ਪੜਚੋਲ ਕਰੋ
Advertisement
ਹੱਦਬੰਦੀ ਨੇ ਉਲਝਾਈ 'ਆਪ' ਦੀ ਨੀਨਾ, ਪਟਿਆਲਾ ਬਜਾਏ ਪਹੁੰਚ ਗਈ ਸੰਗਰੂਰ
ਪਟਿਆਲਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਨੇ ਸ਼ੁੱਕਰਵਾਰ ਨੂੰ ਸਮਾਣਾ, ਪਾਤੜਾਂ ਤੇ ਸ਼ੁਤਰਾਣਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਣਾ ਸੀ, ਪਰ ਉਹ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੀ ਹੱਦਬੰਦੀ ਵਿੱਚ ਇਸ ਤਰ੍ਹਾਂ ਉਲਝੇ ਕਿ ਪਟਿਆਲਾ ਜ਼ਿਲ੍ਹੇ ਦੇ ਆਖ਼ਰੀ ਪਿੰਡ ਖੇੜੀ ਨਗਰੀਆ ਪਹੁੰਚਣ ਦੀ ਬਜਾਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਸਈਆ ਪਹੁੰਚ ਗਏ।
ਪਟਿਆਲਾ: ਗਰਮੀ ਦੇ ਮੌਸਮ ਵਿੱਚ ਸਿਆਸਤਦਾਨਾਂ 'ਤੇ ਵਧ ਰਹੇ ਪਾਰੇ ਦਾ ਅਸਰ ਇਸ ਤਰਾਂ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਹਲਕੇ ਦੀ ਹੱਦਬੰਦੀ ਦਾ ਵੀ ਖ਼ਿਆਲ ਨਹੀਂ। ਪਟਿਆਲਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਨੇ ਸ਼ੁੱਕਰਵਾਰ ਨੂੰ ਸਮਾਣਾ, ਪਾਤੜਾਂ ਤੇ ਸ਼ੁਤਰਾਣਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਣਾ ਸੀ, ਪਰ ਉਹ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੀ ਹੱਦਬੰਦੀ ਵਿੱਚ ਇਸ ਤਰ੍ਹਾਂ ਉਲਝੇ ਕਿ ਪਟਿਆਲਾ ਜ਼ਿਲ੍ਹੇ ਦੇ ਆਖ਼ਰੀ ਪਿੰਡ ਖੇੜੀ ਨਗਰੀਆ ਪਹੁੰਚਣ ਦੀ ਬਜਾਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਸਈਆ ਪਹੁੰਚ ਗਏ। ਜਦੋਂ ਉੱਥੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਸੰਗਰੂਰ ਤੋਂ ਆਪ ਉਮੀਦਵਾਰ ਭਗਵੰਤ ਮਾਨ ਦੇ ਪੋਸਟਰ ਵੇਖੇ ਤਾਂ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ।
ਪਿੰਡ ਵਾਲਿਆਂ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਉਹ ਪਟਿਆਲਾ ਨਹੀਂ, ਬਲਕਿ ਸੰਗਰੂਰ ਜ਼ਿਲ੍ਹੇ ਵਿੱਚ ਪਹੁੰਚ ਗਏ ਹਨ। ਫਿਰ ਤੁਰੰਤ ਉਨ੍ਹਾਂ ਦਾ ਸਾਰਾ ਕਾਫ਼ਲਾ ਵਾਪਸ ਮੁੜਿਆ ਤੇ ਪਟਿਆਲਾ ਆਇਆ। ਅਸਲ ਵਿੱਚ ਨੀਨਾ ਮਿੱਤਲ ਦਾ ਸ਼ੁੱਕਰਵਾਰ ਸਵੇਰੇ 10 ਵਜੇ ਜ਼ਿਲ੍ਹਾ ਪਟਿਆਲਾ ਦੇ ਆਖ਼ਰੀ ਪਿੰਡ ਖੇੜੀ ਨਗਰੀਆ ਵਿੱਚ ਚੋਣ ਜਲਸਾ ਹੋਣਾ ਸੀ।
ਪਾਰਟੀ ਸੰਰਥਕਾਂ ਨੇ ਅੱਧਾ ਘੰਟਾ ਪਹਿਲਾਂ ਤਕਰੀਬਨ ਸਾਢੇ 9 ਵਜੇ ਹੀ ਤਿਆਰੀਆਂ ਪੂਰੀਆਂ ਕਰ ਲਈਆਂ ਸੀ ਤੇ ਨੀਨਾ ਮਿੱਤਲ ਦੀ ਉਡੀਕ ਕਰਨ ਲੱਗੇ। ਪਰ ਜਦੋਂ ਉਹ 11 ਵਜੇ ਤਕ ਵੀ ਨਹੀਂ ਪਹੁੰਚੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਸਲ ਵਿੱਚ ਉਹ ਪਟਿਆਲਾ ਦੀ ਬਜਾਇ ਸੰਗਰੂਰ ਪਹੁੰਚ ਗਏ ਹਨ।
ਇਸੇ ਦੌਰਾਨ ਪਟਿਆਲਾ ਤੇ ਸੰਗਰੂਰ ਵਿੱਚ ਉਲਝੀ ਨੀਨਾ ਮਿੱਤਲ ਨੂੰ ਪਿੰਡਾਂ ਦੀਆਂ ਕੰਧਾਂ 'ਤੇ ਅਕਾਲੀ-ਬੀਜੇਪੀ ਦੇ ਸਮਰਥਕਾਂ ਦੇ ਪੋਸਟਰ ਲੱਗੇ ਦਿੱਸੇ ਜਿਨ੍ਹਾਂ ਨੂੰ ਵੇਖ ਉਹ ਭੜਕ ਗਏ ਤੇ ਤੁਰੰਤ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਉਨ੍ਹਾਂ ਦੱਸਿਆ ਕਿ 13 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪਾਲੀਵੁੱਡ
ਪੰਜਾਬ
Advertisement