Illegal mining in Punjab: 'ਆਪ' ਸਰਕਾਰ ਵੀ ਨਹੀਂ ਰੋਕ ਸਕੀ ਗੈਰ ਕਾਨੂੰਨੀ ਮਾਇਨਿੰਗ, ਖਹਿਰਾ ਨੇ ਵੀਡੀਓ ਸ਼ੇਅਰ ਕਰਕੇ ਖੋਲ੍ਹੀ ਪੋਲ
1 ਜੁਲਾਈ ਤੋਂ 31 ਸਤੰਬਰ ਤੱਕ ਕਾਨੂੰਨੀ ਮਾਈਨਿੰਗ 'ਤੇ ਵੀ ਪਾਬੰਦੀ ਹੋਣ ਦੇ ਬਾਵਜੂਦ ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾ ਆਪਣੇ ਹੀ ਹਲਕੇ 'ਚ ਖੇੜਾ-ਭੰਗਲਾ ਰੋਡ 'ਤੇ ਓਵਰ ਲੋਡਿਡ ਟਿੱਪਰਾਂ 'ਚ ਗੈਰ-ਕਾਨੂੰਨੀ ਮਾਈਨਿੰਗ ਸਮੱਗਰੀ ਦੀ ਇਸ ਵੀਡੀਓ ਬਾਰੇ ਕੀ ਕਹਿਣਾ ਹੈ
Illegal mining in Punjab: ਸਖਤੀ ਦੇ ਬਾਵਜੂਦ ਪੰਜਾਬ ਵਿੱਚ ਗੈਰ ਕਾਨੂੰਨੀ ਮਾਇਨਿੰਗ ਨਹੀਂ ਰੁਕ ਰਹੀ। ਪੰਜਾਬ ਅੰਦਰ ਮਾਈਨਿੰਗ ਉੱਪਰ ਪਾਬੰਦੀ ਲੱਗੀ ਹੋਈ ਹੈ, ਇਸ ਦੇ ਬਾਵਜੂਦ ਮਾਈਨਿੰਗ ਮਾਫੀਆ ਬਾਜ ਨਹੀਂ ਆ ਰਿਹਾ। ਹੁਣ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਗੈਰ ਕਾਨੂੰਨੀ ਮਾਇਨਿੰਗ ਦੀ ਪੋਲ ਖੋਲ੍ਹੀ ਹੈ। ਖਹਿਰਾ ਨੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤਿੱਖੇ ਸਵਾਲ ਵੀ ਕੀਤੇ ਹਨ।
ਸੁਖਪਾਲ ਖਹਿਰਾ ਨੇ ਵੀਡੀਓ ਸ਼ੇਅਰ ਕਰਦਿਆਂ ਟਵੀਟ ਕੀਤਾ ਹੈ ਕਿ 1 ਜੁਲਾਈ ਤੋਂ 31 ਸਤੰਬਰ ਤੱਕ ਕਾਨੂੰਨੀ ਮਾਈਨਿੰਗ 'ਤੇ ਵੀ ਪਾਬੰਦੀ ਹੋਣ ਦੇ ਬਾਵਜੂਦ ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾ ਆਪਣੇ ਹੀ ਹਲਕੇ 'ਚ ਖੇੜਾ-ਭੰਗਲਾ ਰੋਡ 'ਤੇ ਓਵਰ ਲੋਡਿਡ ਟਿੱਪਰਾਂ 'ਚ ਗੈਰ-ਕਾਨੂੰਨੀ ਮਾਈਨਿੰਗ ਸਮੱਗਰੀ ਦੀ ਇਸ ਵੀਡੀਓ ਬਾਰੇ ਕੀ ਕਹਿਣਾ ਹੈ? ਕੀ ਅਰਵਿੰਦ ਕੇਜਰੀਵਾਲ ਦੱਸਣਗੇ ਕਿ 20K ਮਾਲੀਆ ਕਿਵੇਂ ਆਇਆ?
What does @harjotbains Mininig Minister have to say about this video of gross illegal mining material in over loaded tippers on Khera-Bhangla road in his own constituency when even legal mining is banned from 1st july-31st September? Will @ArvindKejriwal tell us how 20K revenue? pic.twitter.com/2SHXurRyoS
— Sukhpal Singh Khaira (@SukhpalKhaira) September 24, 2022
ਇਹ ਵੀ ਪੜ੍ਹੋ:ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਮੁੜ ਖੜਕ ਸਕਦਾ ਡੰਡਾ-ਸੋਟਾ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਦਿੱਤੀ ਸਖਤ ਚੇਤਾਵਨੀ
ਚਾਹੇ ਕੋਈ ਵੀ ਸਰਕਾਰ ਹੋਏ ਅਕਸਰ ਹੀ ਵਿਰੋਧੀ ਧਿਰ ਵਿੱਚ ਰਹਿਣ ਵਾਲੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਨੁੂੰ ਘੇਰਣ ਦਾ ਕੋਈ ਵਾ ਮੌਕੀ ਨਹੀਂ ਛੱਡਦੇ। ਇਸ ਤੋਂ ਪਹਿਲਾਂ ਖਹਿਰਾ ਨੇ ਭਗਵੰਤ ਮਾਨ ਦੇ ਜਹਾਜ਼ ਮੁੱਦੇ ਤੇ ਜਮ ਕੇ ਨਿਸ਼ਾਨੇ ਸਾਧੇ ਗਏ ਸੀ। ਪਿਛਲੀ ਸਰਕਾਰ ਵੇਲੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਨੇਤਾ ਸੀ ਪਰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਖ਼ਾਸੀ ਨਰਾਜ਼ਗੀ ਲੱਗਦੀ ਹੈ ਜਿਸ ਕਾਰਨ ਉਹ ਆਮ ਆਦਮੀ ਪਾਰਟੀ ਨੂੰ ਘੇਰਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ।