ਜ਼ਹਿਰੀਲੀ ਸ਼ਰਾਬ ਮਾਮਲੇ 'ਚ ਅਕਾਲੀ ਦਲ ਕਰਾਏਗੀ CBI ਜਾਂਚ, ਕੈਪਟਨ ਸਰਕਾਰ ਨੂੰ ਦਿੱਤੀ ਚੇਤਾਵਨੀ
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਿਆਸਤ ਵੀ ਗਰਮਾ ਰਹੀ ਹੈ।ਮਾਝੇ ਦੇ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਿਆਸਤ ਵੀ ਗਰਮਾ ਰਹੀ ਹੈ।ਮਾਝੇ ਦੇ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੌਰਾਨ ਤਰਨਤਾਰਨ ਤੋਂ 63, ਅੰਮ੍ਰਿਤਸਰ ਤੋਂ 12 ਅਤੇ ਬਟਾਲਾ ਤੋਂ 11 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਹ ਮੌਤਾਂ ਦਾ ਸਿਲਸਿਲਾ 29 ਜੁਲਾਈ ਤੋਂ ਸ਼ਰੂ ਹੋਇਆ ਅਤੇ 1 ਅਗਸਤ ਤੱਕ 86 ਲੋਕਾਂ ਦੀ ਜਾਨ ਚਲੀ ਗਈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਹਾਈ ਕੋਰਟ ਜਾ ਇਸ ਤੇ ਸੀਬੀਆਈ ਜਾਂਚ ਦੀ ਮੰਗ ਕਰਨਗੇ।
ਬਾਦਲ ਨੇ ਕਿਹਾ ਕਿ ਆਕਲੀ ਦਲ ਇਸ ਮੁੱਦੇ ਤੇ ਸੰਘਰਸ਼ ਕਰੇਗੀ ਅਤੇ ਇਸ ਮਾਮਲੇ ਦੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੀ ਮੰਗ ਰੱਖੇਗੀ।ਉਨ੍ਹਾਂ ਕਾਂਗਰਸ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਅਕਾਲੀ ਦਲ ਇਸ ਮੁੱਦੇ ਖਿਲਾਫ ਮੋਰਚਾ ਖੋਲੇਗੀ ਅਤੇ ਤਿੱਖਾ ਸੰਘਰਸ਼ ਕਰੇਗੀ।
ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ 302 ਦਾ ਪਰਚਾ ਦਰਜ ਕੀਤਾ ਜਾਵੇ।ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 25-25 ਲੱਖ ਰੁਪਏ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਉਧਰ ਇਸ ਮਾਮਲੇ ਤੇ ਐਕਸ਼ਨ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਐਕਸਾਈਜ਼ ਅਤੇ ਗ੍ਰਹਿ ਮੰਤਰਾਲਾ ਸੰਭਾਲਦੇ ਹਨ ਨੇ 7 ਐਕਸਾਈਜ਼ ਵਿਭਾਗ ਦੇ ਅਫਸਰਾਂ ਅਤੇ 6 ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਜਿਸ 'ਚ ਦੋ ਡੀਐਸਪੀ ਵੀ ਸ਼ਾਮਲ ਹਨ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕਈ ਥਾਂ ਛਾਪੇਮਾਰੀ ਕਰਕੇ ਹੁਣ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜਿਸ 'ਚ ਇੱਕ ਮਹਿਲਾ, ਟਰਾਂਸਪੋਟਰ ਅਤੇ ਢਾਬਾ ਮਾਲਕ ਸ਼ਾਮਲ ਹਨ।
ਟ੍ਰੈਂਡਿੰਗ ਟੌਪਿਕ





















