ਹੁਸ਼ਿਆਰਪੁਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੇ ਸ਼ਿਕੰਜੇ 'ਚ ਹੈ।ਹੁਸ਼ਿਆਰਪੁਰ ਪੁਲਿਸ ਵੱਲੋਂ ਬਿਸ਼ਨੋਈ ਨੂੰ ਰਿਮਾਂਡ 'ਤੇ ਲਿਆ ਹੋਇਆ ਸੀ।ਇਹ ਰਿਮਾਂਡ ਕੱਲ੍ਹ ਖ਼ਤਮ ਹੋ ਰਿਹਾ ਹੈ।ਹੁਣ ਵੇਖਣਾ ਹੋਏਗਾ ਕੀ ਹੁਸ਼ਿਆਰਪੁਰ ਪੁਲਿਸ ਅਦਾਲਤ ਤੋਂ ਬਿਸ਼ਨੋਈ ਦਾ ਹੋਰ ਰਿਮਾਂਡ ਮੰਗਦੀ ਹੈ ਜਾਂ ਨਹੀਂ। ਕੋਰਟ ਪਹਿਲਾਂ ਹੀ ਹੁਸ਼ਿਆਰਪੁਰ ਪੁਲਿਸ ਨੂੰ ਦੋ ਵਾਰ ਬਿਸ਼ਨੋਈ ਦਾ ਰਿਮਾਂਡ ਦੇ ਚੁੱਕਾ ਹੈ।


ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖ਼ਤਮ ਹੋਣ ਮਗਰੋਂ 18 ਜੁਲਾਈ ਨੂੰ ਉਸਨੂੰ ਹੁਸ਼ਿਆਰਪੁਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਜਿਸ ਮਗਰੋਂ ਹੁਸ਼ਿਆਰਪੁਰ ਪੁਲਿਸ ਉਸਦਾ ਤਿੰਨ ਹੋਰ ਦਿਨਾਂ ਦਾ ਰਿਮਾਂਡ ਲੈਣ ਵਿੱਚ ਕਾਮਯਾਬ ਰਹੀ। ਹੁਣ 21 ਜੁਲਾਈ ਨੂੰ ਲਾਰੈਂਸ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਏਗਾ।


ਸਾਲ 2019 'ਚ ਹੁਸ਼ਿਆਰਪੁਰ 'ਚ ਇਕ ਸ਼ਰਾਬ ਕਾਰੋਬਾਰੀ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮਾਮਲੇ 'ਚ ਲਾਰੈਂਸ ਬਿਸ਼ਨੋਈ ਖਿਲਾਫ FIR ਦਰਜ ਹੈ। ਲਾਰੈਂਸ ਗੈਂਗ ਨੇ ਸ਼ਰਾਬ ਕਾਰੋਬਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਦੇਣ ਕਾਰਨ ਸ਼ਰਾਬ ਕਾਰੋਬਾਰੀ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸੀ।


 


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ