ਅੰਮ੍ਰਿਤਸਰ: ਧਰਨਾ ਦੇ ਰਹੇ ਕਿਸਾਨਾਂ ਨੂੰ ਖਦੇੜਨ ਲਈ ਹਾਈ ਕੋਰਟ ਦੀ ਮਦਦ ਲਈ ਗਈ ਹੈ। ਅੰਮ੍ਰਿਤਸਰ ਪੁਲਿਸ ਨੇ ਸ਼ਾਮੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਨੋਟਿਸ ਕਿਸਾਨ ਲੀਡਰਾਂ ਨੂੰ ਸੌਪ ਦਿੱਤੇ ਹਨ। ਇਸ ਸਬੰਧੀ ਕਿਸਾਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਹਾਲਾਂਕਿ ਕਿਸਾਨ ਸੀਐਮ ਨਾਲ ਮੀਟਿੰਗ ਲਈ ਤਿਆਰ ਹੋ ਗਏ ਹਨ।


ਕਿਸਾਨਾਂ ਨੂੰ ਕੱਲ੍ਹ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਵੱਲੋਂ ਆਏ ਨੋਟਿਸ ਪਿੱਛੇ ਅੰਮ੍ਰਿਤਸਰ ਪ੍ਰਸ਼ਾਸਨ ਦਾ ਹੀ ਹੱਥ ਹੈ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨੂੰ ਅਦਾਲਤ ਵੱਲੋਂ ਆਏ ਨੋਟਿਸ ਵਿਖਾਏ।

ਕਿਸਾਨਾਂ ਨੇ ਕਿਹਾ ਹੈ ਕਿ ਉਹ ਸੀਐਮ ਕੈਪਟਨ ਨਾਲ ਮੀਟਿੰਗ ਲਈ ਤਿਆਰ ਹਨ ਪਰ ਪਹਿਲਾਂ ਉਨ੍ਹਾਂ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨਾ ਪਏਗਾ। ਫਿਲਹਾਲ ਪ੍ਰਸ਼ਾਸਨਿਕ ਅਫ਼ਸਰ ਦੁਬਾਰਾ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ। ਮੀਟਿੰਗ ਹਾਲੇ ਜਾਰੀ ਹੈ।