Shiromni Akali Dal: ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਦੀ ਤਿਆਰੀ 'ਚ ਅਕਾਲੀ ਦਲ ! ਭੜਕੇ ਬਾਗ਼ੀਆਂ ਨੇ ਕਰ ਦਿੱਤਾ ਵੱਡਾ ਚੈਲੰਜ, ਕਿਹਾ-ਪੰਥ ਕਦੇ ਨਹੀਂ ਕਰੇਗਾ ਮੁਆਫ਼
ਬਰਾੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਜਾਰੀ ਹੁਕਮਨਾਮਾ ਸਾਹਿਬ ਬਾਰੇ ਝੂਠ ਬੋਲਿਆ ਗਿਆ। ਅੱਜ ਵੀ ਜਾਰੀ ਹੁਕਮਨਾਮਾ ਸਾਹਿਬ ਪੰਥ ਦੀ ਰੌਸ਼ਨੀ ਵਿੱਚ ਪਏ ਹੋਏ ਹਨ। ਦੋ ਦਸੰਬਰ ਨੂੰ ਫ਼ਸੀਲ ਤੋ ਸਿੰਘ ਸਾਹਿਬਾਨ ਦੇ ਮੁਖ਼ਾਤਿਬ ਤੋ ਹੋਏ ਹਰ ਹੁਕਮ ਅੱਜ ਵੀ ਪੜੇ ਅਤੇ ਦੇਖੇ ਜਾ ਸਕਦੇ ਹਨ
Punjab News: ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ 'ਚ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਚੋਣ ਹੋਵੇਗੀ। ਇਸ ਨੂੰ ਲੈ ਕੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਹੋਵੇਗਾ। ਇਸ ਨੂੰ ਲੈ ਕੇ ਬਾਗ਼ੀ ਧੜੇ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ। ਚਰਨਜੀਤ ਬਰਾੜ ਨੇ ਇਸ ਮੌਕੇ ਚੈਲੰਜ ਦਿੰਦਿਆਂ ਕਿਹਾ ਕਿ 27000 ਡੈਲੀਗੇਟਾਂ ਦੇ ਨਾਮ ਪਾਰਟੀ ਵੈਬਸਾਈਟ ਤੇ ਪਾਉ!
ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਅਕਾਲੀ ਸੋਚ ਲਈ ਬੜੀ ਸ਼ਰਮ ਅਤੇ ਦੁੱਖ ਦੀ ਗੱਲ ਹੈ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਂਦਾ ਰਿਹਾ, ਜਿਸ ਪੰਥਕ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਵਿੱਚ ਸਿਰਫ ਤੇ ਸਿਰਫ ਸੱਚ ਨੂੰ ਨਾਪਿਆ ਤੋਲਿਆ ਜਾਂਦਾ ਰਿਹਾ ਅੱਜ ਉਸ ਪੰਥ ਦੇ ਮੁੱਖ ਦਫਤਰ ਤੋਂ ਪੰਥ ਨੂੰ ਸ਼ਰਮਸਾਰ ਕਰਦੇ ਦਾਅਵੇ ਕੀਤੇ ਗਏ।
ਬਰਾੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਜਾਰੀ ਹੁਕਮਨਾਮਾ ਸਾਹਿਬ ਬਾਰੇ ਝੂਠ ਬੋਲਿਆ ਗਿਆ। ਅੱਜ ਵੀ ਜਾਰੀ ਹੁਕਮਨਾਮਾ ਸਾਹਿਬ ਪੰਥ ਦੀ ਰੌਸ਼ਨੀ ਵਿੱਚ ਪਏ ਹੋਏ ਹਨ। ਦੋ ਦਸੰਬਰ ਨੂੰ ਫ਼ਸੀਲ ਤੋ ਸਿੰਘ ਸਾਹਿਬਾਨ ਦੇ ਮੁਖ਼ਾਤਿਬ ਤੋ ਹੋਏ ਹਰ ਹੁਕਮ ਅੱਜ ਵੀ ਪੜੇ ਅਤੇ ਦੇਖੇ ਜਾ ਸਕਦੇ ਹਨ
ਡਾਕਟਰ ਦਲਜੀਤ ਚੀਮਾ ਜਿਨ੍ਹਾਂ ਨੂੰ ਅਸਤੀਫੇ ਸਵਿਕਾਰ ਕਰਨ ਦੇ ਹੁਕਮ ਹੋਏ ਸੀ ਉਹ ਹੁਕਮਨਾਮਾ ਸਾਹਿਬ ਤੋਂ ਭਗੌੜੇ ਹੋਏ ਅੱਜ ਪੰਥ ਅਤੇ ਹੁਕਮਨਾਮਾ ਸਾਹਿਬ ਨੂੰ ਨਾ ਸਿਰਫ ਚੁਣੌਤੀ ਦੇ ਰਹੇ ਨੇ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਵੀ ਲੈ ਰਹੇ ਜਿਸ ਕਰਕੇ ਪੰਥ ਕਦੇ ਮੁਆਫ ਨਹੀਂ ਕਰੇਗਾ।
ਇਸ ਮੌਕੇ ਬਰਾੜ ਨੇ ਕਿਹਾ ਕਿ ਚੈਲੰਜ ਹੈ ਕਿ 27000 ਡੈਲੀਗੇਟਾ ਦੀ ਲਿਸਟ ਪਾਰਟੀ ਦੀ ਵੈਬਸਾਈਟ ਤੇ ਪਾਉਣ ਅਤੇ ਜੋ ਸਟੇਟ ਡੈਲੀਗੇਟ ਹਨ ਉਹਨਾਂ ਦੀ ਲਿਸਟ ਮੀਡੀਆ ਨੂੰ ਜਾਰੀ ਕਰੋ ਤਾਂ ਕਿ ਪਤਾ ਲੱਗੇ ਕਿ ਕੌਣ ਲੋਕ ਹਨ ਜੋ ਹੁਕਮਨਾਮੇ ਤੋਂ ਭਗੌੜੇ ਹੋਏ ਹਨ ਤੇ ਕਿਸੇ ਭਗੌੜੇ ਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੇ ਹਨ।
ਜ਼ਿਕਰ ਕਰ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਵਰਕਰਾਂ ਦੀ ਮਿਹਨਤ ਸਦਕਾ ਹੀ ਪਾਰਟੀ ਦੀ ਭਰਤੀ ਮੁਕੰਮਲ ਹੋਈ ਹੈ। ਸਾਡੀ ਮੈਂਬਰਸ਼ਿਪ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਾਰੇ ਵਰਕਰਾਂ ਦਾ ਧੰਨਵਾਦ , ਜੋ ਅਕਾਲੀ ਦਲ ਨੂੰ ਇਨ੍ਹਾਂ ਪਿਆਰ ਦਿੱਤਾ। ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ।






















