Punjab News: ਤਵੀਆਂ ਨਾਲ ਬੰਨ੍ਹ ਕੇ ਕੁੱਟਿਆ ਕੁੱਤਾ, ਨਹੀਂ ਭਰਿਆ ਮਨ ਤਾਂ ਚਾਕੂ ਮਾਰ ਕੀਤਾ ਲਹੂ-ਲੁਹਾਣ
ਮੁਲਜ਼ਮ ਨੇ ਕੁੱਤੇ ਦੇ ਪੇਟ ਵਿੱਚ ਚਾਕੂ ਪਾ ਦਿੱਤਾ। ਕੁੱਤੇ ਦੇ ਪੇਟ 'ਤੇ ਲਗਾਤਾਰ 4 ਤੋਂ 5 ਹਮਲੇ ਕੀਤੇ ਗਏ। ਇਸ ਤੋਂ ਬਾਅਦ ਕੁੱਤੇ ਦੇ ਪੇਟ 'ਚੋਂ ਖੂਨ ਨਿਕਲਣ ਲੱਗਾ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਇਸ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Punjab News: ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਪਿੰਡ ਚੱਕ ਅਟਾਰੀ ਸਦਰ ਦਾ ਗੁਰਪ੍ਰੀਤ ਸਿੰਘ ਇੱਕ ਕੁੱਤੇ ਨੂੰ ਤਵੀਆਂ ਵਿੱਚ ਬੰਨ੍ਹ ਕੇ ਕੁੱਟਦਾ ਨਜ਼ਰ ਆ ਰਿਹਾ ਹੈ। ਇਹ ਵਿਅਕਤੀ ਪਿੰਡ ਦੇ ਕੁੱਤੇ ਤੋਂ ਪ੍ਰੇਸ਼ਾਨ ਸੀ। ਅੱਜ ਕੁੱਤਾ ਅਚਾਨਕ ਉਸਦੇ ਘਰ ਵੜ ਗਿਆ। ਕਥਿਤ ਦੋਸ਼ੀਆਂ ਨੇ ਉਸ ਨੂੰ ਖਾਣ ਦਾ ਲਾਲਚ ਦੇ ਕੇ ਤਵੀਆਂ ਨਾਲ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ: PM Modi USA Visit: 'ਮੇਰੇ ਲਈ ਪ੍ਰੇਰਣਾ ਹੈ PM Modi', ਕਾਰ 'ਤੇ NMODI ਨਾਮ ਦੀ ਨੰਬਰ ਪਲੇਟ ਨੂੰ ਲੈ ਕੇ NRI ਨੇ ਆਖੀ ਇਹ ਗੱਲ
ਪਹਿਲਾਂ ਡੰਡਿਆਂ ਨਾਲ ਤੇ ਬਾਅਦ 'ਚ ਚਾਕੂ ਮਾਰ ਕੇ ਕੀਤਾ ਲਹੂ-ਲੁਹਾਣ
ਨੌਜਵਾਨ ਨੇ ਕੁੱਤੇ ਦੀਆਂ ਲੱਤਾਂ ਬੰਨ੍ਹ ਕੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਕੁੱਤੇ ਦੇ ਰੋਣ ਦੀ ਆਵਾਜ਼ ਸੁਣ ਕੇ ਪਿੰਡ ਦੇ ਕੁਝ ਲੋਕ ਵੀ ਇਕੱਠੇ ਹੋ ਗਏ ਪਰ ਕਥਿਤ ਦੋਸ਼ੀਆਂ ਨੇ ਕਿਸੇ ਦੀ ਗੱਲ ਨਹੀਂ ਸੁਣੀ। ਗੁੱਸੇ 'ਚ ਉਹ ਕੁੱਤੇ 'ਤੇ ਹਮਲਾ ਕਰਦਾ ਰਿਹਾ। ਆਖ਼ਰ ਜਦੋਂ ਉਹ ਥੱਕ ਗਿਆ ਅਤੇ ਕੁੱਤਾ ਨਾ ਮਰਿਆ ਤਾਂ ਮੁਲਜ਼ਮ ਨੇ ਸੋਟੀ ਉੱਤੇ ਚਾਕੂ ਬੰਨ੍ਹ ਲਿਆ ਤੇ ਮੁੜ ਤੋਂ ਕੁੱਤੇ ਉੱਤੇ ਅੰਨ੍ਹੇਵਾਹ ਹਮਲੇ ਕਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ: Wrestlers Protest : ਬ੍ਰਿਜ ਭੂਸ਼ਣ ਸਿੰਘ ਖਿਲਾਫ਼ 7 ਬਿਆਨ ਦਰਜ, ਸਮਰਥਨ 'ਚ 19, ਗ੍ਰਿਫਤਾਰੀ ਨਾ ਹੋਣ ਦੇ ਇਹ ਹਨ 3 ਵੱਡੇ ਕਾਰਨ
ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਦੀ ਕੀਤੀ ਮੰਗ
ਮੁਲਜ਼ਮ ਨੇ ਕੁੱਤੇ ਦੇ ਪੇਟ ਵਿੱਚ ਚਾਕੂ ਪਾ ਦਿੱਤਾ। ਕੁੱਤੇ ਦੇ ਪੇਟ 'ਤੇ ਲਗਾਤਾਰ 4 ਤੋਂ 5 ਹਮਲੇ ਕੀਤੇ ਗਏ। ਇਸ ਤੋਂ ਬਾਅਦ ਕੁੱਤੇ ਦੇ ਪੇਟ 'ਚੋਂ ਖੂਨ ਨਿਕਲਣ ਲੱਗਾ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਇਸ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।