Amritpal Singh: 'ਵਾਰਿਸ ਪੰਜਾਬ ਦੇ ਮੁਖੀ' ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਨੇਪਾਲ ਨੇ ਆਪਣੀ ਨਿਗਰਾਨੀ ਸੂਚੀ ਵਿੱਚ ਰੱਖ ਲਿਆ ਹੈ। ਪੰਜਾਬ ਪੁਲਿਸ 11ਵੇਂ ਦਿਨ ਵੀ ਉਸ ਦੀ ਭਾਲ ਕਰ ਰਹੀ ਹੈ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ। ਹਾਲ ਹੀ 'ਚ ਉਸ ਦੀ ਨੇਪਾਲ 'ਚ ਮੌਜੂਦਗੀ ਦੀ ਜਾਣਕਾਰੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਇਸ ਬਾਰੇ ਅਲਰਟ ਕੀਤਾ ਸੀ।

 



ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਕਿਸੇ ਤੀਜੇ ਦੇਸ਼ ਭੱਜਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਉਹ ਫਰਜ਼ੀ ਪਾਸਪੋਰਟ ਦੀ ਮਦਦ ਨਾਲ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਬੇਨਤੀ ਤੋਂ ਬਾਅਦ ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਅੰਮ੍ਰਿਤਪਾਲ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।

 

ਇਹ ਵੀ ਪੜ੍ਹੋ : ਹਾਈਕੋਰਟ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਬਾਰੇ ਮੰਗੇ ਸਬੂਤ, ਪੰਜਾਬ ਪੁਲਿਸ ਤੋਂ ਵੀ ਰਿਪੋਰਟ ਤਲਬ

ਸੂਚਨਾ ਅਧਿਕਾਰੀ ਕਮਲ ਪ੍ਰਸਾਦ ਪਾਂਡੇ ਨੇ ਕਿਹਾ- ਸਾਨੂੰ ਪਾਸਪੋਰਟ ਦੀ ਕਾਪੀ ਦੇ ਨਾਲ (ਭਾਰਤੀ) ਦੂਤਾਵਾਸ ਤੋਂ ਲਿਖਤੀ ਨੋਟ ਮਿਲਿਆ ਹੈ। ਇਸ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਵਿੱਚ ਦਾਖਲ ਹੋ ਸਕਦਾ ਹੈ। ਨੇਪਾਲ ਦੇ ਏਅਰਪੋਰਟ ਤੇ ਹੋਟਲਾਂ ਨੂੰ ਵੀ ਉਸ ਦੀਆਂ ਤਸਵੀਰਾਂ ਭੇਜ ਕੇ ਅਲਰਟ ਕਰ ਦਿੱਤਾ ਗਿਆ ਹੈ।

 

ਓਧਰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ (NRI Kirandeep Kaur ) ਦਾ ਬਿਆਨ ਸਾਹਮਣੇ ਆਇਆ ਹੈ। ਕਿਰਨਦੀਪ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਪਤੀ ਅੰਮ੍ਰਿਤਪਾਲ (Amritpal Singh)ਕਿੱਥੇ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਉਸ ਦੀ ਅੰਮ੍ਰਿਤਪਾਲ ਨਾਲ ਕੋਈ ਗੱਲਬਾਤ ਨਹੀਂ ਹੋਈ। ਕਿਰਨਦੀਪ ਕੌਰ ਨੇ ਕਿਹਾ ਕਿ ਉਸ ਨੇ ਅੰਮ੍ਰਿਤਪਾਲ ਲਈ ਆਪਣਾ ਪਰਿਵਾਰ ਤੇ ਨੌਕਰੀ ਛੱਡ ਦਿੱਤੀ ਹੈ, ਹੁਣ ਉਹ ਉਸ ਨੂੰ ਇਸ ਹਾਲਤ ਵਿੱਚ ਵੀ ਕਦੇ ਨਹੀਂ ਛੱਡੇਗੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।