ਪੜਚੋਲ ਕਰੋ

ਬਾਦਲਾਂ ਨੇ ਆਪਣੇ ਸਵਾਰਥ ਲਈ ਸ਼੍ਰੋਮਣੀ ਕਮੇਟੀ ਨੂੰ ਮਿੱਟੀ 'ਚ ਮਿਲਾਇਆ, 'ਆਪ' ਵੱਲੋਂ ਤਿੱਖ ਹਮਲਾ

''ਲੰਬੇ ਸੰਘਰਸ਼ ਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ 'ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਐਸਜੀਪੀਸੀ ਦੇ ਜਨਰਲ ਇਜਲਾਸ ਦੀ ਆੜ ਥੱਲੇ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ 'ਲਿਫ਼ਾਫ਼ਾ ਕਲਚਰ' ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫਿਰ ਪ੍ਰਧਾਨ ਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਸਰੀਆਂ ਅਹੁਦੇਦਾਰੀਆਂ ਵੰਡੀਆਂ ਹਨ, ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਜਮਹੂਰੀ ਵਿਵਸਥਾ ਨਾਲ ਖਿਲਵਾੜ ਹੈ।''

ਚੰਡੀਗੜ੍ਹ: ''ਲੰਬੇ ਸੰਘਰਸ਼ ਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ 'ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਐਸਜੀਪੀਸੀ ਦੇ ਜਨਰਲ ਇਜਲਾਸ ਦੀ ਆੜ ਥੱਲੇ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ 'ਲਿਫ਼ਾਫ਼ਾ ਕਲਚਰ' ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫਿਰ ਪ੍ਰਧਾਨ ਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਸਰੀਆਂ ਅਹੁਦੇਦਾਰੀਆਂ ਵੰਡੀਆਂ ਹਨ, ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਜਮਹੂਰੀ ਵਿਵਸਥਾ ਨਾਲ ਖਿਲਵਾੜ ਹੈ।'' 'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਇਹ ਸਖ਼ਤ ਟਿੱਪਣੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਤੇ ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ ਤੇ ਹਰਚੰਦ ਸਿੰਘ ਬਰਸਟ ਨੇ ਕੀਤੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲਾਂ ਦੇ ਟੱਬਰ ਨੇ ਆਪਣੇ ਸਿਆਸੀ ਤੇ ਨਿੱਜੀ ਮੁਫਾਦਾਂ ਲਈ ਸ਼੍ਰੋਮਣੀ ਕਮੇਟੀ ਨੂੰ ਹਥਿਆਰ ਵਾਂਗ ਵਰਤਿਆ ਹੈ। ਇਸ ਸਵਾਰਥੀ ਨੀਤੀ ਤਹਿਤ ਬਾਦਲ ਪਰਿਵਾਰ ਆਪਣੀ ਜੇਬ 'ਚੋਂ ਪਰਚੀ ਰਾਹੀਂ ਹਮੇਸ਼ਾ ਕਮਜ਼ੋਰ ਨਿਰਭਰ, ਪਰਜੀਵੀ ਤੇ ਨਿਰਾਧਾਰ ਸਖਸ਼ ਨੂੰ ਐਸਜੀਪੀਸੀ ਦੀ ਕਮਾਨ ਸੌਂਪਦੇ ਆਏ ਹਨ। ਪਹਿਲਾਂ ਅਵਤਾਰ ਸਿੰਘ ਮੱਕੜ ਤੇ ਹੁਣ ਗੋਬਿੰਦ ਸਿੰਘ ਲੌਂਗੋਵਾਲ ਇਸ ਦੀ ਸਟੀਕ ਮਿਸਾਲ ਹਨ। ਪ੍ਰੋ. ਬਲਜਿੰਦਰ ਕੌਰ ਤੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਤੌਰ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁਸ਼ਾਮਦੀ ਕਰਦਿਆਂ ਬਾਦਲ ਪਰਿਵਾਰ ਲਈ ਵੱਖਰੀ ਸਟੇਜ ਲਵਾ ਕੇ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ, ਉਸ ਬਦਲੇ ਬਾਦਲ ਪਰਿਵਾਰ ਨੇ ਲੌਂਗੋਵਾਲ ਨੂੰ ਪ੍ਰਧਾਨ ਦੇ ਅਹੁਦੇ ਦਾ ਤੋਹਫ਼ਾ ਦਿੱਤਾ ਹੈ। ਹਰਚੰਦ ਸਿੰਘ ਬਰਸਟ ਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਭਾਰਤੀ ਲੋਕਤੰਤਰ ਪ੍ਰਣਾਲੀ 'ਚ ਵੀ ਸ਼੍ਰੋਮਣੀ ਕਮੇਟੀ ਦਾ ਉੱਚਾ ਰੁਤਬਾ ਹੈ, ਕਿਉਂਕਿ ਇਹ ਸੰਸਥਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੋਕਤੰਤਰਿਕ ਪ੍ਰਣਾਲੀ ਤਹਿਤ 1925 'ਚ ਹੋਂਦ 'ਚ ਆਈ ਸੀ, ਪਰ ਬਾਦਲ ਪਰਿਵਾਰ ਨੇ ਆਪਣੀ ਹਉਮੈ ਤੇ ਸਵਾਰਥ ਲਈ ਐਸਜੀਪੀਸੀ ਅਤੇ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਜਮਹੂਰੀਅਤ ਵੀ ਛਿੱਕੇ 'ਤੇ ਟੰਗ ਦਿੱਤੀ। ਬਹੁਮਤ 'ਚ ਹੋਣ ਦੇ ਬਾਵਜੂਦ ਆਪਣੀ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਨੂੰ ਪ੍ਰਧਾਨ ਤੇ ਅਹੁਦੇਦਾਰ ਦੀ ਚੋਣ ਲਈ ਹਿੱਸੇਦਾਰ ਬਣਾਉਣਾ ਤਾਂ ਦੂਰ ਪੁੱਛਿਆ ਤੱਕ ਨਹੀਂ ਜਾਂਦਾ। ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਸਮੇਤ 'ਆਪ' ਆਗੂਆਂ ਨੇ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ, ਪਰ ਪੰਥ ਦੀ ਸਿਰਮੌਰ ਸੰਸਥਾ ਨੂੰ ਬਾਦਲ ਪਰਿਵਾਰ ਦੇ ਕਬਜ਼ੇ 'ਚ ਮੁਕਤ ਕਰਾਉਣ ਦੀ ਜ਼ੋਰਦਾਰ ਵਕਾਲਤ ਕਰਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News:  ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ

Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ  ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ

ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ

ABP Premium

ਵੀਡੀਓਜ਼

Akali Dal ਦੀ ਦੁਬਾਰਾ Sukhbir Badal ਨੂੰ ਪ੍ਰਧਾਨ ਬਣਾਉਣ ਦੀ ਤਿਆਰੀBathinda Bus Accident: ਭਰਾ ਦਾ ਜਨਮਦਿਨ ਮਨਾਉਣ ਲਈ ਘਰ ਆ ਰਹੀ ਲੜਕੀ ਦੀ ਮੌਤNew Year 2025 : ਨਵੇਂ ਸਾਲ ਦਾ ਜਸ਼ਨ, ਹਿਮਾਚਲ ਪਹੁੰਚੇ ਲੱਖਾਂ ਸੈਲਾਨੀਰਨਵੇ 'ਤੇ ਫਿਸਲਿਆ ਜਹਾਜ਼, 179 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News:  ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ
Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ
Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ  ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
Manmohan singh: ਜੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਰਾਜਘਾਟ 'ਚ ਯਾਦਗਾਰਾਂ ਨੇ ਤਾਂ ਡਾ. ਮਨਮੋਹਨ ਸਿੰਘ ਤੋਂ ਇਨਕਾਰ ਕਿਉਂ ? ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ
Punjab News: ਹੁਣ ਨਹੀਂ ਵੱਜੇਗੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ! ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਦੀ ਲਿਸਟ ਜਾਰੀ
ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ
ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ
Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?

IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?

ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ

New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ

Embed widget