ਮੋਗਾ: ਆਮ ਆਦਮੀ ਪਾਰਟੀ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਜਾ ਰਹੀ ਹੈ। ਇਸ ਤਹਿਤ 12 ਦਸੰਬਰ ਨੂੰ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਬੇਰੁਜ਼ਗਾਰੀ, ਕਿਸਾਨੀ ਕਰਜ਼ ਮੁਆਫੀ ਤੇ ਹੋਰ ਵਾਅਦੇ ਪੂਰੇ ਨਾ ਕਰਨ ਖਿਲਾਫ ਦਿੱਤਾ ਜਾਏਗਾ।

ਇਸ ਸਬੰਧੀ ਮੋਗਾ ਵਿੱਚ ਆਮ ਆਦਮੀ ਪਾਰਟੀ ਯੂਥ ਨੇ ਆਪਣੇ ਵਰਕਰਾਂ ਨਾਲ ਮੀਟੰਗ ਕਰਕੇ ਧਰਨੇ ਵਿੱਚ ਸ਼ਾਮਲ ਹੋਣ ਦੀ ਰਣਨੀਤੀ ਉਲੀਕੀ। ਆਮ ਆਦਮੀ ਪਾਰਟੀ ਦੇ ਮੋਗਾ ਪ੍ਰਧਾਨ ਨਵਦੀਪ ਸੰਘਾ ਨੇ ਦੱਸਿਆ ਕਿ 12 ਦਸੰਬਰ ਨੂੰ ਲਗਭਗ 1000 ਬੰਦਾ ਮੋਗੇ ਤੋਂ ਪਟਿਆਲਾ ਲਈ ਰਵਾਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੈ ਕੇ ਪੂਰਾ ਪੰਜਾਬ ਤੰਗ ਆ ਚੁੱਕਾ ਹੈ। ਇਸ ਕਾਰਨ ਲਗਾਤਾਰ ਨਸ਼ਿਆਂ ਕਾਰਨ ਨੌਜਵਾਨ ਮਰ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਬੇਰੁਜ਼ਗਾਰੀ ਦੀ ਸਮੱਸਿਆ ਅਜੇ ਤੱਕ ਕੈਪਟਨ ਸਰਕਾਰ ਸੁਲਝਾ ਨਹੀਂ ਪਾਈ। ਇਸ ਕਾਰਨ ਮਜਬੂਰ ਹੋ ਕੇ 12 ਦਸੇਬਰ ਨੂੰ ਕੈਪਟਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।