Heavy Rain Alert: ਪੰਜਾਬੀਓ ਹੋ ਜਾਓ ਸਾਵਧਾਨ! ਪੰਜਾਬ 'ਚ ਅੱਜ ਸ਼ਾਮ ਭਾਰੀ ਬਾਰਿਸ਼ ਦੀ ਵਾਰਨਿੰਗ, IMD ਨੇ ਕੀਤੀ ਵੱਡੀ ਭਵਿੱਖਵਾਣੀ
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈ ਰਿਹਾ ਹੈ। ਅੱਜ ਸਵੇਰੇ ਹਲਕੀ ਧੁੱਪ ਨਿਕਲੀ, ਪਰ ਜਿਵੇਂ-ਜਿਵੇਂ ਦਿਨ ਢੱਲ ਰਿਹਾ ਹੈ ਆਸਮਾਨ ਦੇ ਵਿੱਚ ਮੁੜ ਤੋਂ ਬੱਦਲ ਛਾਉਣ ਲੱਗ ਪਏ ਹਨ। IMD ਨੇ ਸ਼ਾਮ ਦੇ ਲਈ ਭਾਰੀ ਮੀਂਹ..

IMD Issues Warning: ਪੱਛਮੀ ਮਾਨਸੂਨ ਦੇ ਪਿੱਛੇ ਹਟਣ ਦੇ ਬਾਵਜੂਦ, ਉੱਤਰ ਭਾਰਤ ਵਿੱਚ ਪਿਛਲੇ 2 ਦਿਨ ਤੋਂ ਲਗਾਤਾਰ ਵਰਖਾ ਜਾਰੀ ਹੈ। ਮੰਗਲਵਾਰ ਦੀ ਸ਼ਾਮ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਬਹੁਤ ਤੇਜ਼ ਵਰਖਾ ਹੋਈ, ਜਿਸ ਨਾਲ ਨਿਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋਈ ਅਤੇ ਸਵੇਰੇ-ਸ਼ਾਮ ਦੀ ਠੰਢ ਮਹਿਸੂਸ ਹੋਣ ਲੱਗੀ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਸ਼ਾਮ ਨੂੰ ਵੀ ਤੇਜ਼ ਵਰਖਾ ਹੋਣ ਦੀ ਭਵਿੱਖਵਾਣੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਅੱਜ ਸ਼ਾਮ ਨੂੰ ਜ਼ੋਰਦਾਰ ਵਰਖਾ ਦੇ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ 'ਚ ਇੰਨੀ ਮਿਲੀਮੀਟਰ ਵਰਖਾ ਦਰਜ ਕੀਤੀ ਗਈ
ਜੇ ਅਸੀਂ ਮੌਸਮ ਵਿਭਾਗ ਦੇ ਪਿਛਲੇ 24 ਘੰਟਿਆਂ ਦੇ ਡਾਟੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਵਰਖਾ ਪਟਿਆਲਾ ਜ਼ਿਲ੍ਹੇ ਵਿੱਚ 50 ਮਿਲੀਮੀਟਰ ਦਰਜ ਕੀਤੀ ਗਈ। ਇਸਦੇ ਨਾਲ-ਨਾਲ, ਮੋਹਾਲੀ ਵਿੱਚ 48 ਮਿਮੀ, ਲੁਧਿਆਣਾ ਵਿੱਚ 31 ਮਿਮੀ, ਅੰਮ੍ਰਿਤਸਰ ਵਿੱਚ 20.6 ਮਿਮੀ, ਪਠਾਨਕੋਟ ਵਿੱਚ 19 ਮਿਮੀ, ਬਠਿੰਡਾ ਵਿੱਚ 20.6 ਮਿਮੀ, ਰੋਪੜ ਵਿੱਚ 36.5 ਮਿਮੀ ਅਤੇ ਗੁਰਦਾਸਪੁਰ ਵਿੱਚ 16.7 ਮਿਮੀ ਵਰਖਾ ਹੋਈ। ਫਤਿਹਗੜ੍ਹ ਸਾਹਿਬ, ਮੋਗਾ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਵੀ ਵਰਖਾ ਦਰਜ ਕੀਤੀ ਗਈ।
ਲਗਭਗ 8 ਡਿਗਰੀ ਦੀ ਕਮੀ ਆਈ
ਬਾਰਿਸ਼ ਕਾਰਨ ਪੰਜਾਬ ਵਿੱਚ ਤਾਪਮਾਨ 10.6 ਡਿਗਰੀ ਸੈਲਸੀਅਸ ਤੱਕ ਘਟ ਗਿਆ ਹੈ। ਪਿਛਲੇ 2-3 ਦਿਨਾਂ ਦੀ ਲਗਾਤਾਰ ਵਰਖਾ ਕਾਰਨ ਤਾਪਮਾਨ ਵਿੱਚ ਲਗਭਗ 8 ਡਿਗਰੀ ਦੀ ਕਮੀ ਆਈ ਹੈ। ਲਗਾਤਾਰ ਵਰਖਾ ਨਾਲ ਠੰਡੀ ਦੇ ਲੱਛਣ ਤੇਜ਼ ਹੋ ਗਏ ਹਨ। ਮੌਸਮ ਵਿਭਾਗ ਨੇ ਇਸ ਸਾਲ ਭਾਰਤ ਵਿੱਚ ਕੜੀ ਸਰਦੀ ਦੀ ਸੰਭਾਵਨਾ ਪਹਿਲਾਂ ਹੀ ਦੱਸੀ ਸੀ, ਜਿਸਨੂੰ ਲਾ ਨੀਨਾ ਦੀ ਸਰਗਰਮੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸਦੇ ਨਾਲ-ਨਾਲ ਇਸ ਸਮੇਂ ਪਠਾਨਕੋਟ, ਪਟਿਆਲਾ, ਚੰਡੀਗੜ੍ਹ, ਜਲੰਧਰ ਵਿੱਚ ਤਾਪਮਾਨ ਆਮ ਦਿਨਾਂ ਨਾਲੋਂ 8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















