ ਕੈਸ਼ ਪਾਉਣ ਲਾਈ ਕੈਸ਼ ਵੈਨ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਦੋ ਨਕਾਬਪੋਸ਼ ਲੁਟੇਰਿਆਂ ਨੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਦਿੱਤੀ ਤੇ ਕੈਸ਼ ਲੈ ਕੇ ਫਰਾਰ ਹੋ ਗਏ। ਉਹ ਮੋਟਰਸਾਈਲ 'ਤੇ ਸਵਾਰ ਸੀ।
ਮਿਲੀ ਜਾਣਕਾਰੀ ਮੁਤਾਬਕ ਲੁਟੇਰੇ ਨੌਂ ਲੱਖ ਰੁਪਏ ਕੈਸ਼ ਲੈ ਗਏ ਹਨ। ਜ਼ਖ਼ਮੀ ਸੁਰੱਖਿਆ ਗਾਰਡ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।