ਹੁਸ਼ਿਆਰਪੁਰ: ਪਿੰਡ ਮੰਨਣ ਦੇ ਰਹਿਣ ਵਾਲੇ ਅਕਾਲੀ ਲੀਡਰ ਦੀ ਅੱਗ ਲੱਗਣ ਕਾਰਨ ਸੜੀ ਹੋਈ ਲਾਸ਼ ਮਿਲੀ ਹੈ। ਇਸ ਦੇ ਨਾਲ ਹੀ ਉਸ ਦਾ ਮੋਟਰਸਾਈਕਲ ਸੜਿਆ ਹੋਇਆ ਪਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਤਲ ਦੇ ਨਜ਼ਰੀਏ ਤੋਂ ਕਰ ਰਹੀ ਹੈ।



ਹੁਸ਼ਿਆਰਪੁਰ ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਬੀਤੀ ਰਾਤ ਆਪਣੇ ਪਿੰਡ ਤੋਂ ਹੁਸ਼ਿਆਰਪੁਰ ਊਨਾ ਮਾਰਗ 'ਤੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ। ਅੱਜ ਸਵੇਰ ਪਿੰਡ ਭੇੜੂਆਂ ਕੋਲ ਉਸ ਦੀ ਮ੍ਰਿਤਕ ਦੇਹ ਪਾਈ ਗਈ ਹੈ।



ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਜਾਂਚ ਲਈ ਲਾਸ਼ ਤੇ ਮੋਟਰਸਾਈਕਲ ਦੇ ਨਮੂਨੇ ਵੀ ਲੈ ਲਏ ਹਨ। ਪੁਲਿਸ ਕਪਤਾਨ (ਤਫਤੀਸ਼) ਨੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ।