(Source: ECI/ABP News)
AIG ਕਪੂਰ 'ਤੇ ਲੱਗੇ ਬਲਾਤਕਾਰ ਕਰਨ ਦੇ ਦੋਸ਼, ਬਲਾਤਕਾਰ ਪੀੜਤਾ ਦੀ ਸੁਣਵਾਈ ਕਰਨਗੇ ਪੰਜਾਬ ਦੇ ਰਾਜਪਾਲ
Punjab: ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਹੁਣ ਸ਼ਿਕਾਇਤਕਰਤਾ ਔਰਤ ਦੀ ਸੁਣਵਾਈ ਕਰਨਗੇ ਜਿਸ ਨੇ ਪੰਜਾਬ ਦੇ ਏਆਈਜੀ ਆਸ਼ੀਸ਼ ਕਪੂਰ 'ਤੇ ਪੁਲਿਸ ਹਿਰਾਸਤ ਵਿੱਚ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਰਾਜਪਾਲ ਨੇ ਔਰਤ ਨੂੰ ਸੁਣਵਾਈ ਲਈ ਬੁਲਾਇਆ ਹੈ।
![AIG ਕਪੂਰ 'ਤੇ ਲੱਗੇ ਬਲਾਤਕਾਰ ਕਰਨ ਦੇ ਦੋਸ਼, ਬਲਾਤਕਾਰ ਪੀੜਤਾ ਦੀ ਸੁਣਵਾਈ ਕਰਨਗੇ ਪੰਜਾਬ ਦੇ ਰਾਜਪਾਲ aig kapoor has been accused of bribery AIG ਕਪੂਰ 'ਤੇ ਲੱਗੇ ਬਲਾਤਕਾਰ ਕਰਨ ਦੇ ਦੋਸ਼, ਬਲਾਤਕਾਰ ਪੀੜਤਾ ਦੀ ਸੁਣਵਾਈ ਕਰਨਗੇ ਪੰਜਾਬ ਦੇ ਰਾਜਪਾਲ](https://feeds.abplive.com/onecms/images/uploaded-images/2022/09/25/b058dd80eb4ad5eb2c2eae4a87e19f481664086515567272_original.png?impolicy=abp_cdn&imwidth=1200&height=675)
Punjab News: ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਹੁਣ ਸ਼ਿਕਾਇਤਕਰਤਾ ਔਰਤ ਦੀ ਸੁਣਵਾਈ ਕਰਨਗੇ ਜਿਸ ਨੇ ਪੰਜਾਬ ਦੇ ਏਆਈਜੀ ਆਸ਼ੀਸ਼ ਕਪੂਰ 'ਤੇ ਪੁਲਿਸ ਹਿਰਾਸਤ ਵਿੱਚ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਰਾਜਪਾਲ ਨੇ ਔਰਤ ਨੂੰ ਸੁਣਵਾਈ ਲਈ ਬੁਲਾਇਆ ਹੈ। ਪੀੜਤਾ ਨੂੰ ਅੱਜ ਸਵੇਰੇ 11 ਵਜੇ ਬੁਲਾਇਆ ਗਿਆ ਹੈ। ਰਾਜਪਾਲ ਬੀਐਲ ਪੁਰੋਹਿਤ ਇਸ ਮਾਮਲੇ ਨੂੰ ਲਗਾਤਾਰ ਗੰਭੀਰਤਾ ਨਾਲ ਲੈ ਰਹੇ ਹਨ।
ਹਾਲ ਹੀ 'ਚ ਪੰਜਾਬ ਦੇ ਰਾਜਪਾਲ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਰਾਜਪਾਲ ਨੇ ਮਾਮਲੇ 'ਚ ਵੀਡੀਓ ਕਲਿੱਪ ਦੇ ਹਵਾਲੇ ਨਾਲ ਸ਼ਿਕਾਇਤ 'ਤੇ ਸਖ਼ਤ ਕਾਰਵਾਈ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਨਾਲ ਹੀ ਸੀਐਮ ਮਾਨ ਨੂੰ ਮਾਮਲੇ ਦੇ ਤੱਥਾਂ ਦੀ ਘੋਖ ਕਰਨ ਲਈ ਕਿਹਾ ਗਿਆ ਸੀ ਪਰ ਸੀਐਮ ਮਾਨ ਨੇ ਰਾਜਪਾਲ ਦੇ ਇਸ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ।
ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਹੁਣ ਰਾਜਪਾਲ ਨੇ ਖੁਦ ਪੀੜਤਾ ਨੂੰ ਸੁਣਵਾਈ ਲਈ ਬੁਲਾਇਆ ਹੈ। ਇਸ ਕੇਸ ਨਾਲ ਸਬੰਧਤ ਪੱਤਰ ਰਾਜਪਾਲ ਵੱਲੋਂ ਪੰਜਾਬ ਕੇਡਰ ਦੇ ਆਈਪੀਐਸ ਕੁਲਦੀਪ ਚਾਹਲ ਅਤੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਦੇ ਸਬੰਧ ਵਿੱਚ ਭੇਜੇ ਪੱਤਰ ਦੇ ਨਾਲ ਸੀਐਮ ਮਾਨ ਨੂੰ ਭੇਜਿਆ ਗਿਆ ਸੀ।
ਏਆਈਜੀ ਕਪੂਰ ਨਿਆਇਕ ਹਿਰਾਸਤ ਵਿੱਚ ਹਨ
ਗੌਰਤਲਬ ਹੈ ਕਿ ਮੁਲਜ਼ਮ ਏਆਈਜੀ ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਉਹ ਜੇਲ੍ਹ ਵਿੱਚ ਬੰਦ ਹੈ। ਆਸ਼ੀਸ਼ ਕਪੂਰ ਪੰਜਾਬ ਵਿਜੀਲੈਂਸ ਵਿੱਚ ਐਸਪੀ ਵਜੋਂ ਕੰਮ ਕਰਦੇ ਹੋਏ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੇ ਜਾਂਚ ਅਧਿਕਾਰੀ ਵੀ ਰਹਿ ਚੁੱਕੇ ਹਨ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)