ਪੜਚੋਲ ਕਰੋ

ਸੱਤਾ ’ਚ ਰਹਿੰਦਿਆ ਅਕਾਲੀ-ਭਾਜਪਾ ਤੇ ਕਾਂਗਰਸ ਨੇ ਪੰਜਾਬ ਦੀ ਪਿੱਠ ’ਚ ਮਾਰਿਆ ਛੁਰਾ : ਆਪ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਦੇ ਮੁੱਦੇ ਉਤੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸੱਤਾ ਵਿੱਚ ਰਹਿੰਦੇ ਹੋਏ ਦੋਵੇਂ ਪਾਰਟੀਆਂ ਨੂੰ ਚੰਡੀਗੜ੍ਹ ਦੀ ਕਦੇ ਵੀ ਯਾਦ ਨਹੀਂ ਆਈ।

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਦੇ ਮੁੱਦੇ ਉਤੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸੱਤਾ ਵਿੱਚ ਰਹਿੰਦੇ ਹੋਏ ਦੋਵੇਂ ਪਾਰਟੀਆਂ ਨੂੰ ਚੰਡੀਗੜ੍ਹ ਦੀ ਕਦੇ ਵੀ ਯਾਦ ਨਹੀਂ ਆਈ। ਜਦੋਂ ਸੱਤਾ ਵਿਚੋਂ ਬਾਹਰ ਹੋ ਜਾਂਦੇ ਹਨ ਤਾਂ ਚੰਡੀਗੜ੍ਹ ਤੇ ਪੰਜਾਬ ਦੇ ਹੋਰ ਮੁੱਦੇ ਇਨ੍ਹਾਂ ਨੂੰ ਯਾਦ ਆ ਜਾਂਦੇ ਹਨ। 

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਲਵਿੰਦਰ ਕੰਗ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਸੱਤਾ ਵਿੱਚ ਰਹਿੰਦੇ ਹੋਏ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨ੍ਹਾਂ ਪਾਰਟੀਆਂ ਨੇ ਸੱਤਾ ਦੇ ਨਸ਼ੇ ਵਿੱਚ ਕਦੇ ਵੀ ਪੰਜਾਬ ਦੇ ਅਧਿਕਾਰਾਂ ਦਾ ਖਿਆਲ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਪੰਜਾਬ ਉਤੇ ਕਰੀਬ 20 ਸਾਲ ਅਤੇ 28 ਸਾਲ ਕਾਂਗਰਸ ਨੇ ਰਾਜ ਕੀਤਾ। ਇਨ੍ਹਾਂ ਕਦੇ ਵੀ ਸੱਤਾ ਵਿੱਚ ਰਹਿੰਦੇ ਹੋਏ ਚੰਡੀਗੜ੍ਹ ਦੀ ਗੱਲ ਨਹੀਂ ਕੀਤਾ। 

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੰਡੀਗੜ੍ਹ ਉਤੇ ਪੰਜਾਬ ਦੇ ਹੱਕ ਦੀ ਲੜਾਈ ਨੂੰ ਹਰ ਪੱਧਰ ਉਤੇ ਲੜੇਗੀ। ਭਗਵੰਤ ਮਾਨ ਸਰਕਾਰ ਕਿਸੇ ਵੀ ਕੀਮਤ ਉਤੇ ਚੰਡੀਗੜ੍ਹ ਉਤੇ ਪੰਜਾਬ ਦੇ ਅਧਿਕਾਰ ਨੂੰ ਕਮਜੋਰ ਨਹੀਂ ਹੋਣ ਦੇਵੇਗੀ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰੇ, ਨਾ ਕਿ ਚੰਡੀਗੜ੍ਹ ਦੇ ਮਸਲੇ ਨੂੰ ਹੋਰ ਵਧਾਵਾ ਦੇਵੇ। 

ਕੰਗ ਨੇ ਵਿਰੋਧੀ ਪਾਰਟੀਆਂ ਉਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਪੰਜਾਬ ਦਾ ਹੱਕ ਕਮਜ਼ੋਰ ਕਰਨ ਦਾ ਦੋਸ਼ ਲਗਾ ਰਹੇ ਹਨ, ਪਰ ਖੁਦ ਇਨ੍ਹਾਂ ਅਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਦਫ਼ਤਰਾਂ ਨੂੰ ਬਾਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਚੰਡੀਗੜ੍ਹ ਤੋਂ ਮੋਹਾਲੀ ਸਿਫਟ ਕਿਉਂ ਕੀਤਾ? ਬਾਦਲ ਸਰਕਾਰ ਸਮੇਂ ਨਿਊ ਚੰਡੀਗੜ੍ਹ ਕਿਉਂ ਵਸਾਇਆ ਗਿਆ? ਦਰਅਸਲ, ਚੰਡੀਗੜ੍ਹ ਉਤੇ ਪੰਜਾਬ ਦਾ ਅਧਿਕਾਰ ਇਨ੍ਹਾਂ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਨੇ ਹੀ ਕਮਜ਼ੋਰ ਕੀਤਾ ਹੈ। 

ਉਨ੍ਹਾਂ ਬਾਦਲ ਪਰਿਵਾਰ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਸ਼ ਕਰਨ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਚੰਡੀਗੜ੍ਹ ਦੇ ਨਜ਼ਦੀਕ ਜ਼ਮੀਨ ਖੁਦ ਖਰੀਦੀ ਅਤੇ ਫਿਰ ਉਸ ਜ਼ਮੀਨ ਨੂੰ ਮਹਿੰਗੇ ਭਾਅ ਉਤੇ ਵੇਚਿਆ। ਇਨ੍ਹਾਂ ਲੋਕਾਂ ਨੇ ਆਪਣੇ ਨਿੱਜੀ ਲਾਭ ਲਈ ਚੰਡੀਗੜ੍ਹ ਉਤੇ ਪੰਜਾਬ ਦਾ ਅਧਿਕਾਰ ਕਮਜ਼ੋਰ ਕੀਤਾ ਅਤੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨਾਲ ਖੇਡੇ। ਇਸ ਮੌਕੇ ਮਲਵਿੰਦਰ ਕੰਗ ਨਾਲ ‘ਆਪ’ ਆਗੂ ਡਾ. ਸਨੀ ਸਿੰਘ ਆਹਲੂਵਾਲੀਆ ਅਤੇ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।

ਟਾਪ ਹੈਡਲਾਈਨ

Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ
Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ
Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
Medicine Storage In Monsoon : ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Medicine Storage In Monsoon: ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Embed widget