Amritsar Jail: ਜੇਲ੍ਹਾਂ 'ਚ ਬੰਦ ਨਾਬਾਲਗ ਕੈਦੀਆਂ ਦੀ ਪਛਾਣ ਲਈ ਸੈਸ਼ਨ ਜੱਜ ਪੱਬਾਂ ਭਾਰ, ਕੀਤਾ ਜੇਲ੍ਹ ਦਾ ਦੌਰਾ 'ਤੇ ਅੰਦਰ ਹੀ ਖਾਧੀ ਰੋਟੀ
Amritsar Jail-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਣਯੋਗ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਵਲੋਂ ਕੇਂਦਰੀ ਜੇਲ੍ਹ ਵਿੱਚੋਂ ਨਾਬਾਲਗ ਕੈਦੀਆਂ ਅਤੇ ਬੰਦੀਆਂ ਦੀ ਪਛਾਣ ਲਈ ਅੱਜ ਜੇਲ੍ਹ ਦਾ ਦੌਰਾ ਕੀਤਾ ਗਿਆ।
![Amritsar Jail: ਜੇਲ੍ਹਾਂ 'ਚ ਬੰਦ ਨਾਬਾਲਗ ਕੈਦੀਆਂ ਦੀ ਪਛਾਣ ਲਈ ਸੈਸ਼ਨ ਜੱਜ ਪੱਬਾਂ ਭਾਰ, ਕੀਤਾ ਜੇਲ੍ਹ ਦਾ ਦੌਰਾ 'ਤੇ ਅੰਦਰ ਹੀ ਖਾਧੀ ਰੋਟੀ Amritsar District Sessions Judge visits jail to identify minor prisoners Amritsar Jail: ਜੇਲ੍ਹਾਂ 'ਚ ਬੰਦ ਨਾਬਾਲਗ ਕੈਦੀਆਂ ਦੀ ਪਛਾਣ ਲਈ ਸੈਸ਼ਨ ਜੱਜ ਪੱਬਾਂ ਭਾਰ, ਕੀਤਾ ਜੇਲ੍ਹ ਦਾ ਦੌਰਾ 'ਤੇ ਅੰਦਰ ਹੀ ਖਾਧੀ ਰੋਟੀ](https://feeds.abplive.com/onecms/images/uploaded-images/2024/02/09/40edef810197418191e0849edf3f0cd01707440521707785_original.jpg?impolicy=abp_cdn&imwidth=1200&height=675)
Amritsar Jail: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਣਯੋਗ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਵਲੋਂ ਕੇਂਦਰੀ ਜੇਲ੍ਹ ਵਿੱਚੋਂ ਨਾਬਾਲਗ ਕੈਦੀਆਂ ਅਤੇ ਬੰਦੀਆਂ ਦੀ ਪਛਾਣ ਲਈ ਅੱਜ ਜੇਲ੍ਹ ਦਾ ਦੌਰਾ ਕੀਤਾ ਗਿਆ।
ਉਨਾਂ ਨੇ ਜੇਲ੍ਹ ਵਿੱਚ ਤਾਇਨਾਤ ਡਾਕਟਰਾਂ ਅਤੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਲ੍ਹ ਵਿਚੋਂ ਨਾਬਾਲਗ ਕੈਦੀਆਂ ਦੀ ਪਛਾਣ ਉਨਾਂ ਦੀ ਰਿਕਾਰਡ ਅਤੇ ਸਰੀਰਕ ਮਾਪਦੰਡਾਂ ਤੋਂ ਲਗਾ ਕੇ ਬਾਲਗ ਕੈਦੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਇਨਾਂ ਨੂੰ ਜੇਲ੍ਹ ਤੋਂ ਬਾਲ ਸੁਧਾਰ ਘਰ ਤਬਦੀਲ ਕੀਤਾ ਜਾ ਸਕੇ।
ਇਸ ਮੌਕੇ ਉਨਾਂ ਨੇ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਜਾਂਚ ਖੁਦ ਖਾਣਾ ਖਾ ਕੇ ਕੀਤੀ। ਇਸ ਤੋਂ ਇਲਾਵਾ ਉਨਾਂ ਜੇਲ੍ਹ ਕੰਟੀਨ ਦਾ ਦੌਰਾ ਕਰਕੇ ਸਫ਼ਾਈ ਅਤੇ ਹੋਰ ਪ੍ਰਬੰਧਾਂ ਦਾ ਮੌਕਾ ਦੇਖਿਆ। ਉਨਾਂ ਨੇ ਕੈਦੀਆਂ ਨਾਲ ਵੀ ਖੁਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਜੇਲ੍ਹ ਪ੍ਰਬੰਧਾਂ ਬਾਰੇ ਉਨਾਂ ਦੇ ਵਿਚਾਰ ਜਾਣੇ।
ਦੱਸਣਯੋਗ ਹੈ ਕਿ ਸ਼ੈਸ਼ਨ ਜੱਜ ਦੀ ਅਗਵਾਈ ਹੇਠ ਨਾਬਾਲਗ ਕੈਦੀਆਂ ਦੀ ਸ਼ਨਾਖਤ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜੇਲ੍ਹਾਂ ਵਿੱਚ ਬੰਦ ਕੈਦੀ ਅਤੇ ਹਿਰਾਸਤੀ ਜਿਹੜੇ ਜੁਰਮ ਦੇ ਵੇਲੇ ਵੀ ਨਾਬਾਲਗ ਸਨ ਦੀ ਪਛਾਣ ਕਰਨ ਅਤੇ ਇਸ ਸਬੰਧੀ ਉਨ੍ਹਾਂ ਦੀ ਦਰਖਾਸਤ ਚਾਈਲਡ ਕੇਅਰ ਇੰਸਟੀਚਿਊਟ ਨੂੰ ਭੇਜਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਕੈਦੀ ਜਾਂ ਹਿਰਾਸਤੀ ਜੂਵੀਨਾਈਲ ਸਾਬਿਤ ਹੋਣ ਤਾਂ ਉਹਨਾਂ ਨੂੰ ਚਾਈਲਡ ਕੇਅਰ ਇੰਸਟੀਚਿਊਟ ਜਾਂ ਸੁਰੱਖਿਅਤ ਜਗਾ ਵਿਖੇ ਭੇਜਿਆ ਜਾ ਸਕੇ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ਼੍ਰੀ ਰਛਪਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਸਾਰੇ ਕੈਦੀ ਜਾਂ ਹਿਰਾਸਤੀ ਜਿਹੜੇ 18 ਤੋਂ 22 ਸਾਲ ਦੀ ਉਮਰ ਵਿਚ ਲਗਦੇ ਹਨ ਉਹਨਾਂ ਦੀ ਵੀ ਸਕਰੂਟਨੀ ਕੀਤੀ ਜਾਵੇਗੀ ਤੇ ਉਹਨਾਂ ਵਿੱਚੋਂ ਵੀ ਜੇ ਕੋਈ ਜੂਵੀਨਾਈਲ ਨਿਕਲਦਾ ਹੈ ਤਾਂ ਉਸ ਦੀ ਵੀ ਉਪਰੋਕਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਉਨ੍ਹਾਂ ਵੱਲੋਂ ਜੇਲ੍ਹ ਵਿਜ਼ਟਿੰਗ ਲਾਇਰ ਅਤੇ ਪੀ.ਐਲ.ਵੀ ਦੀ ਵੀ ਡਿਊਟੀ ਲਗਾਈ ਗਈ ਹੈ ਜਿਹੜੇ ਕਿ ਲਗਾਤਾਰ ਜੇਲ੍ਹਾ ਵਿੱਚ ਜਾ ਕੇ ਨਿਰਧਾਰਿਤ ਪ੍ਰਾਫਰਮੇ ਉੱਤੇ ਜਾਣਕਾਰੀ ਇਕੱਤਰ ਕਰਨਗੇ ਅਤੇ ਬਣਦੀ ਕਾਰਵਾਈ ਕਰਨਗੇ। ਇਹ ਮੁਹਿੰਮ ਪੂਰਾ ਮਹੀਨਾ ਜਾਰੀ ਰਹੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)