Punjab Breaking News Live 10 May: ਅੰਮ੍ਰਿਤਪਾਲ ਸਿੰਘ ਨੇ ਆਰਜ਼ੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੀਤਾ ਰੁੱਖ, ਹੈੱਡ ਗ੍ਰੰਥੀ ਨੇ ਕੀਤਾ ਮੋਟਰਸਾਈਕਲ ਚੋਰੀ, ਅੱਜ 18 ਉਮੀਦਵਾਰ ਨਾਮਜ਼ਦਗੀ ਪੱਤਰ ਕਰਨਗੇ ਦਾਖਲ
Punjab Breaking News Live 10 May: ਅੰਮ੍ਰਿਤਪਾਲ ਸਿੰਘ ਨੇ ਆਰਜ਼ੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੀਤਾ ਰੁੱਖ, ਹੈੱਡ ਗ੍ਰੰਥੀ ਨੇ ਕੀਤਾ ਮੋਟਰਸਾਈਕਲ ਚੋਰੀ, ਅੱਜ 18 ਉਮੀਦਵਾਰ ਨਾਮਜ਼ਦਗੀ ਪੱਤਰ ਕਰਨਗੇ ਦਾਖਲ

Background
Punjab Breaking News Live 10 May: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਰਜ਼ੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ ਹੈ। ਉਨ੍ਹਾਂ ਨੇ ਹਾਈ ਕੋਰਟ ਤੋਂ ਆਰਜ਼ੀ ਰਿਹਾਈ ਦੀ ਮੰਗ ਕੀਤੀ ਹੈ ਤਾਂ ਜੋ ਉਹ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰ ਸਕਣ। ਅੰਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਆਸਾਮ ਦੀ ਜੇਲ੍ਹ 'ਚ ਬੰਦ ਹਨ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਹੇ ਹਨ।
Amritpal Singh: ਅੰਮ੍ਰਿਤਪਾਲ ਸਿੰਘ ਨੇ ਕੀਤਾ ਹਾਈ ਕੋਰਟ ਦਾ ਰੁੱਖ, ਨਾਮਜ਼ਦਗੀ ਭਰਨ ਲਈ ਮੰਗੀ ਆਰਜ਼ੀ ਰਿਹਾਈ
ਹੈੱਡ ਗ੍ਰੰਥੀ ਨੇ ਕੀਤਾ ਮੋਟਰਸਾਈਕਲ ਚੋਰੀ
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਸਟਾਫ ਦਾ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਰਤੀ ਇਕ ਨਿੱਜੀ ਗੁਰਦੁਆਰਾ ਸਾਹਿਬ 'ਚ ਹੈੱਡ ਗ੍ਰੰਥੀ ਹੈ। ਦੋਸ਼ੀ ਦੀ ਪਛਾਣ ਉਸ ਵੇਲੇ ਹੋਈ, ਜਦੋਂ ਉਸ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈਆਂ। ਜਿਸ ਤੋਂ ਇੱਕ ਮੋਟਰਸਾਈਕਲ ਮਿਲਿਆ ਹੈ। ਉੱਥੇ ਹੀ ਪੁਲਿਸ ਵਿਅਕਤੀ ਨੂੰ ਥਾਣੇ ਲੈ ਗਈ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਮੋਟਰਸਾਈਕਲ ਕਿੱਥੇ ਹੈ।
Fazilka News: ਹੈੱਡ ਗ੍ਰੰਥੀ ਨੇ ਕੀਤਾ ਮੋਟਰਸਾਈਕਲ ਚੋਰੀ, ਹਸਪਤਾਲ ਸਟਾਫ ਨੇ ਫੜ ਕੇ ਕੀਤਾ ਪੁਲਿਸ ਹਵਾਲੇ
ਅੱਜ 18 ਉਮੀਦਵਾਰ ਨਾਮਜ਼ਦਗੀ ਪੱਤਰ ਕਰਨਗੇ ਦਾਖਲ
ਪੰਜਾਬ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਹਨ ਅਤੇ ਇਸ ਤੋਂ ਪਹਿਲਾਂ ਉਮੀਦਵਾਰ ਨਾਮਜ਼ਦਗੀਆਂ ਦਾਖਲ ਕਰ ਰਹੇ ਹਨ। ਪਿਛਲੇ ਦਿਨੀਂ ਜਿੱਥੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਨਾਮਜ਼ਦਗੀ ਦਾਖਲ ਕੀਤੀ ਸੀ, ਤਾਂ ਉੱਥੇ ਹੀ ਅੱਜ ਅਕਸ਼ੈ ਤ੍ਰਿਤਿਆ ਵਾਲੇ ਦਿਨ 18 ਉਮੀਦਵਾਰ ਨਾਮਜ਼ਦਗੀ ਦਾਖਲ ਕਰਨਗੇ। ਮੰਨਿਆ ਜਾਂਦਾ ਹੈ ਕਿ ਅਕਸ਼ੈ ਤ੍ਰਿਤਿਆ ਵਾਲੇ ਦਿਨ ਕੰਮ ਨੇਪਰੇ ਚੜ੍ਹਦਾ ਹੈ। ਦੱਸ ਦਈਏ ਕਿ ਭਾਜਪਾ ਤੋਂ ਇਲਾਵਾ ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਕਈ ਉਮੀਦਵਾਰ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ। 4 ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕੁੱਲ 18 ਉਮੀਦਵਾਰ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ।
Jalandhar News: ਪਿਛਲੀਆਂ ਚੋਣਾਂ 'ਚ ਮੁਫਤ ਦੇ ਖਾਧੇ ਢਾਈ ਲੱਖ ਦੇ ਲੱਡੂ ਆਏ ਅੱਗੇ, ਹਲਵਾਈ ਨੇ ਰੋਕ ਲਿਆ ਅਕਾਲੀਆਂ ਦਾ ਕਾਫਲਾ
ਪੰਜਾਬ ਅੰਦਰ ਸਿਆਸੀ ਅਖਾੜਾ ਭੱਖਿਆ ਹੋਇਆ ਹੈ ਆਏ ਦਿਨ ਜਿੱਥੇ ਸਿਆਸੀ ਬਿਆਨ ਹਲਚਲ ਪੈਦਾ ਕਰ ਰਹੇ ਹਨ ਤਾ ਉਥੇ ਹੀ ਬਰਨਾਲਾ ਦੀ ਸਿਆਸਤ ਲਡੂਆਂ ਨਾਲ ਗਰਮਾ ਉੱਠੀ ਹੈ। ਜੀ ਹਾ ਦਰਸਲ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਉਸ ਸਮੇ ਚਰਚਾ ਦਾ ਵਿਸ਼ਾ ਬਣ ਗਈ ਜਦੋ ਬਰਨਾਲਾ ਵਿਖੇ ਹਲਵਾਈ ਵਲੋ ਇਸ ਦਾ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਬਰਨਾਲਾ ਰੇਲਵੇ ਸਟੇਸ਼ਨ ਤੇ ਕ੍ਰਿਸ਼ਨ ਸਵਿਟਜ਼ ਦੀ ਦੁਕਾਨ ਦੇ ਮਾਲਿਕ ਕਰਨ ਮੰਗਲਾ ਨੇ ਵਿਰੋਧ ਪ੍ਰਗਟਾਇਆ ਹੈ। ਉਨ੍ਹਾ ਪੰਜਾਬ ਬਚਾਓ ਯਾਤਰਾ ਦਾ ਵਿਰੋਧ ਸ਼ੁਰੂ ਕਰ ਦਿੱਤਾ । ਮੰਗਲਾ ਦਾ ਕਹਿਣਾ ਹੈ ਕਿ ਪਿਛਲਿਆ ਵਿਧਾਨ ਸਭਾ ਚੋਣਾ ਦੌਰਾਨ ਉਨ੍ਹਾ ਦੀ ਦੁਕਾਨ ਤੋ ਖਾਦੇ ਢਾਈ ਲੱਖ ਦੇ ਲਡੂਆਂ ਦਾ ਬਕਾਇਆ ਅਜੇ ਬਾਕੀ ਹੈ। ਮੰਗਲਾ ਨੇ ਹੱਥ ਵਿਚ ਬੈਨਰ ਫੜਿਆ ਹੋਇਆ ਸੀ ਜਿਸ ਤੇ ਸੁਖਬੀਰ ਸਮੇਤ ਹੋਰਨਾਂ ਦੀਆਂ ਤਸਵੀਰਾਂ ਸਨ। ਸੁਖਬੀਰ ਸਿੰਘ ਬਾਦਲ ਦਾ ਬਰਨਾਲਾ ਪੁੱਜਣ ’ਤੇ ਹਲਵਾਈ ਦੁਕਾਨਦਾਰ ਨੇ ਕਾਫ਼ਲੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਦੀਆਂ ਤਸਵੀਰਾਂ ਸਨ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਪਿਛਲੇ ਬਕਾਇਆਂ ਦੀ ਮੰਗ ਕੀਤੀ।
ਹੰਸ ਰਾਜ ਹੰਸ ਕੋਲ ਕਰੋੜਾਂ ਦੀ ਜਾਇਦਾਦ ਪਰ ਸਿਰ 'ਤੇ ਚੜ੍ਹਿਆ ਇੰਨਾ ਕਰਜਾ, ਜਾਣੋ ਪੂਰੀ ਡਿਟੇਲ
Hans Raj Hans Assets: ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਹੰਸ ਰਾਜ ਹੰਸ ਦੇ ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ 16.33 ਕਰੋੜ ਰੁਪਏ ਦੱਸੀ ਗਈ ਹੈ। 62 ਸਾਲਾ ਗਾਇਕ-ਰਾਜਨੇਤਾ ਹੰਸ ਰਾਜ ਹੰਸ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਆਪਣੀ ਪਤਨੀ ਸਮੇਤ ਕ੍ਰਮਵਾਰ 1.97 ਕਰੋੜ ਰੁਪਏ ਅਤੇ 14.36 ਕਰੋੜ ਰੁਪਏ ਦੀ ਆਪਣੀ ਚੱਲ ਅਤੇ ਅਚੱਲ ਜਾਇਦਾਦ ਹੋਣ ਦਾ ਐਲਾਨ ਕੀਤਾ ਹੈ। ਚੋਣ ਹਲਫ਼ਨਾਮੇ ਮੁਤਾਬਕ ਹੰਸ ਰਾਜ ਹੰਸ ਕੋਲ 5.71 ਲੱਖ ਰੁਪਏ ਨਕਦ ਵੀ ਦਿਖਾਏ ਗਏ ਹਨ। ਹੰਸ ਰਾਜ ਹੰਸ ਫਰੀਦਕੋਟ ਲੋਕ ਸਭਾ ਸੀਟ ਤੋਂ ਮੌਜੂਦਾ ਉਮੀਦਵਾਰ ਹਨ ਅਤੇ ਉੱਤਰ ਪੱਛਮੀ ਦਿੱਲੀ ਤੋਂ ਮੌਜੂਦਾ ਸੰਸਦ ਮੈਂਬਰ ਵੀ ਹਨ। ਉਨ੍ਹਾਂ ਕੋਲ ਚਾਰ ਕਾਰਾਂ ਹਨ, ਜਿਨ੍ਹਾਂ ਵਿੱਚ ਟੋਇਟਾ ਇਨੋਵਾ, ਟੋਇਟਾ ਵੇਲਫਾਇਰ ਹਾਈਬ੍ਰਿਡ, ਫੋਰਡ ਐਂਡੇਵਰ ਅਤੇ ਮਾਰੂਤੀ ਜਿਪਸੀ ਸ਼ਾਮਲ ਹਨ। ਇਨ੍ਹਾਂ ਦੀ ਕੀਮਤ 1 ਕਰੋੜ ਰੁਪਏ ਹੈ। ਉਨ੍ਹਾਂ ਦੀ ਪਤਨੀ ਕੋਲ ਵੀ ਕਾਰ ਹੈ।






















