ਪੜਚੋਲ ਕਰੋ
Advertisement
ਕੇਜਰੀਵਾਲ ਨੂੰ ਪੰਜਾਬ ਤੋਂ ਇੱਕ ਹੋਰ ਝਟਕਾ, ਮਾਨਸ਼ਾਹੀਆ ਬਣੇ ਕਾਂਗਰਸੀ
ਮਾਨਸ਼ਾਹੀਆ ਖਹਿਰਾ ਧੜੇ ਦਾ ਪੱਖ ਪੂਰਨ ਵਾਲਿਆਂ ਵਿੱਚੋਂ ਸਨ, ਪਰ ਉਨ੍ਹਾਂ ਪੀਡੀਏ ਨੂੰ ਸਮਰਥਨ ਨਾ ਦਿੰਦਿਆਂ ਅਚਾਨਕ ਕਾਂਗਰਸ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਤੇ ਬਾਗ਼ੀ ਲੀਡਰ ਨਾਜਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਅੱਜ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ 'ਆਪ' ਦਾ ਲੋਕ ਸਭਾ ਚੋਣਾਂ ਲਈ ਮਨੋਰਥ ਪੱਤਰ ਜਾਰੀ ਕੀਤਾ ਤੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਆਪਣਾ ਇੱਕ ਹੋਰ ਵਿਧਾਇਕ ਵੀ ਗੁਆ ਦਿੱਤਾ।
ਮਾਨਸ਼ਾਹੀਆ ਖਹਿਰਾ ਧੜੇ ਦਾ ਪੱਖ ਪੂਰਨ ਵਾਲਿਆਂ ਵਿੱਚੋਂ ਸਨ, ਪਰ ਉਨ੍ਹਾਂ ਪੀਡੀਏ ਨੂੰ ਸਮਰਥਨ ਨਾ ਦਿੰਦਿਆਂ ਅਚਾਨਕ ਕਾਂਗਰਸ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲੋਕ ਸਭਾ ਚੋਣਾਂ ਦੌਰਾਨ ਮਾਨਸ਼ਾਹੀਆ ਵੱਲੋਂ ਕਾਂਗਰਸ 'ਚ ਸ਼ਾਮਲ ਹੋਣ ਨਾਲ ਹੁਣ ਹੋਣ ਵਾਲੀ ਵਿਧਾਨ ਸਭਾ ਚੋਣ ਜਾਂ ਜ਼ਿਮਨੀ ਚੋਣ ਲਈ ਕਾਂਗਰਸ ਤੋਂ ਟਿਕਟ ਵੀ ਤਕਰੀਬਨ ਪੱਕੀ ਹੋ ਗਈ ਹੈ।Delhi Chief Minister Arvind Kejriwal and Deputy Chief Minister Manish Sisodia release Aam Aadmi Party's Delhi manifesto #LokSabhaElections2019 pic.twitter.com/G9sftox4yg
— ANI (@ANI) April 25, 2019
ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੇ 20 ਵਿੱਚੋਂ ਚਾਰ ਵਿਧਾਇਕ ਪਾਰਟੀ ਬਦਲ ਚੁੱਕੇ ਹਨ ਜਾਂ ਛੱਡ ਚੁੱਕੇ ਹਨ। ਹਰਵਿੰਦਰ ਸਿੰਘ ਫੂਲਕਾ, ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ ਤੇ ਹੁਣ ਨਾਜ਼ਰ ਸਿੰਘ ਮਾਨਸ਼ਾਹੀਆ 'ਆਪ' ਨੂੰ ਅਲਵਿਦਾ ਕਹਿ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਦੇ ਸਿਤਾਰੇ ਖਾਸੇ ਗਰਦਿਸ਼ ਵਿੱਚ ਹੋ ਗਏ ਹਨ।Happy to welcome @AAPPunjab MLA from Mansa, Nazar Singh Manshahia, into @INCIndia. Our pro-people policies and decisions are inspiring many honest leaders from various parties to join @INCPunjab and become part of our mission to make Punjab No. 1 again! pic.twitter.com/lC6ZwiguJz
— Capt.Amarinder Singh (@capt_amarinder) April 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement