ਹੁਸ਼ਿਆਰਪੁਰ: ਰਾਧੇ ਮਾਂ ਉਰਫ਼ ਸੁਖਵਿੰਦਰ ਕੌਰ ਬੱਬੋ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੰਬਈ ਤੋਂ ਆਪਣੇ ਸਹੁਰੇ ਘਰ ਆਈ ਰਾਧੇ ਨੂੰ ਐਕਟਰਸ ਡੌਲੀ ਬਿੰਦਰਾ ਨੇ ਆ ਘੇਰਿਆ ਹੈ।
ਡੌਲੀ ਬਿੰਦਰਾ ਨੇ ਮੁਕੇਰੀਆਂ ਆ ਕੇ ਰਾਧੇ ਮਾਂ ਖ਼ਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਜਿੱਥੇ ਰਾਧੇ ਮਾਂ ਦਾ ਪੁਤਲਾ ਫੂਕਿਆ, ਉੱਥੇ ਹੀ ਉਸ ਖ਼ਿਲਾਫ ਨਾਅਰੇਬਾਜ਼ੀ ਵੀ ਕੀਤੀ। ਬਿੰਦਰਾ ਦਾ ਕਹਿਣਾ ਹੈ ਕਿ ਸੁਖਵਿੰਦਰ ਕੌਰ ਧਰਮ ਦੀ ਆੜ ਵਿੱਚ ਬਹੁਤ ਸਾਰੇ ਕਰਮ ਕਾਂਡ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਰਾਧੇ ਮਾਂ ਦੀ ਇਸ ਹਰਕਤ ਦਾ ਵਿਰੋਧ ਕਰਦੇ ਰਹਿਣਗੇ।
ਰਾਧੇ ਮਾਂ ਦਾ ਵਿਰੋਧ ਕਰਨ ਸਮੇਂ ਹਿੰਦੋਸਤਾਨ ਸ਼ਿਵ ਸੈਨਾ ਦੇ ਵਰਕਰ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਕਿਹਾ ਕਿ ਮੈਂ ਹੁਸ਼ਿਆਰਪੁਰ 'ਚ ਰਾਧੇ ਮਾਂ ਦੇ ਖ਼ਿਲਾਫ ਇਕ ਅਦਾਲਤੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਦੀ ਸੁਣਵਾਈ ਨਾ ਹੁੰਦਿਆਂ ਦੇਖ ਉਹ ਰਾਧੇ ਮਾਂ ਨੂੰ ਬੇਨਕਾਬ ਕਰਨ ਆਈ ਹੈ। ਡੌਲੀ ਨੇ ਮੰਗ ਕੀਤੀ ਕਿ ਉਹ ਸੁਖਵਿੰਦਰ ਕੌਰ ਦੀ ਈਡੀ ਨੂੰ ਜਾਂਚ ਕਰਨੀ ਚਾਹੀਦੀ ਹੈ।