Punjab News: AG ਗੁਰਮਿੰਦਰ ਗੈਰੀ ਨੇ ਅਸਤੀਫੇ ਨੇ ਮਘਾਈ ਸਿਆਸਤ, ਵਿਰੋਧੀਆਂ ਕਿਹਾ-ਅਧਿਕਾਰੀਆਂ ਨੂੰ ਆਪਣੀ ਸਰਕਾਰ 'ਤੇ ਨਹੀਂ ਭਰੋਸਾ, ਸਰਕਾਰ 'ਚ ਪੱਸਰੀ ਚੁੱਪ !
ਗੁਰਮਿੰਦਰ ਸਿੰਘ ਗੈਰੀ ਨੇ ਅਕਤੂਬਰ 2023 ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀ ਨਿਯੁਕਤੀ ਸੀਨੀਅਰ ਵਕੀਲ ਵਿਨੋਦ ਘਈ ਦੇ ਅਸਤੀਫ਼ੇ ਤੋਂ ਬਾਅਦ ਹੋਈ ਸੀ। ਵਿਨੋਦ ਘਈ ਨੇ ਵੀ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Punjab News: ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ AG ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਗਿਆ ਹੈ। ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਮੌਜੂਦਾ ਐਡਵੋਕੇਟ ਜਨਰਲ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਸ ਨੂੰ ਲੈ ਕੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਪਹਿਲਾਂ ਕਦੇ ਵੀ ਉੱਚ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਨੂੰ ਇੰਨੀ ਬੇਇੱਜ਼ਤੀ ਅਤੇ ਜਲਦੀ ਨਾਲ ਨਹੀਂ ਕੱਢਿਆ ਗਿਆ ਸੀ ਜਿਵੇਂ ਭਗਵੰਤ ਮਾਨ ਸਰਕਾਰ ਕਰ ਰਹੀ ਹੈ ! ਇਹ ਦਰਸਾਉਂਦਾ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਦੇ ਆਗੂ ਅਧਿਕਾਰੀਆਂ 'ਤੇ ਭਰੋਸਾ ਕਰਦੇ ਹਨ ਅਤੇ ਨਾ ਹੀ ਅਧਿਕਾਰੀਆਂ ਨੂੰ ਆਪਣੀ ਸਰਕਾਰ 'ਤੇ ਭਰੋਸਾ ਹੈ!
Never before officers holding high positions were shunted out so disrespectfully and quickly the way @BhagwantMann govt is doing ! It shows that neither @AamAadmiParty leaders trust officers nor do officers have trust in their government !
— Sukhpal Singh Khaira (@SukhpalKhaira) March 30, 2025
Probably @ArvindKejriwal & Co want… pic.twitter.com/Jmw5UCOioc
ਖਹਿਰਾ ਨੇ ਕਿਹਾ, ਸ਼ਾਇਦ ਅਰਵਿੰਦ ਕੇਜਰੀਵਾਲ ਤੇ ਕੰਪਨੀ ਚਾਹੁੰਦੇ ਹਨ ਕਿ ਇਹ ਅਧਿਕਾਰੀ ਘੋਰ ਗੈਰ-ਸੰਵਿਧਾਨਕ ਕਦਮਾਂ ਵਿੱਚ ਸ਼ਾਮਲ ਹੋਣ! ਹਾਲ ਹੀ ਵਿੱਚ IPS ਨਾਗੇਸ਼ਵਰ ਰਾਓ ਦਾ ਮੁੱਖ ਨਿਰਦੇਸ਼ਕ ਵਿਜੀਲੈਂਸ ਬਿਊਰੋ ਅਤੇ ਗੁਰਕੀਰਤ ਕਿਰਪਾਲ ਸਿੰਘ ਦਾ ਗ੍ਰਹਿ ਸਕੱਤਰ ਵਜੋਂ ਅਚਾਨਕ ਤਬਾਦਲਾ, ਦੋਵੇਂ ਇਮਾਨਦਾਰ ਅਧਿਕਾਰੀ ਇਨ੍ਹਾਂ ਨਕਲੀ ਇਨਕਲਾਬੀਆਂ ਦੇ ਇਸ ਘਿਨਾਉਣੇ ਵਿਵਹਾਰ ਦੇ ਸਪੱਸ਼ਟ ਸੰਕੇਤ ਹਨ
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਚੰਨੀ ਦੇ ਨਕਸ਼ੇ ਕਦਮਾਂ ਤੇ। ਪਹਿਲਾ AG ਅਨਮੋਲ ਰਤਨ, ਦੂਜਾ AG ਵਿਨੋਦ ਘਈ, ਤੀਜਾ AG ਗੁਰਮਿੰਦਰ ਗੈਰੀ ਦਾ ਅਸਤੀਫ਼ਾ, ਕੁਝ ਤੋਂ ਮਜਬੂਰੀਆਂ ਰਹੀਂ ਹੋਗੀਂ ,ਯੂ ਹੀ ਕੋਈ ਬੇਵਫ਼ਾ ਨਹੀਂ ਹੋਤਾ❗️
ਜ਼ਿਕਰਯੋਗ ਹੈ ਕਿ ਗੁਰਮਿੰਦਰ ਸਿੰਘ ਗੈਰੀ ਨੇ ਅਕਤੂਬਰ ਸਾਲ 2023 ਦੇ ਵਿੱਚ ਇਹ ਅਹੁਦਾ ਸੰਭਾਲਿਆ ਸੀ। ਉਹ ਸੂਬੇ ਦੇ 35ਵੇਂ ਏਜੀ ਬਣੇ ਸਨ। ਯਾਦ ਰਹੇ ਕਿ ਗੁਰਮਿੰਦਰ ਸਿੰਘ ਗੈਰੀ ਨੇ ਅਕਤੂਬਰ 2023 ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀ ਨਿਯੁਕਤੀ ਸੀਨੀਅਰ ਵਕੀਲ ਵਿਨੋਦ ਘਈ ਦੇ ਅਸਤੀਫ਼ੇ ਤੋਂ ਬਾਅਦ ਹੋਈ ਸੀ। ਵਿਨੋਦ ਘਈ ਨੇ ਵੀ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।






















