ਚੰਡੀਗੜ੍ਹ: ਵੀਸੀ ਮਾਮਲੇ ਤੋਂ ਬਾਅਦ ਆਪ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ।ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ਨੂੰ ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਇਹ ਅਪੀਲ ਕੀਤੀ ਹੈ।


ਵੜਿੰਗ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ, "ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦੀਆਂ ਗਲ਼ਤ ਤਰਜੀਹਾਂ ਨੇ ਸਿਹਤ ਵਿਭਾਗ 'ਚ ਹਲਚੱਲ ਮਚਾ ਦਿੱਤੀ ਹੈ। ਅਸਤੀਫੇ ਹਰ ਰੋਜ਼ ਆ ਰਹੇ ਹਨ, ਉਹ ਵੀ ਉਦੋਂ ਜਦੋਂ ਕੋਵਿਡ19 ਦੇ ਮਾਮਲੇ ਜੁਲਾਈ ਵਿੱਚ 260% ਵਾਧੇ ਨਾਲ ਸਾਡੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਭਗਵੰਤ ਮਾਨ ਜੀ ਉਪਚਾਰਕ ਉਪਾਅ ਕਰਨ ਦੀ ਲੋੜ ਹੈ, ਅਜਿਹਾ ਨਾ ਹੋਵੇ ਕਿ ਰਾਜ ਅਣਜਾਣੇ ਵਿੱਚ ਘਿਰ ਜਾਵੇ।"


 



ਉਧਰ ਆਪ ਦਾ ਕਹਿਣਾ ਹੈ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਨਾਲ ਸਬੰਧਤ ਘਟਨਾ 'ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਵਿਰੋਧੀ ਧਿਰ ਇਸ ਮੁੱਦੇ 'ਤੇ ਘਟੀਆ ਰਾਜਨੀਤੀ ਕਰ ਰਹੀ ਹੈ ਅਤੇ ਮੀਡੀਆ ਕਵਰੇਜ ਲਈ ਮਗਰਮੱਛ ਦੇ ਹੰਝੂ ਵਹਾ ਰਹੀ ਹੈ।


ਦਰਅਸਲ, ਸਿਹਤ ਮੰਤਰੀ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਹਸਪਤਾਲ ਪਹੁੰਚੇ ਤਾਂ ਉਥੇ ਹਸਪਤਾਲ ਦੀ ਖਸਤਾ ਹਾਲਤ ਵੇਖ ਡਾ ਰਾਜ ਬਹਾਦਰ ਨੂੰ ਇਕ ਬੈੱਡ 'ਤੇ ਲੰਮੇ ਪੈਣ ਲਈ ਕਹਿ ਦਿੱਤਾ।ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਮੁੱਦਾ ਚੁੱਕ ਲਿਆ ਅਤੇ ਆਪ ਸਰਕਾਰ 'ਤੇ ਹਮਲਾ ਬੋਲ ਦਿੱਤਾ।


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ