ਪੜਚੋਲ ਕਰੋ
Advertisement
Wrestlers Protest : ਬ੍ਰਿਜ ਭੂਸ਼ਣ ਸਿੰਘ ਖਿਲਾਫ਼ 7 ਬਿਆਨ ਦਰਜ, ਸਮਰਥਨ 'ਚ 19, ਗ੍ਰਿਫਤਾਰੀ ਨਾ ਹੋਣ ਦੇ ਇਹ ਹਨ 3 ਵੱਡੇ ਕਾਰਨ
Haryana News : ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ 7 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ, ਜਦਕਿ 19 ਲੋਕ ਬ੍ਰਿਜ ਭੂਸ਼ਣ ਸਿੰਘ ਦੇ ਸਮਰਥਨ 'ਚ ਆਏ ਹਨ। ਦੱਸ ਦੇਈਏ ਕਿ ਬ੍ਰਿਜ ਭੂਸ਼
Haryana News : ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ 7 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ, ਜਦਕਿ 19 ਲੋਕ ਬ੍ਰਿਜ ਭੂਸ਼ਣ ਸਿੰਘ ਦੇ ਸਮਰਥਨ 'ਚ ਆਏ ਹਨ। ਦੱਸ ਦੇਈਏ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ 6 ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪੁਲਿਸ ਪੀੜਤਾ ਨੂੰ ਜਾਂਚ ਲਈ ਕੁਸ਼ਤੀ ਸੰਘ ਦੇ ਦਫ਼ਤਰ ਲੈ ਗਈ, ਉਥੇ ਵੀ ਛੇੜਛਾੜ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਤੋਂ ਇਲਾਵਾ ਪੀੜਤ ਧਿਰ ਵੱਲੋਂ ਪੁਲੀਸ ਨੂੰ 5 ਫੋਟੋਆਂ ਅਤੇ ਇੱਕ ਪੈੱਨ ਡਰਾਈਵ ਵੀ ਦਿੱਤੀ ਗਈ ਹੈ ਪਰ ਪੁਲੀਸ ਪੱਖ ਤੋਂ ਦੋਸ਼ਾਂ ਨੂੰ ਸਾਬਤ ਕਰਨ ਦੀ ਸਥਿਤੀ ਅਜੇ ਵੀ ਸਪੱਸ਼ਟ ਨਹੀਂ ਹੋ ਸਕੀ।
ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨਾ ਹੋਣ ਕਾਰਨ
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਅਜੇ ਹੁੰਦੀ ਨਜ਼ਰ ਨਹੀਂ ਆ ਰਹੀ। ਜਿਸ ਦਾ ਕਾਰਨ POCSO ਐਕਟ 'ਚ ਨਾਬਾਲਗ ਦੀ ਤਰਫੋਂ ਬਿਆਨ ਬਦਲਣਾ ਹੈ। ਦੂਸਰਾ ਕਾਰਨ ਨਾਬਾਲਗ ਪਹਿਲਵਾਨ ਦੇ ਉਮਰ ਸਰਟੀਫਿਕੇਟ ਵਿੱਚ ਪਾਇਆ ਗਿਆ ਅੰਤਰ ਹੈ ਅਤੇ ਤੀਸਰਾ ਕਾਰਨ ਇਹ ਹੈ ਕਿ ਬ੍ਰਿਜਭੂਸ਼ਨ ਸ਼ਰਨ ਸਿੰਘ ਹਰ ਵਾਰ ਪੁਲਿਸ ਦੇ ਸੱਦੇ 'ਤੇ ਪੇਸ਼ ਹੁੰਦਾ ਰਿਹਾ ਹੈ ਅਤੇ ਜਾਂਚ ਸਬੰਧੀ ਜਾਣਕਾਰੀ ਦਿੰਦਾ ਰਿਹਾ ਹੈ।
ਪਹਿਲਵਾਨਾਂ ਦੇ ਕੇਸ ਵਾਪਸੀ ਦੀ ਸਿਫਾਰਸ਼
28 ਮਈ ਨੂੰ ਸੰਸਦ ਵੱਲ ਮਾਰਚ ਦੌਰਾਨ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਸਨ। ਜਿਸ ਨੂੰ ਲੈ ਕੇ ਹੁਣ ਦਿੱਲੀ ਪੁਲਿਸ ਨੇ ਉਨ੍ਹਾਂ ਮਾਮਲਿਆਂ ਨੂੰ ਖਾਰਜ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਪ੍ਰਸਤਾਵ ਭੇਜਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਲੋਕਾਂ ਖਿਲਾਫ ਧਾਰਾ 147, 149, 186, 188, 332 ਅਤੇ 353 ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਅਦਾਲਤ 'ਚ ਪੇਸ਼ ਕੀਤੀ ਗਈ ਚਾਰਜਸ਼ੀਟ ਨੂੰ ਲੈ ਕੇ ਪਹਿਲਵਾਨਾਂ ਨੇ ਸ਼ੁੱਕਰਵਾਰ ਨੂੰ 4 ਬੈਠਕਾਂ ਕੀਤੀਆਂ। ਫਿਲਹਾਲ ਪਹਿਲਵਾਨਾਂ ਦੀ ਭਵਿੱਖੀ ਰਣਨੀਤੀ ਸਪੱਸ਼ਟ ਨਹੀਂ ਹੈ ਕਿ ਉਹ ਅੱਗੇ ਕੀ ਕਰਨ ਜਾ ਰਹੇ ਹਨ। ਹਾਲਾਂਕਿ ਮਾਮਲੇ 'ਤੇ ਸਾਕਸ਼ੀ ਮਲਿਕ ਦਾ ਕਹਿਣਾ ਹੈ ਕਿ ਚਾਰਜਸ਼ੀਟ 'ਚ ਬ੍ਰਿਜ ਭੂਸ਼ਣ 'ਤੇ ਲੱਗੇ ਦੋਸ਼ ਸਾਬਤ ਹੋ ਚੁੱਕੇ ਹਨ। ਹੁਣ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਹੋਣਗੇ ਜਾਂ ਨਹੀਂ ਇਸ ਸਬੰਧੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement