(Source: ECI/ABP News/ABP Majha)
Farmer Protest: ਕਿਸਾਨਾਂ ਨੇ ਕੀਤਾ ਪ੍ਰਦਰਸ਼ਨ ਤਾਂ ਭੜਕਿਆ ਆਪ ਲੀਡਰ, ਕਿਹਾ- ਧਰਨਿਆਂ ਕਾਰਨ ਖ਼ਤਮ ਹੋ ਰਿਹਾ ਕਾਰੋਬਾਰ, ਤੁਸੀਂ ਬਰਬਾਦ ਕਰ ਦੇਣਾ ਪੰਜਾਬ
ਭਗਤ ਨੇ ਅੱਗੇ ਕਿਹਾ- ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਹਾਡੀ ਲੜਾਈ ਕੇਂਦਰ ਸਰਕਾਰ ਦੇ ਖਿਲਾਫ ਹੈ ਤਾਂ ਤੁਸੀਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਕੇ ਆਪਣਾ ਮਸਲਾ ਹੱਲ ਕਰਵਾਓ ਪਰ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ ਹੈ।
Punjab News: ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ 30 ਤੋਂ ਵੱਧ ਥਾਵਾਂ 'ਤੇ ਹਾਈਵੇਅ ਜਾਮ ਕਰ ਦਿੱਤੇ। ਹਾਈਵੇਅ ਜਾਮ ਕਾਰਨ ਕਰੀਬ ਚਾਰ ਘੰਟੇ ਲੋਕ ਪ੍ਰੇਸ਼ਾਨ ਰਹੇ। ਇਸ 'ਤੇ ਆਮ ਆਦਮੀ ਪਾਰਟੀ ਜਲੰਧਰ ਦੇ ਸੀਨੀਅਰ ਆਗੂ ਕੀਮਤੀ ਭਗਤ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਕਿਹਾ- ਕਿਸਾਨਾਂ ਦੇ ਰੋਜ਼ਾਨਾ ਦੇ ਅਜਿਹੇ ਧਰਨੇ ਕਾਰਨ ਪੰਜਾਬ ਭਰ ਦਾ ਕਾਰੋਬਾਰ ਠੱਪ ਹੋ ਗਿਆ ਹੈ ਅਤੇ ਪੰਜਾਬ ਵਪਾਰ ਦੇ ਮਾਮਲੇ 'ਚ ਦਿਨ-ਬ-ਦਿਨ ਪਛੜਦਾ ਜਾ ਰਿਹਾ ਹੈ। ਵਿਰੋਧ ਪ੍ਰਦਰਸ਼ਨਾਂ ਕਾਰਨ ਉਦਯੋਗ ਦੂਜੇ ਰਾਜਾਂ ਵਿੱਚ ਜਾ ਰਹੇ ਹਨ
ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕੀਮਤੀ ਭਗਤ ਨੇ ਕਿਹਾ- ਕਿਸਾਨਾਂ ਨੇ ਪੂਰੇ ਸੂਬੇ 'ਚ ਹਾਈਵੇਅ ਜਾਮ ਕਰ ਦਿੱਤੇ ਹਨ ਤੇ ਇਸ ਕਾਰਨ ਪੂਰੇ ਸੂਬੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਗੱਲ ਭਾਵੇਂ ਇੱਕ ਦਿਨ ਦੀ ਹੋਵੇ ਪਰ ਕੋਈ ਫਰਕ ਨਹੀਂ ਪੈਂਦਾ, ਪਰ ਹਰ ਦੋ-ਚਾਰ ਦਿਨ ਬਾਅਦ ਰੋਸ ਮੁਜ਼ਾਹਰੇ ਕਰਕੇ ਹਾਈਵੇਅ ਬੰਦ ਕਰ ਦਿੱਤਾ ਜਾਂਦਾ ਹੈ।
ਭਗਤ ਨੇ ਅੱਗੇ ਕਿਹਾ- ਮੈਂ ਕਿਸਾਨ ਆਗੂਆਂ ਨੂੰ ਸਵਾਲ ਕਰਨਾ ਚਾਹੁੰਦਾ ਹਾਂ, ਕੀ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਹੀ ਛੱਡੋਗੇ ? ਸੂਬੇ ਵਿੱਚ ਜੋ ਵੀ ਛੋਟਾ-ਮੋਟਾ ਕਾਰੋਬਾਰ ਚੱਲ ਰਿਹਾ ਹੈ, ਉਹ ਇੱਥੇ ਹੀ ਰਹਿਣ ਦਿਓ। ਇਨ੍ਹਾਂ ਧਰਨਿਆਂ ਕਾਰਨ ਪੰਜਾਬ ਦੀਆਂ ਸਨਅਤਾਂ ਦੂਜੇ ਰਾਜਾਂ ਵਿੱਚ ਜਾ ਰਹੀਆਂ ਹਨ।
ਭਗਤ ਨੇ ਕਿਹਾ- ਅੱਜ ਪੰਜਾਬ ਵਿੱਚ ਕੋਈ ਵੀ ਉਦਯੋਗ ਨਹੀਂ ਲਗਾ ਰਿਹਾ। ਇਸ ਤੋਂ ਪਹਿਲਾਂ ਸ਼ੰਭੂ ਸਰਹੱਦ 'ਤੇ ਦਿੱਤੇ ਧਰਨੇ ਨੇ ਵੀ ਪੰਜਾਬ ਦੇ ਵਪਾਰ ਨੂੰ ਬਦਨਾਮ ਕੀਤਾ ਹੈ। ਪੰਜਾਬ ਵਿੱਚ ਕਈ ਤਰ੍ਹਾਂ ਦੇ ਉਦਯੋਗ ਬੰਦ ਹੋਣ ਦੇ ਕੰਢੇ ਹਨ ਜਿਸ ਵਿੱਚ ਖੇਡਾਂ, ਸਟੀਲ, ਲੋਹਾ ਅਤੇ ਹੋਰ ਕਈ ਉਦਯੋਗ ਸ਼ਾਮਲ ਹਨ।
ਭਗਤ ਨੇ ਅੱਗੇ ਕਿਹਾ- ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਹਾਡੀ ਲੜਾਈ ਕੇਂਦਰ ਸਰਕਾਰ ਦੇ ਖਿਲਾਫ ਹੈ ਤਾਂ ਤੁਸੀਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਕੇ ਆਪਣਾ ਮਸਲਾ ਹੱਲ ਕਰਵਾਓ ਪਰ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ ਹੈ।