ਪੜਚੋਲ ਕਰੋ
ਜਲੰਧਰ 'ਚ ਰੇਂਜ ਰੋਵਰ ਨੇ ਕੁਚਲਿਆ ਸਕੂਟਰ ਸਵਾਰ

ਜਲੰਧਰ: ਜਲੰਧਰ-ਫਗਵਾੜਾ ਹਾਈਵੇ 'ਤੇ ਬੀਤੀ ਰਾਤ ਤੇਜ਼ ਰਫਤਾਰ ਰੇਂਜ ਰੋਵਰ ਗੱਡੀ ਨੇ ਸਕੂਟਰ ਸਵਾਰ ਨੂੰ ਕੁਚਲ ਦਿੱਤਾ। 32 ਸਾਲ ਦੇ ਲਲਿਤ ਕਾਲੀਆ ਦੀ ਅੱਜ ਸਵੇਰੇ ਹਸਪਤਾਲ ਵਿੱਚ ਮੌਤ ਹੋ ਗਈ। ਤੇਜ਼ ਰਫਤਾਰ ਰੇਂਜ ਰੋਵਰ ਗੱਡੀ ਨੇ ਤੜਕੇ ਸਕੂਟਰ 'ਤੇ ਜਾ ਰਹੇ ਆਦਮੀ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਗੱਡੀ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੀ ਸੀ। ਬਿਲਗਾ ਮੋੜ 'ਤੇ ਸਕੂਟਰ ਸਵਾਰ ਜਦੋਂ ਘਰ ਨੂੰ ਮੁੜਣ ਲੱਗਾ ਤਾਂ ਇਹ ਹਾਦਸਾ ਹੋਇਆ। 32 ਸਾਲ ਦਾ ਲਲਿਤ ਕਾਲੀਆ ਹੋਟਲ ਵਿੱਚ ਕੰਮ ਕਰਦਾ ਸੀ। ਉਹ ਰਾਤ ਦੀ ਡਿਉਟੀ ਤੋਂ ਬਾਅਦ ਘਰ ਜਾ ਰਿਹਾ ਸੀ। ਪੁਲਿਸ ਨੇ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਗੱਡੀ ਦੀ ਸਪੀਡ ਕਾਫੀ ਜ਼ਿਆਦਾ ਸੀ। ਗੱਡੀ ਦੀ ਫੇਟ ਵੱਜਣ ਨਾਲ ਸਕੂਟਰ ਸਵਾਰ ਡਿੱਗ ਪਿਆ ਤੇ ਗੱਡੀ ਉਸ ਨੂੰ ਕਾਫੀ ਦੂਰ ਤੱਕ ਘੜੀਸਦੀ ਲੈ ਗਈ। ਸੜਕ 'ਤੇ ਪਏ ਖੂਨ ਦੇ ਨਿਸ਼ਾਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੱਡੀ ਦੀ ਰਫਤਾਰ ਕਿੰਨੀ ਜ਼ਿਆਦਾ ਰਹੀ ਹੋਵੇਗੀ।
ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ






















