Punjab News: ਪਰਾਲੀ ਸਾੜਨ ਵਾਲਿਆਂ ਖਿਲਾਫ ਐਕਸ਼ਨ ਮੋਡ 'ਚ ਆਇਆ ਪ੍ਰਸ਼ਾਸਨ
ਪਰਾਲੀ ਸੜਨ ਦੇ ਵੱਧਦੇ ਮਾਮਲਿਆਂ ਕਾਰਨ ਹਵਾ ਦੀ ਗੁਣਵਤਾ 'ਚ ਆ ਰਹੀ ਭਾਰੀ ਗਿਰਾਵਟ ਅਤੇ ਜਾਣਕਾਰੀ ਦੀ ਘਾਟ ਕਾਰਨ ਪੋਸ਼ਕ ਤੱਤਾਂ ਨੂੰ ਪਰਾਲੀ ਰਾਹੀਂ ਸਾੜਨ ਦੀ ਪ੍ਰਥਾ ਨੂੰ ਬੰਦ ਕਰਨ ਲਈ ਹੁਣ ਫਾਜਿ਼ਲਕਾ...
ਫਾਜਿ਼ਲਕਾ: ਪਰਾਲੀ ਸੜਨ ਦੇ ਵੱਧਦੇ ਮਾਮਲਿਆਂ ਕਾਰਨ ਹਵਾ ਦੀ ਗੁਣਵਤਾ ਵਿਚ ਆ ਰਹੀ ਭਾਰੀ ਗਿਰਾਵਟ ਅਤੇ ਜਾਣਕਾਰੀ ਦੀ ਘਾਟ ਕਾਰਨ ਪੋਸ਼ਕ ਤੱਤਾਂ ਨੂੰ ਪਰਾਲੀ ਰਾਹੀਂ ਸਾੜਨ ਦੀ ਪ੍ਰਥਾ ਨੂੰ ਬੰਦ ਕਰਨ ਲਈ ਹੁਣ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਨੇ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਨੂੰ ਤਿਆਰ ਬਰ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਸ਼ਹਿਰ ਦੇ ਬਾਹਰ ਹੀ ਤਿਆਰ ਬਰ ਤਿਆਰ ਰਹਿਣਗੀਆਂ ਤਾਂ ਜੋ ਸੂਚਨਾ ਮਿਲਣ ਤੇ ਇਹ ਗੱਡੀਆਂ ਤੁਰੰਤ ਪਰਾਲੀ ਸੜਨ ਵਾਲੇ ਖੇਤ ਵਿਚ ਪਹੁੰਚ ਕੇ ਅੱਗ ਬੁਟਾ ਸਕਨ।
ਇਸ ਲਈ ਫਾਜਿ਼ਲਕਾ ਦੀ ਰਾਮਪੁਰਾ ਰੋਡ, ਮਲੋਟ ਰੋਡ, ਬਾਰਡਰ ਰੋਡ, ਫਿਰੋਜਪੁਰ ਰੋਡ ਅਤੇ ਅਰਨੀ ਵਾਲਾ ਵਿਖੇ, ਅਬੋਹਰ ਉਪਮੰਡਲ ਵਿਚ ਖੂਈਆਂ ਸਰਵਰ, ਮਲੋਟ ਰੋਡ, ਫਾਜਿ਼ਲਕਾ ਰੋਡ ਅਤੇ ਹਨੁੰਮਾਨਗੜ੍ਹ ਰੋਡ ਤੇ ਅਤੇ ਜਲਾਲਾਬਾਦ ਉਪਮੰਡਲ ਵਿਚ ਜਲਾਲਾਬਾਦ ਰੂਰਲ, ਸ੍ਰੀ ਮੁਕਤਸਰ ਸਾਹਿਬ ਰੋਡ, ਫਿਰੋਜਪੁਰ ਰੋਡ ਤੇ ਫਾਜਿ਼ਲਕਾ ਰੋਡ ਤੇ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤੋਂ ਬਿਨ੍ਹਾਂ ਸਾਰੇ ਨੋਡਲ ਅਫ਼ਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਕਿਤੇ ਵੀ ਅੱਗ ਲੱਗਣ ਦੀ ਸੂਚਨਾ ਮਿਲੇ ਤੁਰੰਤ ਫਾਇਰ ਬ੍ਰੀਗੇਡ ਦੀ ਮਦਦ ਨਾਲ ਅੱਗ ਬੁਝਾਈ ਜਾਵੇ। ਇਸੇ ਤਰਾਂ ਸਭ ਨੂੰ ਦਿਨ ਵੇਲੇ ਪਿੰਡਾਂ ਵਿਚ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ।
ਇਸ ਦੋਰਾਨ ਖੇਤੀਬਾੜੀ ਵਿਭਾਗ ਦੇ ਏਡੀਓ ਨੇ ਪਿੰਡ ਚਾਹਲਾਂ ਵਾਲੀ ਵਿਚ ਇਕ ਕਿਸਾਨ ਵੱਲੋਂ ਅੱਗ ਲਗਾਉਣ ਦੀ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਜਾ ਕੇ ਅੱਗ ਬੁਝਵਾਈ ਗਈ। ਇਸੇ ਤਰਾਂ ਅੱਜ ਪਿੰਡ ਕੁੰਡਲ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਵੀ ਤੁਰੰਤ ਖੇਤੀਬਾੜੀ ਵਿਭਾਗ ਦੀ ਟੀਮ ਮੌਕੇ ਤੇ ਪੁੱਜੀ ਅਤੇ ਅੱਗ ਬੁਝਾਉਣ ਦੇ ਯਤਨ ਕੀਤੇ ਡਿਪਟੀ ਕਮਿਸ਼ਨਰ ਨੇ ਦੂਜੇ ਪਾਸੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੁੜ ਅਪੀਲ ਕੀਤੀ ਹੈ।