ਪੜਚੋਲ ਕਰੋ

ਦਿੱਲੀ ਮਗਰੋਂ ਰਾਜਸਥਾਨ 'ਚ ਪੰਜਾਬ ਪੁਲਿਸ ਖਿਲਾਫ ਕਿਡਨੈਪਿੰਗ ਦਾ ਕੇਸ, DSP ਸਣੇ 14 ਮੁਲਾਜ਼ਮਾਂ 'ਤੇ FIR

ਇਹ ਮਾਮਲਾ ਕੋਟਾ 'ਚ ਦਰਜ ਕੀਤਾ ਗਿਆ ਹੈ, ਜਿਸ 'ਚ ਹੁਸ਼ਿਆਰਪੁਰ ਦੇ ਡੀਐਸਪੀ ਤੇ ਐਸਐਚਓ ਸਮੇਤ 14 ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਰੌਬਟ ਦੀ ਰਿਪੋਰਟ

ਚੰਡੀਗੜ੍ਹ: ਦਿੱਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਖਿਲਾਫ ਰਾਜਸਥਾਨ ਵਿੱਚ ਵੀ ਅਗਵਾ ਕਰਨ ਦੀ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਕੋਟਾ 'ਚ ਦਰਜ ਕੀਤਾ ਗਿਆ ਹੈ, ਜਿਸ 'ਚ ਹੁਸ਼ਿਆਰਪੁਰ ਦੇ ਡੀਐਸਪੀ ਤੇ ਐਸਐਚਓ ਸਮੇਤ 14 ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਕੋਟਾ ਤੋਂ 21 ਸਾਲਾ ਨੌਜਵਾਨ ਨੂੰ ਚੁੱਕਿਆ, ਪਰ ਹੁਸ਼ਿਆਰਪੁਰ ਤੋਂ 881 ਕਿਲੋਮੀਟਰ ਦੂਰ ਉਸ ਦੀ ਗ੍ਰਿਫਤਾਰੀ ਦਿਖਾਈ। ਇਸ ਤੋਂ ਬਾਅਦ ਉਸ ਖਿਲਾਫ 10 ਕਿਲੋ ਅਫੀਮ ਰੱਖਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ। ਨੌਜਵਾਨ ਪਿਛਲੇ 3 ਮਹੀਨਿਆਂ ਤੋਂ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਆਗੂ ਤਜਿੰਦਰ ਬੱਗਾ ਦੇ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਖਿਲਾਫ ਅਗਵਾ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਸਹੀ ਪ੍ਰਕਿਰਿਆ ਤਹਿਤ ਜਾਣਕਾਰੀ ਨਹੀਂ ਦਿੱਤੀ। ਰਾਜਸਥਾਨ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਉੱਥੋਂ ਦੀ ਪੁਲਿਸ ਨੂੰ ਸੂਚਿਤ ਨਹੀਂ ਕੀਤਾ।

ਦਰਅਸਲ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਕੋਟਾ ਪੁਲਿਸ ਨੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਹੁਣ ਕੋਈ ਵੀ ਪੁਲਿਸ ਅਧਿਕਾਰੀ ਇਸ ਮੁੱਦੇ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ। ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ। ਹਾਲਾਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਪੁਲਿਸ ਦੇ ਸਾਰੇ ਅਧਿਕਾਰੀ ਮੀਟਿੰਗ ਕਰ ਰਹੇ ਹਨ।

ਹਾਸਲ ਜਾਣਕਾਰੀ ਮੁਤਾਬਕ 7 ਮਾਰਚ ਨੂੰ ਹੁਸ਼ਿਆਰਪੁਰ ਪੁਲਿਸ ਨੇ ਹਰਨੂਰ ਸਿੰਘ ਨਾਮਕ ਵਿਅਕਤੀ ਕੋਲੋਂ 10 ਕਿਲੋ ਅਫੀਮ ਬਰਾਮਦ ਹੋਣ ਦਾ ਦਾਅਵਾ ਕਰਦਿਆਂ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਤੋਂ ਆ ਰਹੀ ਰਾਜਸਥਾਨ ਨੰਬਰ ਦੀ ਗੱਡੀ ਨੂੰ ਰੋਕਿਆ। ਉਸ ਕੋਲੋਂ ਇਹ ਅਫੀਮ ਬਰਾਮਦ ਹੋਈ।

ਪੰਜਾਬ ਪੁਲਿਸ ਨੇ ਹਰਨੂਰ ਨੂੰ 7 ਮਾਰਚ ਨੂੰ ਕੋਟਾ ਤੋਂ ਚੁੱਕਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਤਾਂ ਅਗਲੇ ਦਿਨ ਪਿਤਾ ਨਿਰਮਲ ਸਿੰਘ ਨੇ ਥਾਣਾ ਕਲੇਰਾ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਫਿਰ ਉਨ੍ਹਾਂ ਨੇ ਹਰਨੂਰ ਦੀ ਐਪਲ ਆਈਡੀ ਰਾਹੀਂ ਲੋਕੇਸ਼ਨ ਲੱਭਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੀ ਆਖਰੀ ਲੋਕੇਸ਼ਨ ਹੁਸ਼ਿਆਰਪੁਰ ਦੇ ਐਸਐਸਪੀ ਦੇ ਘਰ ਆਈ ਤਾਂ ਉਹ ਹੈਰਾਨ ਰਹਿ ਗਿਆ।

ਇਸ ਤੋਂ ਬਾਅਦ ਉਸ ਨੇ ਪਠਾਨਕੋਟ ਦੇ ਐਸਐਸਪੀ ਰਾਹੀਂ ਪਤਾ ਕਰਵਾਇਆ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਹਰਨੂਰ ਖਿਲਾਫ 10 ਕਿਲੋ ਅਫੀਮ ਬਰਾਮਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਤੁਰੰਤ ਪੁਲਿਸ ਨੇ ਚਲਾਨ ਵੀ ਪੇਸ਼ ਕਰ ਦਿੱਤਾ। ਹਾਲਾਂਕਿ ਹੁਣ ਹਾਈਕੋਰਟ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ।

ਜਦੋਂ ਰਿਸ਼ਤੇਦਾਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲੜਕੇ ਦੀ ਗ੍ਰਿਫ਼ਤਾਰੀ ਹੁਸ਼ਿਆਰਪੁਰ ਤੋਂ ਦਿਖਾਈ ਗਈ ਹੈ। ਇਸ ਤੋਂ ਬਾਅਦ ਪਰਿਵਾਰ ਨੇ ਸਭ ਤੋਂ ਪਹਿਲਾਂ ਉਸ ਹੋਟਲ ਦੀ ਸੀਸੀਟੀਵੀ ਫੁਟੇਜ ਹਾਸਲ ਕੀਤੀ ਜਿੱਥੇ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਪੁੱਤਰ ਨੂੰ ਮਿਲੇ ਸਨ। ਫਿਰ ਰਸਤੇ 'ਚ ਇੱਕ ਹੋਟਲ 'ਚ ਰੁਕ ਕੇ ਖਾਣਾ ਖਾਧਾ, ਉਥੋਂ ਦੀ ਫੁਟੇਜ ਵੀ ਕੱਢ ਲਈ। ਪਰਿਵਾਰਕ ਮੈਂਬਰਾਂ ਨੇ ਕੋਟਾ ਤੋਂ ਹੁਸ਼ਿਆਰਪੁਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀ ਸੀਸੀਟੀਵੀ ਫੁਟੇਜ ਵੀ ਕਢਵਾਈ। ਇਸ ਤੋਂ ਬਾਅਦ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਹੁਸ਼ਿਆਰਪੁਰ ਪੁਲਿਸ ਨੇ ਝੂਠਾ ਕੇਸ ਦਰਜ ਕੀਤਾ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਹਰਨੂਰ ਨੂੰ ਫੋਨ ਆਇਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਆਈਲੈਟਸ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਰਾਜਸਥਾਨ ਵਿੱਚ ਕੁਝ ਮੁੰਡੇ ਚਾਹੀਦੇ ਹਨ। ਇਸ ਤੋਂ ਬਾਅਦ 21 ਸਾਲਾ ਹਰਨੂਰ ਨੂੰ ਕਲਾਰਕ ਹੋਟਲ ਬੁਲਾਇਆ। ਉਥੋਂ ਪੰਜਾਬ ਪੁਲਿਸ ਦੀ ਟੀਮ ਨੇ ਉਸ ਨੂੰ ਚੁੱਕ ਲਿਆ। ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਇੱਕ ਇਨੋਵਾ ਤੇ ਇੱਕ ਸਰਕਾਰੀ ਬੋਲੈਰੋ ਗੱਡੀ ਨਾਲ ਉੱਥੇ ਗਏ ਸਨ।

ਹਾਸਲ ਜਾਣਕਾਰੀ ਮੁਤਾਬਕ ਅਗਵਾ ਮਾਮਲੇ ਵਿੱਚ ਲਖਵੀਰ ਸਿੰਘ, ਗੁਰਲਾਭ ਸਿੰਘ, ਲਾਲ ਸਿੰਘ, ਗੁਰਨਾਮ ਸਿੰਘ, ਮਹੇਸ਼ ਸ਼ੰਕਰ, ਆਰਤੀ, ਬੂਟਾ ਸਿੰਘ, ਸੁਖਦੇਵ ਸਿੰਘ, ਸੁਮਿਤ ਕੁਮਾਰ, ਗੁਰਪ੍ਰੀਤ, ਤ੍ਰਿਲੋਕ ਸਿੰਘ, ਰਮਨ ਕੁਮਾਰ, ਜਸਪ੍ਰੀਤ ਸਿੰਘ ਤੇ ਇੱਕ ਪੀਪੀਐਸ ਅਧਿਕਾਰੀ (ਡੀਐਸਪੀ) ਨੂੰ ਨਾਮਜ਼ਦ ਕੀਤਾ ਗਿਆ ਹੈ। ਰਾਜਸਥਾਨ ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 365, 343, 394, 120ਬੀ, 115, 167 ਤੇ ਐਨਡੀਪੀਐਸ ਐਕਟ ਦੀ ਧਾਰਾ 59 ਤਹਿਤ ਕੇਸ ਦਰਜ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ
ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ
ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Embed widget