ਪੜਚੋਲ ਕਰੋ

ਪੰਜਾਬ ਵਿਚ ਚੱਲ ਰਹੇ ਸਾਰੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾਂ ਦੇਰੀ ਦੇ ਮੁਕੰਮਲ ਕੀਤਾ ਜਾਵੇ: ਰਾਜਪਾਲ

ਪੰਜਾਬ ਦੇ ਰਾਜਪਾਲ ਵਲੋਂ ਪੰਜਾਬ ਵਿੱਚ ਚੱਲ ਰਹੇ ਕੇਂਦਰੀ ਪ੍ਰੋਜੈਕਟਾਂ ਬਾਰੇ ਪ੍ਰਗਤੀ ਰਿਪੋਰਟ ਲੈਣ ਲਈ ਰਾਸ਼ਟਰੀ ਰਾਜ ਮਾਰਗ ਅਥਾਰਟੀ, ਰੇਲਵੇ ਅਧਕਿਾਰੀਆਂ, ਏਅਰਪੋਰਟ ਅਥਾਰਟੀ ਅਤੇ ਬੀ.ਐਸ.ਐਨ.ਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। 

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸਾਸ਼ਕ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਅੱਜ ਪੰਜਾਬ ਵਿੱਚ ਚੱਲ ਰਹੇ ਕੇਂਦਰੀ ਪ੍ਰੋਜੈਕਟਾਂ ਬਾਰੇ ਪ੍ਰਗਤੀ ਰਿਪੋਰਟ ਲੈਣ ਲਈ ਰਾਸ਼ਟਰੀ ਰਾਜ ਮਾਰਗ ਅਥਾਰਟੀ, ਰੇਲਵੇ ਅਧਕਿਾਰੀਆਂ, ਏਅਰਪੋਰਟ ਅਥਾਰਟੀ ਅਤੇ ਬੀ.ਐਸ.ਐਨ.ਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। 

ਮੀਟਿੰਗ ਦੌਰਾਨ ਰਾਜਪਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿੱਚ ਕੋਈ ਵੀ ਦਿਕੱਤ ਆਂਉਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਲਿਖਤੀ ਤੌਰ ‘ਤੇ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਮਸਲੇ ਪਹਿਲ ਦੇ ਅਧਾਰ ‘ਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਸਹਾਇਤਾ ਨਾਲ ਹੱਲ ਕਰਵਾਏ ਜਾ ਸਕਣ।

ਇਸ ਮੌਕੇ ਰਾਜਪਾਲ ਨੇ ਕਹਿਾ ਕਿ ਸਾਰੇ ਕੇਂਦਰੀ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਲੈਣ ਲਈ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਪ੍ਰੋਜੈਕਟਾਂ ਬਾਰੇ ਸਮੇਂ ਸਮੇਂ ‘ਤੇ ਉਨ੍ਹਾਂ ਨੂੰ ਲਖਿਤੀ ਤੌਰ ‘ਤੇ ਜਾਣੂ ਕਰਵਾਇਆ ਜਾਵੇ। ਇਸ ਮੌਕੇ ਰਾਜਪਾਲ ਵਲੋਂ ਚੰਡੀਗੜ੍ਹ ਵਿੱਚ ਵਧ ਰਹੀ ਟਰੈਫਿਕ ਦੀ ਸਮੱਸਿਆ ਦਾ ਜ਼ਿਕਰ ਕਰਨ ‘ਤੇ ਰਾਸ਼ਟਰੀ ਰਾਜ ਮਾਰਗ ਅਥਾਰਟੀ ਦੇ ਅਧਕਿਾਰੀਆਂ ਨੇ ਦੱਸਿਆ ਕਿ ਪੰਚਕੁਲਾ ਤੋਂ ਸ਼ਿਮਲੇ ਨੂੰ ਜੋੜਨ ਅਤੇ ਮਾਜਰੀ ਤੋਂ ਬੱਦੀ ਨੂੰ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗਾਂ ਦੇ ਬਣਨ ਨਾਲ ਇਹ ਸਮੱਸਿਆ ਕਾਫੀ ਹੱਦ ਤੱਕ ਕੰਟਰੋਲ ਵਿਚ ਆ ਜਾਵੇਗੀ।

ਇਸ ਮੌਕੇ ਰਾਜਪਾਲ ਨੇ ਕਹਿਾ ਕਿ ਉਦੇਪੁਰ-ਚੰਡੀਗੜ੍ਹ-ਜੰਮੂ ਸੈਰ ਸਪਾਟੇ ਲਈ ਕਾਫੀ ਮਹੱਤਵਪੂਰਨ ਸ਼ਹਰਿ ਹਨ, ਜਿਸ ਨੂੰ ਦੇਖਦਿਆਂ ਜੰਮੂ ਤਵੀ ਰੇਲ ਨੂੰ ਰੋਜਾਨਾਂ ਕਰਨ ਬਾਰੇ ਪ੍ਰਸਤਾਵ ਤਿਆਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਵੇਂ ਬਣ ਰਹੇ ਅੰਮ੍ਰਤਿ ਸਟੇਸ਼ਨਾਂ ਅਤੇ ਨਵੀਆਂ ਵਿਛ ਰਹੀਆਂ ਰੇਲ ਲਾਈਨਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।

ਮੀਟਿੰਗ ਦੌਰਾਨ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਤੋਂ ਸਿੱਧਾ ਸ਼ਹੀਦ ਭਗਤ ਸਿੰਘ ਅੰਤਰਾਸ਼ਟਰੀ ਏਅਰਪੋਰਟ ਨੂੰ ਜੋੜਨ ਵਾਲੀ ਪ੍ਰਸਤਾਵਿਤ ਸੜਕ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਆਿ ਕਿ ਇਸ ਸੜਕ ਦੇ ਬਨਣ ਨਾਲ ਚੰਡੀਗੜ੍ਹ ਤੋਂ ਏਅਰਪੋਰਟ ਤੱਕ 10 ਕਿਲੋਮੀਟਰ ਦੀ ਦੂਰੀ ਘੱਟ ਜਾਵੇਗੀ। ਬੀ.ਐਸ.ਐਨ.ਐਲ ਦੇ ਅਧਿਕਾਰੀਆਂ ਨੇ ਵੀ ਇਸ ਮੌਕੇ ਆਪਣੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੱਤੀ। 

ਮੀਟਿੰਗ ਵਿਚ ਹੋਰਨਾਂ ਤੋਂ ਇਲਵਾ ਵਧੀਕ ਮੁੱਖ ਸਕੱਤਰ ਰਾਜਪਾਲ ਸ੍ਰੀ ਕੇ. ਸਿਵਾ ਪ੍ਰਸਾਦ, ਡੀ.ਆਰ.ਐਮ. ਅੰਬਾਲਾ ਸ੍ਰੀ ਐਮ.ਐਸ ਭਾਟੀਆ, ਡੀ.ਆਰ.ਐਮ ਫਿਰੋਜ਼ਪੁਰ ਸ੍ਰੀ ਸੰਜੇ ਕੁਮਾਰ, ਰੀਜਨਲ ਆਫੀਸਰ ਐਨ.ਐਚ.ਏ.ਆਈ ਸ੍ਰੀ ਵਿਪਨੇਸ਼ ਸ਼ਰਮਾ ਅਤੇ ਸੀ.ਈ.ਓ. ਸੀ.ਐਚ.ਆਈ.ਏ.ਐਲ ਸ੍ਰੀ ਅਜੈ ਵਰਮਾ ਤੋਂ ਇਲਾਵਾ ਅੇਨ.ਐਚ.ਏ.ਆਈ., ਰੇਲਵੇ, ਬੀ.ਐਸ.ਐਨ.ਐਲ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦਾ ਅਵਾਰਾ ਕੁੱਤਿਆਂ ਨੂੰ ਮਾਰਨ ਦਾ ਬਿਆਨ ਸੁਪਰੀਮ ਕੋਰਟ ਪਹੁੰਚਿਆ; ਅਦਾਲਤ ਬੋਲੀ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦਾ ਅਵਾਰਾ ਕੁੱਤਿਆਂ ਨੂੰ ਮਾਰਨ ਦਾ ਬਿਆਨ ਸੁਪਰੀਮ ਕੋਰਟ ਪਹੁੰਚਿਆ; ਅਦਾਲਤ ਬੋਲੀ...
Punjab News: ਪੰਜਾਬ 'ਚ ਅਧਿਆਪਕਾਂ ਅਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ ਰੋਕੀ ਜਾਏਗੀ ਤਨਖਾਹ? ਮੰਡਰਾ ਰਿਹਾ ਖਤਰਾ...
ਪੰਜਾਬ 'ਚ ਅਧਿਆਪਕਾਂ ਅਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ ਰੋਕੀ ਜਾਏਗੀ ਤਨਖਾਹ? ਮੰਡਰਾ ਰਿਹਾ ਖਤਰਾ...
Punjab News: ਪੰਜਾਬ 'ਚ ਸਰਕਾਰੀ ਦਫ਼ਤਰਾਂ ਦਾ ਬਦਲਿਆ ਟਾਈਮ, ADC ਬੋਲੇ- ਦੇਰ ਨਾਲ ਪਹੁੰਚਣ ਵਾਲੇ ਮੁਲਾਜ਼ਮਾਂ ਤੇ ਹੋਏਗਾ ਐਕਸ਼ਨ; ਅੱਜ ਹੀਟਵੇਵ ਲਈ ਔਰੇਂਜ ਅਲਰਟ ਜਾਰੀ...
ਪੰਜਾਬ 'ਚ ਸਰਕਾਰੀ ਦਫ਼ਤਰਾਂ ਦਾ ਬਦਲਿਆ ਟਾਈਮ, ADC ਬੋਲੇ- ਦੇਰ ਨਾਲ ਪਹੁੰਚਣ ਵਾਲੇ ਮੁਲਾਜ਼ਮਾਂ ਤੇ ਹੋਏਗਾ ਐਕਸ਼ਨ; ਅੱਜ ਹੀਟਵੇਵ ਲਈ ਔਰੇਂਜ ਅਲਰਟ ਜਾਰੀ...
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ
ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ
Embed widget