ਪੜਚੋਲ ਕਰੋ
‘ਆਪ’ ਵੱਲੋਂ 3 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅਨੁਸੂਚਿਤ ਜਾਤੀ (ਐਸਸੀ) ਵਿੰਗ ਦੇ 3 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅਨੁਸੂਚਿਤ ਜਾਤੀ (ਐਸਸੀ) ਵਿੰਗ ਦੇ 3 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਐਸਸੀ ਵਿੰਗ ਦੇ ਸਕੱਤਰ (ਜਨਰਲ) ਤੇ ਕੋਰ ਕਮੇਟੀ ਮੈਂਬਰ ਬਲਜਿੰਦਰ ਸਿੰਘ ਚੌਂਦਾ ਨੇ ਦੱਸਿਆ ਕਿ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਸਹਿ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ (ਵਿਧਾਇਕ) ਨਾਲ ਸਲਾਹ-ਮਸ਼ਵਰੇ ਉਪਰੰਤ ਅਸ਼ੋਕ ਕੁਮਾਰ ਸਿਰਸਵਾਲ ਨੂੰ ਪ੍ਰਧਾਨ ਐਸਸੀ ਵਿੰਗ ਜ਼ਿਲ੍ਹਾ ਪਟਿਆਲਾ (ਦੇਹਾਤੀ), ਸੂਬੇਦਾਰ ਕੁਲਵੰਤ ਸਿੰਘ ਨੂੰ ਪ੍ਰਧਾਨ ਐਸਸੀ ਵਿੰਗ ਜ਼ਿਲ੍ਹਾ ਗੁਰਦਾਸਪੁਰ ਤੇ ਸੰਤੋਸ਼ ਕੁਮਾਰ ਗੋਗੀ ਫਗਵਾੜਾ ਨੂੰ ਪ੍ਰਧਾਨ ਐਸਸੀ ਵਿੰਗ ਜ਼ਿਲ੍ਹਾ ਕਪੂਰਥਲਾ ਨਿਯੁਕਤ ਕੀਤਾ ਗਿਆ।
ਹੋਰ ਪੜ੍ਹੋ























