ਪੜਚੋਲ ਕਰੋ
Advertisement
ਮਿਡ-ਡੇਅ-ਮੀਲ ਠੱਪ ਹੋਣ 'ਤੇ 'ਆਪ' ਵੱਲੋਂ ਕੈਪਟਨ ਨੂੰ ਪਾਈ ਲਾਹਣਤ
ਚੰਡੀਗੜ੍ਹ: ਸੂਬੇ ਵਿੱਚ ਵਿੱਤੀ ਸੰਕਟ ਕਾਰਨ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਡ-ਡੇਅ-ਮੀਲ ਯੋਜਨਾ ਦੇ ਠੱਪ ਹੋਣ ਦੇ ਕੰਢੇ ਹੈ। ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਸ਼ਰਮ ਦੀ ਗੱਲ ਕਹੀ ਹੈ।
'ਆਪ' ਵੱਲੋਂ ਪਾਰਟੀ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਵਿਅੰਗ ਕਰਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਸ਼ਾਹੀ ਸ਼ੌਕ ਪੂਰੇ ਕਰਨ ਲਈ ਪੋਲੋ ਮੈਚ 'ਤੇ ਤਾਂ 50 ਲੱਖ ਰੁਪਏ ਖ਼ਰਚ ਕਰ ਸਕਦੀ ਹੈ, ਪਰੰਤੂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ (ਮਿਡ-ਡੇਅ-ਮੀਲ) ਉਪਲਬਧ ਨਹੀਂ ਕਰਵਾ ਸਕਦੀ।
ਅਮਨ ਅਰੋੜਾ ਨੇ ਕਿਹਾ ਕਿ ਮਿਡ-ਡੇਅ-ਮੀਲ ਯੋਜਨਾ ਲਈ ਪੰਜਾਬ ਸਰਕਾਰ ਉੱਤੇ ਕੇਵਲ 40 ਫ਼ੀ ਸਦੀ ਫ਼ੰਡ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਹੈ, ਬਾਕੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਪਰੰਤੂ ਸਰਕਾਰ ਦੇ ਵਿੱਤੀ ਮਾੜੇ ਪ੍ਰਬੰਧਾਂ ਕਾਰਨ ਸੂਬਾ ਸਰਕਾਰ ਨੇ ਮਿਡ-ਡੇ- ਮੀਲ ਲਈ ਆਪਣੇ ਹਿੱਸੇ ਦਾ ਫ਼ੰਡ ਨਹੀਂ ਦਿੱਤਾ, ਜਿਸ ਦੇ ਨਤੀਜੇ ਵਜੋਂ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੇ 75 ਕਰੋੜ ਰੁਪਏ ਜਾਰੀ ਨਹੀਂ ਹੋ ਸਕੇ। ਇਸ ਕਾਰਨ ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਵਿੱਚ ਪੜ ਰਹੇ 20 ਲੱਖ ਤੋਂ ਜ਼ਿਆਦਾ ਸਕੂਲੀ ਵਿਦਿਆਰਥੀ ਸਕੂਲ ਵਿੱਚ ਮਿਲਣ ਵਾਲੇ ਦੁਪਹਿਰ ਦੇ ਖਾਣ ਤੋਂ ਵਾਂਝੇ ਹੋ ਗਏ ਹਨ।
'ਆਪ' ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਗ਼ਰੀਬ ਅਤੇ ਦਲਿਤ ਵਿਰੋਧੀ ਸਰਕਾਰ ਕਰਾਰ ਦਿੰਦੇ ਦਲੀਲ ਦਿੱਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਗ਼ਰੀਬ ਅਤੇ ਦਲਿਤ ਵਰਗ ਨਾਲ ਸਬੰਧਿਤ ਬੱਚੇ ਹੀ ਪੜ੍ਹਦੇ ਹਨ, ਪਰੰਤੂ ਸਰਕਾਰ ਨੂੰ ਪਿਛਲੇ ਦੋ ਮਹੀਨਿਆਂ ਤੋਂ ਭੁੱਖੇ ਢਿੱਡ ਵਾਪਸ ਜਾਂਦੇ ਬੱਚੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਅਮਨ ਅਰੋੜਾ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਮਿਡ-ਡੇ- ਮੀਲ ਯੋਜਨਾ ਲਈ ਜ਼ਰੂਰੀ ਫ਼ੰਡ ਦਾ ਤੁਰੰਤ ਪ੍ਰਬੰਧ ਕਰੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement