ਛੋਟੇਪੁਰ ਖਿਲਾਫ ਇੱਕਜੁਟ ਹੋਈ 'ਆਪ' ਲੀਡਰਸ਼ਿਪ
ਏਬੀਪੀ ਸਾਂਝਾ | 25 Aug 2016 01:54 PM (IST)

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੇ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਕਨਵੀਨਰ ਸੁੱਚਾ ਸਿੰਘ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਤਕਰੀਬਨ 21 ਸੀਨੀਅਰ ਲੀਡਰਾਂ ਦੇ ਦਸਤਖਤਾਂ ਵਾਲੀ ਚਿੱਠੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੀ ਗਈ ਹੈ। ਚਿੱਠੀ ਵਿੱਚ ਮੰਗ ਕੀਤੀ ਗਈ ਹੈ ਕਿ ਛੋਟੇਪੁਰ ਵੱਲੋਂ ਪੈਸੇ ਲੈਣ ਦੀਆਂ ਮੀਡੀਆ ਰਿਪੋਰਟਾਂ ਨੇ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੂੰ ਨਿਰਾਸ਼ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ ਤਾਂ ਜੋ ਇਸ ਲਹਿਰ ਨੂੰ ਹੋਰ ਅੱਗੇ ਲਿਜਾਇਆ ਜਾ ਸਕੇ। ਇਸ ਚਿੱਠੀ ਤੋਂ ਬਾਅਦ ਹੁਣ ਕੇਜਰੀਵਾਲ ਹੀ ਸੁੱਚਾ ਸਿੰਘ ਛੋਟੇਪੁਰ ਦੀ ਹੋਣੀ ਤੈਅ ਕਰਨਗੇ। ਦੂਜੇ ਪਾਸੇ ਛੋਟੇਪੁਰ ਨੇ ਇੱਕ ਵੀਡੀਓ ਕਲਿਪ ਜਾਰੀ ਕਰਕੇ ਕਿਹਾ ਹੈ ਕਿ ਉਸ ਦੇ ਕੁਝ ਪਾਰਟੀ ਵਿਚਲੇ ਸਾਥੀ ਹੀ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਪਾਰਟੀ ਵਿਚਲੇ ਕੁਝ ਲੀਡਰਾਂ ਨੇ ਸਾਜ਼ਿਸ਼ ਰਚੀ ਹੈ। ਕੇਜਰੀਵਾਲ ਨੂੰ ਲਿਖੀ ਚਿੱਠੀ ਵਿੱਚ ਇਨ੍ਹਾਂ ਲੀਡਰਾਂ ਨੇ ਦਸਤਖ਼ਤ ਕੀਤੇ ਹਨ। Signed by 1. Prof. Sadhu Singh, MP Faridkot 2. Bhagwant Mann, MP Sangrur 3. Advocate H.S. Phoolka 4. Himmat Singh Shergill, President Legal Cell 5. Sukhpal Singh Khaira, Spokesperson and Head RTI Wing 6. Yamini Gomar, Spokesperson & Member National Executive 7. Harjot Singh Bains, President Youth Wing Punjab & Member National Executive 8. Kultar Singh Sandhwan, Spokesperson 9. Gurpreet Singh Ghuggi 10. Prof. Baljinder Kaur, President Women Wing 11. Capt. G.S. Kang, President Farmer and Labour Wing 12. R.R Bhardwaj, Head Intellectual Wing 13. Jagtar Singh Sanghera, Head NRI Wing 14. Capt. Bikramjit Singh, Head Ex. Serviceman Wing 15. Dev Mann, President SC/ST Wing 16. Karanvir Singh Tiwana, Member Campaign Committee 17. Jasbir Singh Bir, Head Administrative and Grievance Cell 18. Jasvir Singh Jassi Sekhon, Member Political Review Committee 19. Aman Arora, Head Trade, Transport and Industry Wing 20. H.S. Adaltiwala, President OBC Wing 21. Parminder Singh Goldy, Incharge CYSS