ਬੇਅਦਬੀ ਮਾਮਲਿਆਂ 'ਤੇ ਕਾਂਗਰਸੀ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਨੂੰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦਾ ਤਿੱਖਾ ਜਵਾਬ
ਸਿੰਘਵੀ ਨੇ ਵਟੀਟ ਕਰਦਿਆਂ ਲਿਖਿਆ ਹੈ ਕਿ ਬੇਅਦਬੀ ਬਹੁਤ ਭਿਆਨਕ ਹੈ ਪਰ ਇੱਕ ਸੱਭਿਅਕ ਦੇਸ਼ ਵਿੱਚ ਲਿੰਚਿੰਗ ਵੀ ਘੱਟ ਭਿਆਨਕ ਨਹੀਂ ਹੈ।
ਚੰਡੀਗੜ੍ਹ: ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਨੇ ਬੇਅਦਬੀ ਮਾਮਲਿਆਂ ਦੀ ਨਿਖੇਧੀ ਕਰਦਿਆਂ ਬੇਅਦਬੀ ਕਰਨ ਵਾਲਿਆਂ ਦੇ ਕਤਲ ਨੂੰ ਵੀ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੈ ਕਤਲ ਕਰਨ 'ਤੇ ਵੀ ਸਖਤ ਐਕਸ਼ਨ ਹੋਣਾ ਚਾਹੀਦਾ ਹੈ।
ਸਿੰਘਵੀ ਨੇ ਵਟੀਟ ਕਰਦਿਆਂ ਲਿਖਿਆ ਹੈ ਕਿ ਬੇਅਦਬੀ ਬਹੁਤ ਭਿਆਨਕ ਹੈ ਪਰ ਇੱਕ ਸੱਭਿਅਕ ਦੇਸ਼ ਵਿੱਚ ਲਿੰਚਿੰਗ ਵੀ ਘੱਟ ਭਿਆਨਕ ਨਹੀਂ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਇੱਕ ਮਿਸਾਲ ਪੈਦਾ ਕੀਤੀ ਜਾਵੇ।
Sacrilege is horrendous but lynching in a civilized country is no less horrendous. I request the authorities to take strict action against all who took law into their own hand & make an example out of them.
— Abhishek Singhvi (@DrAMSinghvi) December 19, 2021
ਇਸ ਦਾ ਜਵਾਬ ਦਿੰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਭਿਸ਼ੇਕ ਸਿੰਘਵੀ ਟਵੀਟ ਕਰਕੇ ਆਖ ਰਹੇ ਨੇ ਕਿ "ਸ੍ਰੀ ਅੰਮ੍ਰਿਤਸਰ ਸਾਹਿਬ ਬੇਅਦਬੀ ਕਰਨ ਵਾਲੇ ਨੂੰ ਮਾਰਨ ਵਾਲਿਆਂ 'ਤੇ ਸਖਤ ਐਕਸ਼ਨ ਹੋਣਾ ਚਾਹੀਦਾ ਹੈ।"
ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ 1947 ਤੋਂ ਬਾਅਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸਿੱਖ ਮਰਿਯਾਦਾ, ਸਿੱਖ ਧਰਮ ਅਸਥਾਨਾਂ, ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਕਰਕੇ ਤੇ ਸਰਕਾਰੀ ਸਰਪ੍ਰਸਤੀ ਹੇਠ ਇਨ੍ਹਾਂ ਹਮਲਾਵਰ ਦੋਖੀਆਂ ਨੂੰ ਸਜਾ ਦੇਣ ਦੀ ਜਗਾ ਪੁਸ਼ਤਪਨਾਹੀ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਸਿੱਖ ਕੌਮ ਨੂੰ ਮਾਨਸਿਕ ਪ੍ਰੇਸ਼ਾਨੀ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਹੈ ਕਿ ਅਹਿਮ ਸੁਆਲ ਇਹ ਹੈ ਕਿ ਸੰਗਤ ਵੱਲੋਂ ਦੋਸ਼ੀ ਨੂੰ ਮਾਰਨ ਤੱਕ ਦੀ ਨੌਬਤ ਹੀ ਕਿਉਂ ਆਈ? ਜਦੋਂ ਕਨੂੰਨ ਦਾ ਰਾਜ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾ ਦੇ ਕੇ ਸਿੱਖਾਂ ਨੂੰ ਇਨਸਾਫ ਦੇਣ ਤੋਂ ਅਸਮਰੱਥ ਰਿਹਾ ਤਾਂ ਵਲੂੰਧਰੇ ਹਿਰਦੇ ਚੁੱਕੀ ਫਿਰਦੇ ਸਿੱਖ ਕੀ ਕਰਨ? 84 ਦੀ ਨਸਲਕੁਸ਼ੀ ਲਈ ਇਨਸਾਫ ਉਡੀਕਦੇ ਜਹਾਨੋ ਤੁਰ ਗਏ ਸਿੱਖਾਂ ਦੇ ਵਾਰਸ ਤੇ ਜਿੰਦਗੀ ਦੇ ਆਖਰੀ ਸਾਹ ਗਿਣ ਰਹੇ ਸਿੱਖ ਕੀ ਕਰਨ? ਇਹ ਵੀ ਅਭਿਸ਼ੇਕ ਸਿੰਘਵੀ ਨੂੰ ਦੱਸਣਾ ਚਾਹੀਦਾ ਹੈ।
ਇਹ ਵੀ ਪੜ੍ਹੋ : LOC ‘ਤੇ ਬਾਜ਼ ਨਹੀਂ ਆ ਰਿਹਾ ਪਾਕਿ, ਗੁਰਦਾਸਪੁਰ 'ਚ ਦਿਖਿਆ ਡ੍ਰੋਨ, BSF ਜਵਾਨਾਂ ਵੱਲੋਂ ਗੋਲੀਬਾਰੀ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin