AAP ਛੱਡਣ ਵਾਲੇ 7 ਸਾਂਸਦਾਂ ਦੇ ਲੁਧਿਆਣਾ 'ਚ ਫੂਕੇ ਪੁਤਲੇ , ਜਲੰਧਰ 'ਚ ਅਸ਼ੋਕ ਮਿੱਤਲ ਤੇ ਹਰਭਜਨ ਭੱਜੀ ਖਿਲਾਫ 'ਆਪ' ਦਾ ਪ੍ਰਦਰਸ਼ਨ
AAP Protest against MPs : ਲੁਧਿਆਣਾ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।

AAP Protest against MPs : ਲੁਧਿਆਣਾ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਾਂਸਦਾਂ ਖਿਲਾਫ਼ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸ਼ਹਿਰ 'ਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ ਹੈ।
7 ਸੰਸਦ ਮੈਂਬਰਾਂ ਦੀਆਂ ਫੋਟੋਆਂ ਲਗਾ ਕੇ ਫੂਕੇ ਪੁਤਲੇ
ਪ੍ਰਦਰਸ਼ਨ ਦੌਰਾਨ ਵਿਧਾਇਕ ਪੱਪੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਸੰਸਦ ਮੈਂਬਰਾਂ ਦੇ ਪੁਤਲਿਆਂ ਨੂੰ ਅੱਗ ਲਗਾਈ ,ਜੋ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਪੁਤਲਿਆਂ 'ਤੇ ਸਾਰੇ ਸੰਸਦ ਮੈਂਬਰਾਂ ਦੀਆਂ ਫੋਟੋਆਂ ਸਨ। ਸਮਰਥਕਾਂ ਨੇ ਆਰੋਪ ਲਗਾਇਆ ਕਿ ਇਨ੍ਹਾਂ ਨੇਤਾਵਾਂ ਨੇ ਪੰਜਾਬ ਦੀ ਮਿੱਟੀ ਨਾਲ ਗਦਾਰੀ ਕੀਤੀ ਹੈ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਅਗਵਾਈ ਵਿੱਚ ਕਾਰਕੁਨਾਂ ਨੇ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਗੱਦਾਰ ਕਿਹਾ ਅਤੇ ਨਾਅਰੇਬਾਜ਼ੀ ਕੀਤੀ। ਵਿਰੋਧ ਪ੍ਰਦਰਸ਼ਨ ਦੌਰਾਨ "ਪੰਜਾਬ ਦੇ ਗੱਦਾਰ ਮੁਰਦਾਬਾਦ, ਰਾਘਵ ਚੱਢਾ ਮੁਰਦਾਬਾਦ ਅਤੇ "ਭਾਜਪਾ ਸਰਕਾਰ ਮੁਰਦਾਬਾਦ ਵਰਗੇ ਨਾਅਰੇ ਲਗਾਏ ਗਏ।
ਲੋਕ ਆਪਣੇ ਸਵਾਰਥੀ ਹਿੱਤਾਂ ਲਈ ਪਾਰਟੀਆਂ ਬਦਲ ਰਹੇ ਹਨ - ਵਿਧਾਇਕ ਪੱਪੀ
ਵਿਧਾਇਕ ਪੱਪੀ ਨੇ ਕਿਹਾ ਕਿ ਜਨਤਾ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ ਜੋ ਆਪਣੇ ਸਵਾਰਥੀ ਰਾਜਨੀਤਿਕ ਹਿੱਤਾਂ ਲਈ ਪਾਰਟੀਆਂ ਬਦਲ ਰਹੇ ਹਨ। ਉਨ੍ਹਾਂ ਵਿਰੋਧ ਪ੍ਰਦਰਸ਼ਨ ਨੂੰ "ਗੱਦਾਰਾਂ ਵਿਰੁੱਧ ਪੰਜਾਬ ਦੀ ਆਵਾਜ਼" ਦੱਸਿਆ।
ਜਲੰਧਰ 'ਚ ਵੀ ਵਿਰੋਧ ਪ੍ਰਦਰਸ਼ਨ
ਜਲੰਧਰ ਦੇ 'ਆਪ' ਵਰਕਰਾਂ ਨੇ ਲਵਲੀ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਪੰਜਾਬ 'ਆਪ' ਸਰਕਾਰ ਨੇ ਰਾਜ ਸਭਾ ਭੇਜਿਆ ਸੀ। 'ਆਪ' ਦੇ ਜ਼ਿਲ੍ਹਾ ਸ਼ਹਿਰੀ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਲੋਕ ਪੰਜਾਬ 'ਆਪ' ਸਰਕਾਰ ਦੁਆਰਾ ਚੁਣੇ ਅਤੇ ਭੇਜੇ ਗਏ ਸਨ। ਇਨ੍ਹਾਂ ਲੋਕਾਂ ਨੇ ਨਾ ਤਾਂ ਰਾਜ ਸਭਾ ਵਿੱਚ ਪੰਜਾਬ ਦੇ ਮੁੱਦੇ ਉਠਾਏ ਅਤੇ ਨਾ ਹੀ ਪਾਰਟੀ ਪ੍ਰਤੀ ਵਫ਼ਾਦਾਰੀ ਦਿਖਾਈ।
ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਅਸ਼ੋਕ ਮਿੱਤਲ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਲਵਲੀ ਸਵੀਟ ਦੇ ਗੇਟ 'ਤੇ ਲਾਲ ਰੰਗ ਨਾਲ 'ਗੱਦਾਰ' ਲਿਖਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ 'ਆਪ' ਵਰਕਰਾਂ ਨੂੰ ਰੋਕ ਲਿਆ। ਵਰਕਰਾਂ ਅਤੇ ਪੁਲਿਸ ਵਿਚਕਾਰ ਝੜਪ ਵੀ ਹੋਈ। 'ਆਪ' ਵਰਕਰਾਂ ਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਦੇ ਬਾਹਰ "ਪੰਜਾਬ ਦੇ ਗੱਦਾਰ" ਲਿਖੇ ਪੋਸਟਰ ਲਹਿਰਾਏ। 'ਆਪ' ਵਰਕਰਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਘਰ ਦੇ ਬਾਹਰ ਬੈਰੀਕੇਡ ਲਗਾਏ। ਨਤੀਜੇ ਵਜੋਂ ਅੱਜ ਸਵੇਰੇ ਤਾਇਨਾਤ ਸੀਆਰਪੀਐਫ ਜਵਾਨਾਂ ਨੇ ਵਰਕਰਾਂ ਨੂੰ ਗੇਟ ਦੇ ਨੇੜੇ ਜਾਣ ਤੋਂ ਰੋਕਿਆ।
ਟ੍ਰੈਂਡਿੰਗ ਟੌਪਿਕ






















