ਪੜਚੋਲ ਕਰੋ
ਰੋਪੜ ਵਿੱਚ ਇੱਕ ਵਿਅਕਤੀ ਨੇ ਖ਼ਰੀਦੀਆਂ 100 ਲਾਟਰੀਆਂ ਤੇ ਸਾਰੀਆਂ ਹੀ ਜਿੱਤੀਆਂ, ਕਿਸਮਤ ਦਾ ਧਨੀ ਹੋਇਆ ਮਾਲੋ-ਮਾਲ !
ਅਸ਼ੋਕਾ ਲਾਟਰੀ ਦੇ ਮਾਲਕ ਨੇ ਪੁਸ਼ਟੀ ਕੀਤੀ ਕਿ ਇਹ ਸਾਰੀਆਂ ਟਿਕਟਾਂ ਉਸਦੀ ਦੁਕਾਨ ਤੋਂ ਵੇਚੀਆਂ ਗਈਆਂ ਸਨ। ਉਸਨੇ ਦੱਸਿਆ ਕਿ ਇੱਕੋ ਸਮੇਂ 100 ਟਿਕਟਾਂ 'ਤੇ ਇਨਾਮ ਜਿੱਤਣਾ ਇੱਕ ਦੁਰਲੱਭ ਘਟਨਾ ਹੈ।

PUNJAB
Source : abp live
Punjab News: ਰੂਪਨਗਰ ਦੇ ਇੱਕ ਵਿਅਕਤੀ ਨੇ 100 ਅਸ਼ੋਕਾ ਲਾਟਰੀ ਟਿਕਟਾਂ ਖਰੀਦ ਕੇ 10 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਨ੍ਹਾਂ ਡੀਅਰ ਲਾਟਰੀ ਟਿਕਟਾਂ ਦੀ ਕੀਮਤ 7 ਰੁਪਏ ਹੈ। ਅਸ਼ੋਕਾ ਲਾਟਰੀ ਦੇ ਮਾਲਕ ਨੇ ਪੁਸ਼ਟੀ ਕੀਤੀ ਕਿ ਇਹ ਸਾਰੀਆਂ ਟਿਕਟਾਂ ਉਸਦੀ ਦੁਕਾਨ ਤੋਂ ਵੇਚੀਆਂ ਗਈਆਂ ਸਨ। ਉਸਨੇ ਦੱਸਿਆ ਕਿ ਇੱਕੋ ਸਮੇਂ 100 ਟਿਕਟਾਂ 'ਤੇ ਇਨਾਮ ਜਿੱਤਣਾ ਇੱਕ ਦੁਰਲੱਭ ਘਟਨਾ ਹੈ।
ਮਾਲਕ ਦੇ ਅਨੁਸਾਰ, ਉਸਦੀ ਦੁਕਾਨ 'ਤੇ ਪਹਿਲਾਂ ਵੱਡੇ ਇਨਾਮ ਨਿਕਲੇ ਹਨ, ਜਿਸ ਕਾਰਨ ਦੂਰ-ਦੁਰਾਡੇ ਤੋਂ ਲੋਕ ਲਾਟਰੀ ਖਰੀਦਣ ਆਉਂਦੇ ਹਨ। ਉਸਨੇ ਇਹ ਵੀ ਦੱਸਿਆ ਕਿ ਇਸ ਵਾਰ ਮੁੱਖ ਇਨਾਮ ਟਿਕਟ ਨੰਬਰ 50A 77823 ਨੇ ਜਿੱਤਿਆ ਹੈ। ਇਸ ਘਟਨਾ ਤੋਂ ਬਾਅਦ, ਲਾਟਰੀ ਖਰੀਦਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















