ਪੜਚੋਲ ਕਰੋ

ਅਕਾਲੀ ਦਲ ਮੁਤਾਬਕ ਹਰਪਾਲ ਸਿੰਘ ਵੇਰਕਾ ਦੀ ਮੁਅੱਤਲੀ ਮਾਮੂਲੀ ਕਾਰਵਾਈ, ਮੁਕੱਦਮਾ ਦਰਜ ਕਰ ਨੌਕਰੀ ਤੋਂ ਹਟਾਉਣ ਦੀ ਮੰਗ

ਹਰਪਾਲ ਸਿੰਘ ਦੀ ਮੁਅੱਤਲੀ ਨੂੰ ਦੇਰੀ ਨਾਲ ਕੀਤੀ ਮਾਮੂਲੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਤੋਂ ਹਟਾਇਆ ਜਾਵੇ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉੱਘੇ ਰਾਗੀ ਅਤੇ ਪ੍ਰਦਮਸ੍ਰੀ ਭਾਈ ਨਿਰਮਲ ਸਿੰਘ ਦਾ ਅੰਤਿਮ ਸਸਕਾਰ ਹੋਣ ਤੋਂ ਰੋਕਣ ਲਈ ਵੇਰਕਾ ਦੇ ਸਮਸ਼ਾਨਘਾਟ ਨੂੰ ਤਾਲਾ ਲਾਉਣ ਵਾਲੇ ਅਧਿਆਪਕ ਹਰਪਾਲ ਸਿੰਘ ਵੇਰਕਾ ਦੀ  ਮੁਅੱਤਲੀ ਨੂੰ ਦੇਰੀ ਨਾਲ ਕੀਤੀ ਮਾਮੂਲੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਤੋਂ ਹਟਾਇਆ ਜਾਵੇ ਅਤੇ ਉਸ ਖ਼ਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਸੈਕਸ਼ਨ 295-ਏ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਇਸ ਸੰਬੰਧੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ
" ਹਰਪਾਲ ਸਿੰਘ ਨੂੰ ਤੁਰੰਤ ਨੌਕਰੀ ਤੋਂ ਹਟਾਉਣਾ ਚਾਹੀਦਾ ਹੈ, ਕਿਉਂਕਿ ਸਿਆਸੀ ਗਤੀਵਿਧੀਆਂ ਵਿੱਚ ਭਾਗ ਲੈ ਕੇ  ਉਸ ਨੇ ਸਰਕਾਰੀ ਕਰਮਚਾਰੀ (ਵਿਵਹਾਰ) ਰੂਲਜ਼ 1966 ਦੇ ਨਿਯਮ 6 ਨੂੰ ਤੋੜਿਆ ਹੈ। ਉਹਨਾਂ ਕਿਹਾ ਕਿ ਹਰਪਾਲ ਖ਼ਿਲਾਫ ਡਿਊਟੀ ਤੋਂ ਗੈਰਹਾਜ਼ਰ ਰਹਿਣ ਅਤੇ ਸਰਕਾਰੀ ਅਧਿਕਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣ ਵਾਸਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। "
-
ਉਹਨਾਂ ਇਹ ਵੀ ਮੰਗ ਕੀਤੀ ਕਿ ਸਿਆਸਤ ਵਿੱਚ ਕੁੱਦਣ ਤੋਂ ਬਾਅਦ ਹਰਪਾਲ ਨੂੰ ਦਿੱਤੀਆਂ ਗਈਆਂ ਤਨਖਾਹਾਂ ਦੀ ਸਾਰੀ ਰਾਸ਼ੀ ਉਸ ਕੋਲੋਂ ਵਾਪਸ ਵਸੂਲਣੀ ਚਾਹੀਦੀ ਹੈ। ਅਕਾਲੀ ਦਲ ਮੁਤਾਬਕ ਹਰਪਾਲ ਸਿੰਘ ਵੇਰਕਾ ਦੀ ਮੁਅੱਤਲੀ ਮਾਮੂਲੀ ਕਾਰਵਾਈ, ਮੁਕੱਦਮਾ ਦਰਜ ਕਰ ਨੌਕਰੀ ਤੋਂ ਹਟਾਉਣ ਦੀ ਮੰਗ ਕਾਂਗਰਸੀ ਕੌਂਸਲਰ ਦਾ ਪਤੀ ਮਾਸਟਰ ਹਰਪਾਲ ਸਿੰਘ ਵੇਰਕਾ ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਇਸ ਗੱਲ ਦੀ ਇੱਕ ਵੱਖਰੀ ਜਾਂਚ ਕਰਵਾਉਣ ਕਿ ਹਰਪਾਲ ਸਿੰਘ ਨੂੰ ਕਾਂਗਰਸ ਪਾਰਟੀ ਦਾ ਅਹੁਦੇਦਾਰ ਕਿਵੇਂ ਨਿਯੁਕਤ ਕੀਤਾ ਗਿਆ ਹੈ ਅਤੇ ਉਸ ਵੱਲੋਂ ਕਿੰਨੀ ਵਾਰ ਆਪਣੀ ਕੌਂਸਲਰ ਪਤਨੀ ਦੀ ਪੁਜ਼ੀਸ਼ਨ ਦਾ ਗਲਤ ਇਸਤੇਮਾਲ ਕੀਤਾ ਗਿਆ ਸੀ? ਉਹਨਾਂ ਕਿਹਾ ਕਿ
" ਉਹ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਇਸ ਗੱਲ ਨੂੰ ਸਮਝਣਗੇ ਕਿ ਹਰਪਾਲ ਨੇ ਸਿਰਫ ਪਦਮਸ੍ਰੀ ਉੱਘੇ ਰਾਗੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਉਹ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਵੀ ਇੱਕ ਖਤਰਾ ਹੈ। ਉਹਨਾਂ ਕਿਹਾ ਕਿ ਇਸ ਸਕੂਲ ਅਧਿਆਪਕ ਦੀਆਂ ਕਾਰਵਾਈਆਂ ਨੇ ਮੁੱਖ ਮੰਤਰੀ ਅਤੇ  ਪੰਜਾਬੀਆਂ ਦਾ ਨਾਂ ਖਰਾਬ ਕੀਤਾ ਹੈ। ਇਸ ਲਈ ਇੱਕ ਸਪੱਸ਼ਟ ਸੁਨੇਹਾ ਜਾਣਾ ਚਾਹੀਦਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। "
-
ਉਹਨਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਤੁਰੰਤ ਇਸ ਅਧਿਆਪਕ ਖ਼ਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇ।

ਟਾਪ ਹੈਡਲਾਈਨ

Punjab Police Reshuffle: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
 Couple Dispute : 38 ਲੱਖ ਰੁਪਏ ਖਰਚ ਕਰਕੇ ਨਿਊਜ਼ੀਲੈਂਡ ਭੇਜਿਆ, ਪਤਨੀ ਨੇ ਕਰਵਾਇਆ ਡਿਪੋਰਟ , ਨੌਜਵਾਨ ਨੇ ਅਫੇਅਰ ਦੇ ਲਗਾਏ ਆਰੋਪ 
 Couple Dispute : 38 ਲੱਖ ਰੁਪਏ ਖਰਚ ਕਰਕੇ ਨਿਊਜ਼ੀਲੈਂਡ ਭੇਜਿਆ, ਪਤਨੀ ਨੇ ਕਰਵਾਇਆ ਡਿਪੋਰਟ , ਨੌਜਵਾਨ ਨੇ ਅਫੇਅਰ ਦੇ ਲਗਾਏ ਆਰੋਪ 
Himachal ‘ਚ ਥਾਰ ਗੱਡੀ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ , ਮਣੀਮਹੇਸ਼ ਯਾਤਰਾ 'ਤੇ ਜਾ ਰਹੇ ਸਨ 4 ਦੋਸਤ
Himachal ‘ਚ ਥਾਰ ਗੱਡੀ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ , ਮਣੀਮਹੇਸ਼ ਯਾਤਰਾ 'ਤੇ ਜਾ ਰਹੇ ਸਨ 4 ਦੋਸਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget