ਲੁਧਿਆਣਾ: ਕੈਪਟਨ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫਰ ਦੇ ਐਲਾਨ ਮਗਰੋਂ ਪਰੇਸ਼ਾਨ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਵੱਡਾ ਆਫਰ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਬੱਸ ਸਟੈਂਡ ਤੇ ਪ੍ਰਾਈਵੇਟ ਬੱਸਾਂ ਵਾਲੇ ਇੱਕ ਨਾਲ ਇੱਕ ਫਰੀ ਸਫ਼ਰ ਦਾ ਹੋਕਾ ਦੇ ਰਹੇ ਹਨ।


ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਮੁਫ਼ਤ ਸਫਰ ਦੇ ਐਲਾਨ ਮਗਰੋਂ ਮਹਿਲਾਵਾਂ ਅੰਦਰ ਖੁਸ਼ੀ ਦੀ ਲਹਿਰ ਹੈ ਪਰ ਇਸ ਦੌਰਾਨ ਪ੍ਰਾਈਵੇਟ ਬੱਸਾਂ ਵਾਲੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਪ੍ਰਾਈਵੇਟ ਬੱਸਾਂ ਵਿੱਚ ਮਹਿਲਾ ਸਵਾਰੀਆਂ ਬਿਲਕੁੱਲ ਨਹੀਂ ਬੈਠ ਰਹੀਆਂ। ਇਸ ਲਈ ਉਨ੍ਹਾਂ ਫੈਸਲਾ ਕੀਤਾ ਹੈ ਕਿ ਇੱਕ ਨਾਲ ਇੱਕ ਸਵਾਰੀ ਮੁਫ਼ਤ ਸਫ਼ਰ ਕਰ ਸਕਦੀ ਹੈ।


ਕੰਡਕਟਰ ਹੁਣ ਬੱਸ ਸਟੈਂਡ ਤੇ ਇੱਕ ਨਾਲ ਇੱਕ ਫ੍ਰੀ ਦਾ ਹੋਕਾ ਦੇ ਰਹੇ ਹਨ। ਕੰਡਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਜਿਸ ਕਾਰਨ ਮਹਿਲਾਵਾਂ ਨੂੰ ਮੁਫਤ ਸਫਰ ਦੇ ਫੈਸਲੇ ਤੇ ਧਿਆਨ ਦੇਣ ਦੀ ਲੋੜ ਹੈ।


ਇਹ ਵੀ ਪੜ੍ਹੋ: Coronavirus Update: ਕੋਰੋਨਾ ਦੀ ਸਭ ਤੋਂ ਵੱਧ ਲਪੇਟ ’ਚ ਇਹ 10 ਰਾਜ, 83% ਨਵੇਂ ਮਰੀਜ਼ਾਂ ਨਾਲ ਇੱਥੇ 93% ਮੌਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904