ਪੜਚੋਲ ਕਰੋ

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਅਕਾਲੀਆਂ ਨੇ ਮੋਦੀ ਦਾ ਬਚਾਅ ਕਰਨ ਲਈ ਚੱਲੀ ਕੈਪਟਨ 'ਤੇ ਚਾਲ

ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧਦੀਆਂ ਕੀਮਤਾਂ ਕਾਰਨ ਕੇਂਦਰ ਦੀ ਮੋਦੀ ਸਰਕਾਰ ਦੀ ਹੋ ਰਹੀ ਬਦਖੋਹੀ ਤੋਂ ਬਚਣ ਲਈ ਭਾਜਪਾ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵਿਰੁੱਧ ਦਾਅ ਖੇਡਿਆ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਜੇਕਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਆਮ ਆਦਮੀ 'ਤੇ ਪਏ ਬੋਝ ਨੂੰ ਘਟਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸੱਚਮੁੱਚ ਸੰਜੀਦਾ ਤੇ ਇਮਾਨਦਾਰ ਹਨ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਆਂਧਰਾ ਤੇ ਰਾਜਸਥਾਨ ਦੀ ਤਰਜ਼ 'ਤੇ ਪੈਟਰੋਲੀਅਮ ਵਸਤਾਂ 'ਤੇ ਲਾਏ ਜਾ ਰਹੇ ਵੈਟ ਵਿੱਚ ਕਟੌਤੀ ਕਰਨ। ਪ੍ਰੈੱਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਾਖੜ ਨੂੰ ਪੈਟਰੋਲੀਅਮ ਵਸਤਾਂ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ 'ਤੇ ਸੜਕਾਂ ਉੱਤੇ ਜਾ ਕੇ ਪ੍ਰਦਰਸ਼ਨ ਕਰਨ ਦਾ ਉਦੋਂ ਤਕ ਕੋਈ ਅਧਿਕਾਰ ਨਹੀਂ, ਜਦੋਂ ਤਕ ਉਹ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਕੋਲੋਂ ਵੈਟ ਘਟਾਏ ਜਾਣ ਦੀ ਮੰਗ ਨਹੀਂ ਕਰਦਾ। ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪੈਟਰੋਲ 'ਤੇ ਸਥਾਨਕ ਟੈਕਸ ਲਾ ਕੇ ਲਗਪਗ 2 ਹਜ਼ਾਰ ਕਰੋੜ ਰੁਪਏ ਕਮਾਉਂਦੀ ਹੈ। ਜੇਕਰ ਕਾਂਗਰਸ ਸਰਕਾਰ ਨੂੰ ਸੂਬੇ ਦੇ ਲੋਕਾਂ ਦੀ ਫ਼ਿਕਰ ਹੈ ਤਾਂ ਵੈਟ ਵਿੱਚ ਥੋੜ੍ਹੀ ਜਿਹੀ ਕਟੌਤੀ ਕਰਨ ਨਾਲ ਆਮ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਿਆਸੀ ਲਾਹਾ ਲੈਣ ਵਾਸਤੇ ਹਮੇਸ਼ਾ ਹੀ ਸਥਿਤੀ ਦਾ ਫਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦੀ ਹੈ, ਜਦਕਿ ਲੋਕਾਂ ਦੀ ਭਲਾਈ ਵਾਸਤੇ ਬਹੁਤ ਥੋੜ੍ਹੇ ਕਦਮ ਚੁੱਕਦੀ ਹੈ। ਅਕਾਲੀ ਲੀਡਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਵਰੀ 2017 ਤੋਂ ਲੈ ਕੇ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਡੀਏ ਦੀ ਕੋਈ ਕਿਸ਼ਤ ਜਾਰੀ ਨਹੀਂ ਕੀਤੀ ਹੈ ਜੋ ਹੁਣ ਤਕ 26 ਫ਼ੀਸਦ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿਚ ਵੀ ਜਾਣਬੁੱਝ ਕੇ ਦੇਰੀ ਕਰ ਰਹੀ ਹੈ।

ਟਾਪ ਹੈਡਲਾਈਨ

Abohar 'ਚ ਜ਼ਮੀਨੀ ਰੰਜਿਸ਼ ਨੇ ਲਿਆ ਖੂਨੀ ਰੂਪ , ਨੌਜਵਾਨ ਦੇ ਗੁਪਤ ਅੰਗ 'ਚ ਮਾਰੀ ਗੋਲੀ 
Abohar 'ਚ ਜ਼ਮੀਨੀ ਰੰਜਿਸ਼ ਨੇ ਲਿਆ ਖੂਨੀ ਰੂਪ , ਨੌਜਵਾਨ ਦੇ ਗੁਪਤ ਅੰਗ 'ਚ ਮਾਰੀ ਗੋਲੀ 
 Punjab ਦੀਆਂ 5 ਹਜ਼ਾਰ ਗੈਰ-ਕਾਨੂੰਨੀ ਕਾਲੋਨੀਆਂ ਹੋਣਗੀਆਂ ਰੈਗੂਲਰ, ਸਰਕਾਰ ਲਿਆ ਰਹੀ ਨਵੀਂ ਪਾਲਿਸੀ
 Punjab ਦੀਆਂ 5 ਹਜ਼ਾਰ ਗੈਰ-ਕਾਨੂੰਨੀ ਕਾਲੋਨੀਆਂ ਹੋਣਗੀਆਂ ਰੈਗੂਲਰ, ਸਰਕਾਰ ਲਿਆ ਰਹੀ ਨਵੀਂ ਪਾਲਿਸੀ
 Khanna 'ਚ ਗੁਰਦੁਆਰਾ ਸਾਹਿਬ ਦਾ ਪਾਠੀ ਸ਼ੱਕੀ ਹਾਲਾਤਾਂ 'ਚ ਲਾਪਤਾ, 2 ਜੁਲਾਈ ਤੋਂ ਘਰ ਨਹੀਂ ਪਰਤਿਆ ,7 ਸਾਲ ਪਹਿਲਾਂ ਹੋਇਆ ਸੀ ਵਿਆਹ 
 Khanna 'ਚ ਗੁਰਦੁਆਰਾ ਸਾਹਿਬ ਦਾ ਪਾਠੀ ਸ਼ੱਕੀ ਹਾਲਾਤਾਂ 'ਚ ਲਾਪਤਾ, 2 ਜੁਲਾਈ ਤੋਂ ਘਰ ਨਹੀਂ ਪਰਤਿਆ ,7 ਸਾਲ ਪਹਿਲਾਂ ਹੋਇਆ ਸੀ ਵਿਆਹ 
Kapurthala 'ਚ ਨਸ਼ੇ ਦੀ ਹਾਲਤ 'ਚ ਮਿਲੇ ਕਾਂਸਟੇਬਲ ਦਾ ਡੋਪ ਟੈਸਟ ਪਾਜ਼ਿਟਿਵ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ ਗ੍ਰਿਫ਼ਤਾਰ 
Kapurthala 'ਚ ਨਸ਼ੇ ਦੀ ਹਾਲਤ 'ਚ ਮਿਲੇ ਕਾਂਸਟੇਬਲ ਦਾ ਡੋਪ ਟੈਸਟ ਪਾਜ਼ਿਟਿਵ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ ਗ੍ਰਿਫ਼ਤਾਰ 

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Big News: ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
Embed widget