ਬਠਿੰਡਾ: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਹਵਾਲਾਤੀ ਕਰਮਜੀਤ ਸਿੰਘ ਨੇ ਸੀਆਈਏ ਵਨ ਪੁਲਿਸ 'ਤੇ ਕੁੱਟਮਾਰ ਦੇ ਇਲਜ਼ਾਮ ਲਾਏ ਹਨ। ਜੇਲ੍ਹ ਪੁਲਿਸ ਕਰਮਜੀਤ ਨੂੰ ਅੱਜ ਸਿਵਲ ਹਸਪਤਾਲ ਵਿੱਚ ਲੈ ਕੇ ਆਈ ਜਿੱਥੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਹਵਾਲਾਤੀ ਕਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਨਥਾਣਾ ਵਿੱਚ ਉਸ ਦੇ ਖਿਲਾਫ਼ ਲੜਾਈ-ਝਗੜੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪਰਚਾ ਦਰਜ ਹੋਣ ਮਗਰੋਂ ਸੀਆਈਏ ਵਨ ਪੁਲਿਸ ਉਸ ਨੂੰ ਫੜ ਕੇ ਲੈ ਗਈ ਤੇ ਹਵਾਲਾਤ ਵਿੱਚ ਉਸ ਦੀ ਕਾਫੀ ਕੁੱਟਮਾਰ ਕੀਤੀ ਗਈ।

ਇਸ ਸਬੰਧੀ ਜੇਲ੍ਹ ਮੁਲਾਜ਼ਮ ਦੁੱਲਾ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ 6 ਜੂਨ ਤੋਂ ਜੇਲ੍ਹ ਵਿੱਚ ਬੰਦ ਹੈ। ਡਾਕਟਰ ਗੁਰਮੇਲ ਨੇ ਦੱਸਿਆ ਕਿ ਕਰਮਜੀਤ ਸਿੰਘ ਦਾ ਐਮਐਲਆਰ ਕੱਟ ਦਿੱਤੀ ਗਈ ਹੈ। ਪੁਲਿਸ ਅਥਾਰਟੀ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।