(Source: ECI/ABP News)
Crime News: ਘਰਵਾਲੀ ਨਾਲ ਲੜਾਈ ਤੋਂ ਬਾਅਦ 3 ਦਿਨ ਲਾਪਤਾ, ਹੁਣ ਦਰੱਖਤ ਨਾਲ ਟੰਗੀ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
ਮ੍ਰਿਤਕ ਵਿਆਹਿਆ ਹੋਇਆ ਸੀ। ਦੋ ਬੱਚੇ ਵੀ ਸਨ। ਪਤਨੀ ਨਾਲ ਲੜਕੇ ਬੀਤੇ 3 ਦਿਨਾਂ ਤੋਂ ਘਰ ਨਹੀਂ ਆਇਆ ਸੀ। ਅੱਜ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੰਗਲ ਵਿੱਚ ਇੱਕ ਦਰੱਖਤ ਹੇਠਾਂ ਲਟਕ ਰਿਹਾ ਹੈ। ਉੱਥੇ ਪਹੁੰਚ ਕੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ।
![Crime News: ਘਰਵਾਲੀ ਨਾਲ ਲੜਾਈ ਤੋਂ ਬਾਅਦ 3 ਦਿਨ ਲਾਪਤਾ, ਹੁਣ ਦਰੱਖਤ ਨਾਲ ਟੰਗੀ ਮਿਲੀ ਲਾਸ਼, ਜਾਣੋ ਪੂਰਾ ਮਾਮਲਾ A young man committed suicide in Hoshiarpur Crime News: ਘਰਵਾਲੀ ਨਾਲ ਲੜਾਈ ਤੋਂ ਬਾਅਦ 3 ਦਿਨ ਲਾਪਤਾ, ਹੁਣ ਦਰੱਖਤ ਨਾਲ ਟੰਗੀ ਮਿਲੀ ਲਾਸ਼, ਜਾਣੋ ਪੂਰਾ ਮਾਮਲਾ](https://feeds.abplive.com/onecms/images/uploaded-images/2024/05/16/17a9d342c826b532d82e0a3206559e6b1715853853154674_original.jpg?impolicy=abp_cdn&imwidth=1200&height=675)
Punjab News: ਹੁਸ਼ਿਆਰਪੁਰ ਦੇ ਪਿੰਡ ਦਾਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਸੁਖਜਿੰਦਰ ਕੁਮਾਰ ਬਜਵਾੜਾ ਵਿੱਚ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੇਟਾ ਵਿਆਹਿਆ ਹੋਇਆ ਸੀ। ਦੋ ਬੱਚੇ ਵੀ ਸਨ। ਪਤਨੀ ਨਾਲ ਲੜਕੇ ਬੀਤੇ 3 ਦਿਨਾਂ ਤੋਂ ਘਰ ਨਹੀਂ ਆਇਆ ਸੀ। ਅੱਜ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੰਗਲ ਵਿੱਚ ਇੱਕ ਦਰੱਖਤ ਹੇਠਾਂ ਲਟਕ ਰਿਹਾ ਹੈ। ਉੱਥੇ ਪਹੁੰਚ ਕੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ।
ਪੁਲਿਸ ਥਾਣਾ ਸਿਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਪੁਲਿਸ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)