Punjab News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕੀਤਾ ਹੈ। ਇਸ ਦੌਰੇ ਦੀ ਸ਼ੁਰੂਆਤ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਗਈ ਹੈ। ਇਹ ਦੌਰੇ ਪੂਰੇ ਅਪਰੈਲ ਮਹੀਨੇ ਜਾਰੀ ਰਹਿਣਗੇ। ਸਿੱਖਿਆ ਮੰਤਰੀ ਬੈਂਸ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਕਾਲੂਵਾਲਾ ਦੇ ਸਕੂਲ ਵਿੱਚ ਪਹੁੰਚੇ। ਇਸ ਪਿੰਡ ਦੇ ਤਿੰਨ ਪਾਸੇ ਸਤਲੁਜ ਦਰਿਆ ਤੇ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ।


ਇਸ ਦੌਰਾਨ ਸਿੱਖਿਆ ਮੰਤਰੀ ਬੈਂਸ ਕਿਸ਼ਤੀ ਵਿੱਚ ਸਤਲੁਜ ਦਰਿਆ ਪਾਰ ਕਰਕੇ ਸਰਹੱਦੀ ਪਿੰਡ ਦੇ ਸਕੂਲ ਪਹੁੰਚੇ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜਲਦੀ ਹੀ ਪੁਲ ਤੇ ਡਿਸਪੈਂਸਰੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਲਈ ਪੰਜਾਬ ਦੌਰੇ 'ਤੇ ਆਏ ਹਨ। ਹਰਜੋਤ ਬੈਂਸ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਮੰਤਰੀ ਇੱਥੇ ਨਹੀਂ ਪਹੁੰਚਿਆ। ਬੈਂਸ ਨੇ ਕਿਹਾ ਕਿ ਉਹ ਖੁਦ ਇਨ੍ਹਾਂ ਸਰਹੱਦੀ ਸਕੂਲਾਂ ਨੂੰ ਦੇਖਣਗੇ, ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਤੇ ਜਲਦੀ ਹੀ ਪੁਲ ਵੀ ਬਣਵਾ ਦਿੱਤਾ ਜਾਵੇਗਾ।



ਦੱਸ ਦਈਏ ਕਿ ਬੈਂਸ ਆਪਣੇ ਇਸ ਦੌਰੇ ਤਹਿਤ 5 ਅਪਰੈਲ ਨੂੰ ਫਿਰੋਜ਼ਪੁਰ, 6 ਨੂੰ ਰੂਪਨਗਰ ਤੇ ਮੁਹਾਲੀ, 7 ਤੇ 8 ਨੂੰ ਅੰਮ੍ਰਿਤਸਰ, 12 ਤੇ 13 ਨੂੰ ਤਰਨ ਤਾਰਨ, ਕਪੂਰਥਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, 17 ਨੂੰ ਜਲੰਧਰ, 18 ਨੂੰ ਫ਼ਤਹਿਗੜ੍ਹ ਸਾਹਿਬ, 20, 21 ਤੇ 22 ਨੂੰ ਪਟਿਆਲਾ, ਲੁਧਿਆਣਾ, ਮਾਲੇਰਕੋਟਲਾ, ਫਰੀਦਕੋਟ, ਮੋਗਾ ਤੇ ਬਰਨਾਲਾ, 24 ਨੂੰ ਸੰਗਰੂਰ ਤੇ ਮਾਨਸਾ, 27, 28 ਤੇ 29 ਨੂੰ ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ਦਾ ਨਿਰੀਖਣ ਕਰਨਗੇ।


ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ, ਬੋਲੇ, ਦੋ ਮਹੀਨਿਆਂ ਬਾਅਦ ਆਪਣਾ ਰੋਲ ਮਾਡਲ ਨਾ ਬਦਲੋ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਕਰੇਗੀ ਵੱਡਾ ਧਮਾਕਾ! ਸੀਐਮ ਦੇ ਐਲਾਨ ਮਗਰੋਂ ਸਿਆਸੀ ਰਸੂਖ ਰੱਖਣ ਵਾਲੇ ਵਿਅਕਤੀਆਂ ਤੇ ਕੁਝ ਅਫਸਰਾਂ ’ਚ ਸਹਿਮ