(Source: ECI/ABP News)
Punjab news: ਤੇਜ਼ ਰਫ਼ਤਾਰ ਕਾਰ ਨੇ 2 ਐਕਟਿਵਾ ਸਵਾਰ ਵਿਅਕਤੀਆਂ ਨੂੰ ਮਾਰੀ ਟੱਕਰ, ਦੋਹਾਂ ਦੀਆਂ ਟੁੱਟੀਆਂ ਲੱਤਾਂ
Punjab news: ਬੀਤੀ ਰਾਤ ਮੋਗਾ ਦੇ ਗਾਂਧੀ ਰੋਡ ‘ਤੇ ਇਕ ਤੇਜ਼ ਰਫ਼ਤਾਰ ਕਰੇਟਾ ਗੱਡੀ ਨੇ ਦੋ ਐਕਟਿਵਾ ਸਵਾਰ ਵਿਅਕਤੀਆਂ ਨੂੰ ਟੱਕਰ ਮਾਰ ਦਿਤੀ।

Punjab news: ਬੀਤੀ ਰਾਤ ਮੋਗਾ ਦੇ ਗਾਂਧੀ ਰੋਡ ‘ਤੇ ਇਕ ਤੇਜ਼ ਰਫ਼ਤਾਰ ਕਰੇਟਾ ਗੱਡੀ ਨੇ ਦੋ ਐਕਟਿਵਾ ਸਵਾਰ ਵਿਅਕਤੀਆਂ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਦੋਵੇਂ ਐਕਟਿਵਾ ਸਵਾਰਾਂ ਨੂੰ ਕਾਫੀ ਸਟਾ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਨਰੇਸ ਕੁਮਾਰ ਨੇ ਦੱਸਿਆ ਕਿ ਉਹ ਬੈਂਕ ਤੋਂ ਘਰ ਆ ਰਿਹਾ ਸੀ, ਉਸ ਦੌਰਾਨ ਅਗੇਂ ਤੋਂ ਇਕ ਤੇਜ ਰਫ਼ਤਾਰ ਕਰੇਟਾ ਗੱਡੀ ਆ ਰਹੀ ਸੀ ਜੋ ਗਲਤ ਸਾਈਡ ਸੀ ਅਤੇ ਅਸੀਂ ਆਪਣੀ ਸਾਈਡ ਸਹੀ ਜਾ ਰਹੇ ਸੀ ਅਤੇ ਮੈਂ ਨਾਲ-ਨਾਲ ਹੀ ਜਾ ਰਿਹਾ ਸੀ।
ਜਦੋ ਮੈਂ ਥੋੜਾ ਸਾਈਡ ਨੂੰ ਹੋਇਆ ਤਾਂ ਗੱਡੀ ਚਾਲਕ ਨੇ ਮੇਰੇ ਨਾਲ ਵਾਲੇ ਐਕਟਿਵਾ ਚਾਲਕ ਕਮਲ ਕੁਮਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਲੱਤ ਟੁੱਟ ਗਈ ਅਤੇ ਬਾਅਦ ਵਿੱਚ ਅਗਲੇ ਪਾਸੇ ਇਕ ਹੋਰ ਐਕਟਿਵਾ ਵਾਲਾ ਖੜ੍ਹਾ ਸੀ। ਉਸ ਦੇ ਵਿਚ ਵੀ ਗੱਡੀ ਮਾਰੀ ਅਤੇ ਉਸਦੀਆਂ ਦੋਵੇਂ ਲੱਤਾਂ ਤੋੜ ਦਿਤੀਆਂ ਅਤੇ ਜੋ ਕਿ ਪਵਨ ਨਾਂਅ ਦੇ ਆੜ੍ਹਤੀਏ ਦਾ ਮੁੰਡਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Sangrur News: ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਰਾਮਗੜ੍ਹ ਰਾਂਚੀ 'ਚ ਸੀ ਤਾਇਨਾਤ
ਉਨ੍ਹਾਂ ਕਿਹਾ ਕਿ ਸਕੁਟੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਮਾਜ ਸੇਵਾ ਸੋਸਾਇਟੀ ਦੀ ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: Punjab News: ਰਜਿਸਟਰੀਆਂ ਨੇ ਭਰਿਆ ਸਰਕਾਰੀ ਖਜ਼ਾਨਾ! 3142.67 ਕਰੋੜ ਰੁਪਏ ਦੀ ਆਮਦਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
