ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ ਕਾਂਗਰਸ ਹਾਈਕਮਾਨ ਦੇ ਦਖ਼ਲ ਮਗਰੋਂ ਨਵਜੋਤ ਸਿੱਧੂ ਨੇ ਇੱਕ ਹੋਰ ਟਵੀਟ ਦਾਗ ਕਿ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਕੀਤਾ ਹੈ।


ਇਸ ਵਾਰ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ "ਸਾਬਤ ਕਰਕੇ ਦਿਖਾਓ ਜੇ ਮੈਂ ਇੱਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਨਾਲ ਕੀਤੀ ਹੋਵੇ... " ਸਿੱਧੂ ਨੇ ਇਹ ਵੀ ਕਿਹਾ ਕਿ "ਮੈਂ ਅੱਜ ਤੱਖ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ।ਮੇਰੀ ਇਕੋ-ਇਕ ਮੰਗ ਪੰਜਾਬ ਦੀ ਖੁਸ਼ਹਾਲੀ ਰਹੀ ਹੈ।ਮੈਨੂੰ ਬੁਹਤ ਵਾਰ ਸੱਦ ਕੇ ਕੈਬਨਿਟ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ, ਪਰ ਮੈਂ ਆਪਣੀ ਜ਼ਮੀਰ ਦੇ ਵਿਰੁੱਧ ਕੁੱਝ ਵੀ ਕਬੂਲ ਨਹੀਂ ਕੀਤਾ।ਹੁਣ ਸਾਡੀ ਮਾਣਯੋਗ ਹਾਈਕਮਾਨ ਨੇ ਦਖ਼ਲ ਦੇ ਦਿੱਤਾ ਹੈ, ਅਸੀਂ ਉਡੀਕ ਕਰਾਂਗੇ।"


 









ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਪਾਰਟੀ ਵਿੱਚ ਵਫਾਦਾਰੀ ਤੇ ਸੁਆਲ ਚੁੱਕੇ ਸੀ ਅਤੇ ਕਿਹਾ ਸੀ ਕਿ ਸਿੱਧੂ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੁੰਦਾ ਹੈ।ਇਸ ਦੇ ਜਵਾਬ ਵਿੱਚ ਅੱਜ ਸਿੱਧੂ ਨੇ ਟਵੀਟ ਕੀਤਾ ਹੈ।


ਪੰਜਾਬ ਕਾਂਗਰਸ ਵਿੱਚ ਪਏ ਖਲੇਰੇ ਨੂੰ ਸਮੇਟਣ ਲਈ ਕਾਂਗਰਸ ਹਾਈਕਮਾਨ ਪੱਬਾਂ ਭਾਰ ਹੋਈ ਪਈ ਹੈ ਅਤੇ ਮਸਲੇ ਤੇ ਤਿੱਖੀ ਨਜ਼ਰ ਟਿਕਾਈ ਬੈਠੀ ਹੈ।ਹਾਈਕਮਾਨ ਇਸ ਘਮਸਾਨ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰਕੇ ਇਸ ਦਾ ਨਬੇੜਾ ਕਰਨਾ ਚਾਹੁੰਦੀ ਹੈ।


ਉਧਰ, ਕਾਂਗਰਸ ਹਾਈਕਮਾਨ ਦੇ ਸਿੱਧੇ ਦਖ਼ਲ ਮਗਰੋਂ ਨਵਜੋਤ ਸਿੱਧੂ ਨੇ ਵੀ ਚੁੱਪੀ ਧਾਰ ਲਈ ਸੀ ਪਰ ਅੱਜ ਇੱਕ ਵਾਰ ਫੇਰ ਉਹਨਾਂ ਕੈਪਟਨ ਨੂੰ ਘੇਰਦੇ ਹੋਏ ਟਵੀਟ ਕਰ ਦਿੱਤਾ ਹੈ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ