ਘਰ ਬਾਹਰ ਗੋਬਰ ਸੁੱਟੇ ਜਾਣ ਮਗਰੋਂ ਕਾਹਲੋਂ ਨੇ ਆਪਣੇ ਬਿਆਨਾਂ ਤੇ ਜਤਾਇਆ ਅਫਸੋਸ, ਕਹੀ ਇਹ ਗੱਲ
ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ।ਇਸ ਵਿਚਾਲੇ ਕਾਹਲੋਂ ਨੇ ਆਪਣੇ ਦਿੱਤੇ ਬਿਆਨਾਂ ਤੇ ਮੁੜ ਅਫਸੋਸ ਜਤਾਇਆ ਹੈ।
ਚੰਡੀਗੜ੍ਹ: ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ।ਇਸ ਵਿਚਾਲੇ ਕਾਹਲੋਂ ਨੇ ਆਪਣੇ ਦਿੱਤੇ ਬਿਆਨਾਂ ਤੇ ਮੁੜ ਅਫਸੋਸ ਜਤਾਇਆ ਹੈ।ਦੱਸ ਦੇਈਏ ਕਿ ਕਾਹਲੋਂ ਦੇ ਬਿਆਨ ਤੋਂ ਬਾਅਦ ਕਿਸਾਨਾਂ ਨੇ ਉਸਦੀ ਜਲੰਧਰ ਛਾਉਣੀ ਨੇੜੇ ਦਕੋਹਾ ਫਾਟਕ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਸੀ ਅਤੇ ਘਰ ਬਾਹਰ ਗੋਹਾ ਵੀ ਸੁੱਟਿਆ ਸੀ।
ਅੰਦੋਲਨਕਾਰੀ ਕਿਸਾਨਾਂ ਨੇ ਉਸਦੇ ਘਰ ਦੀਆਂ ਬਾਹਰੀ ਕੰਧਾਂ 'ਤੇ ਗੋਹਾ ਵੀ ਸੁੱਟਿਆ ਅਤੇ ਇੱਕ ਸਾਈਨ ਬੋਰਡ ਵੀ ਉਖਾੜ ਦਿੱਤਾ ਜਿਸ ਵਿੱਚ ਵਕੀਲ ਦੇ ਰੂਪ ਵਿੱਚ ਉਸਦੇ ਪੇਸ਼ੇਵਰ ਵੇਰਵਿਆਂ ਦਾ ਜ਼ਿਕਰ ਸੀ।ਇਸ ਤੇ ਪ੍ਰਤੀਕਿਰਆ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਬਿਆਨ ਪ੍ਰਤੀ ਕਿਸਾਨਾਂ ਦੀ ਪ੍ਰਤੀਕਿਰਿਆ ਹੈ ਅਤੇ ਉਨ੍ਹਾਂ ਨੂੰ ਇਸ ਵਿੱਚ ਕੋਈ ਸ਼ਰਮ ਨਹੀਂ ਹੈ।
ਕਾਹਲੋ ਨੇ ਕਿਹਾ ਕਿ "ਉਹ ਹੁਣ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ ਅਤੇ ਆਪਣੇ ਬਿਆਨਾਂ ਤੇ ਅਫਸੋਸ ਜ਼ਾਹਰ ਕਰਦੇ ਹਨ ਤੇ ਬਹੁਤ ਦੁਖੀ ਵੀ ਹਨ।"
ਦਰਅਸਲ, ਜਲੰਧਰ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਹਲੋਂ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਹੀ ਪਾਰਟੀ ਦੀ ਸੂਬਾਈ ਇਕਾਈ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਸੀ, ਨੇ ਕਿਹਾ ਸੀ ਕਿ ਮੋਦੀ ਇੱਕ ਦਿਆਲੂ ਆਤਮਾ ਸਨ, “ਜੇ ਮੈਂ ਪ੍ਰਧਾਨ ਹੁੰਦਾ ਤਾਂ ਮੈਂ ਕਿਸਾਨਾਂ ਨੂੰ ਸਬਕ ਸਿਖਾਉਂਦਾ।”
ਇਸ ਬਿਆਨ ਨੇ ਭਾਜਪਾ ਦੀ ਸੂਬਾਈ ਲੀਡਰਸ਼ਿਪ, ਜੋ ਪਹਿਲਾਂ ਹੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਹੈ, ਨੂੰ ਅਜੀਬ ਸਥਿਤੀ ਵਿੱਚ ਪਾ ਦਿੱਤਾ ਹੈ। ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਕਾਹਲੋਂ ਦੇ ਵਿਚਾਰਾਂ ਦਾ ਸਮਰਥਨ ਨਹੀਂ ਕਰਦੀ। "ਮੈਂ ਮੋਦੀ ਦੇ ਸੰਜਮ ਦੇ ਵਿਚਾਰ ਦੇ ਨਾਲ ਹਾਂ। 26 ਜਨਵਰੀ ਦੀ ਘਟਨਾ ਤੋਂ ਬਾਅਦ ਵੀ ਸਰਕਾਰ ਨੇ ਤਾਕਤ ਦੀ ਵਰਤੋਂ ਨਹੀਂ ਕੀਤੀ। ਇਸ ਲਈ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਬੁਲਾਰਿਆਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਪ੍ਰਤੀ ਜਾਗਰੂਕ ਕਰਨਗੇ।"